ਇਸ ਸਮੱਸਿਆ ਨੇ ਵੱਡੀ ਗਿਣਤੀ ਲੋਕਾਂ ਨੂੰ ਦੁਖੀ ਕੀਤਾ ਹੋਇਆ ਹੈ।
ਸਾਡਾ ਸਰੀਰ ਇਕ ਮਨੀਬੈਂਕ ਵਾਂਗ ਹੈ। ਇਸ ਵਿਚ ਜੋ ਅਸੀਂ ਪਾਉਂਦੇ ਹਾਂ, ਇਹ ਉਹੋ ਹੀ ਸਾਨੂੰ ਵਾਪਸ ਕਰਦਾ ਹੈ। ਜਿਵੇਂ ਅਸੀਂ ਆਪਣੇ ਬੈਂਕ ਦੀ ਦੇਖਭਾਲ ਕਰਦੇ ਹਾਂ, ਉਵੇਂ ਹੀ ਸਰੀਰ ਦੀ ਸੰਭਾਲ ਕਰਨਾ ਵੀ ਜ਼ਰੂਰੀ ਹੈ।
ਤੁਸੀਂ ਵੀ ਸੁਣਿਆ ਹੋਵੇਗਾ ਕਿ ਸਿਹਤ ਸਭ ਤੋਂ ਵੱਡਾ ਖਜ਼ਾਨਾ ਹੈ, ਇਹ ਗੱਲ ਬਿਲਕੁਲ ਸੱਚ ਹੈ। ਸੋ ਸਿਹਤ ਦੇ ਇਸ ਖਜ਼ਾਨੇ ਪ੍ਰਤੀ ਸਾਡੇ ਲੋਕਾਂ ਦੀ ਅਣਗਹਿਲੀ ਵਧ ਰਹੀ ਹੈ ਤੇ ਸਾਨੂੰ ਵੰਨ ਸੁਵੰਨੀਆਂ ਸਰੀਰਕ ਸਮੱਸਿਆਵਾਂ ਘੇਰ ਰਹੀਆਂ ਹਨ। ਜਿਨ੍ਹਾਂ ਵਿਚੋਂ ਇਕ ਹੈ, ਮੋਟਾਪਾ।
ਕਸਰਤ ਕਰਨ ਦਾ ਸਹੀ ਸਮਾਂ
ਕਸਰਤ ਕਰਨ ਨਾਲ ਸਿਹਤ ਨਰੋਈ ਰਹਿੰਦੀ ਹੈ, ਇਹ ਗੱਲ ਸੱਚ ਹੈ। ਪਰ ਇਸ ਗੱਲ ਦਾ ਪੂਰਾ ਸੱਚ ਇਹ ਹੈ ਕਿ ਸਮੇਂ ਸਿਰ ਕਸਰਤ ਕਰਨ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ। ਸੋ ਯੋਗਾ ਜਾਂ ਕਸਰਤ ਨੂੰ ਆਪਣੇ ਰੁਟੀਨ ਵਿੱਚ ਸ਼ਾਮਲ ਕਰਨਾ ਜ਼ਰੂਰੀ ਹੈ। ਬਹੁਤ ਸਾਰੇ ਲੋਕ ਭਾਰ ਘਟਾਉਣ ਲਈ ਹੀ ਯੋਗਾ ਅਤੇ ਕਸਰਤ ਕਰਦੇ ਹਨ। ਇਸ ਬੇਹੱਦ ਜ਼ਰੂਰੀ ਕਾਰਜ ਦਾ ਸਹੀ ਸਮਾਂ ਸਵੇਰ ਦਾ ਹੈ।
ਕਸਰਤ ਲਈ ਬ੍ਰਹਮਾ ਮੁਹੂਰਤ ਅਤੇ ਉਸ ਤੋਂ ਬਾਅਦ ਦੇ ਦੋ ਘੰਟੇ ਸਭ ਤੋਂ ਸਹੀ ਹਨ। ਬ੍ਰਹਮਾ ਮਹੂਰਤ ਸਵੇਰੇ 4 ਤੋਂ ਸ਼ੁਰੂ ਹੁੰਦਾ ਹੈ, ਇਸ ਲਈ ਸਵੇਰੇ 4 ਤੋਂ 6 ਜਾਂ ਹੱਦ 7 ਦੇ ਵਿਚਕਾਰ ਯੋਗਾ ਅਤੇ ਕਸਰਤ ਕਰਨੀ ਚਾਹੀਦੀ ਹੈ।
ਇਹ ਉਹ ਸਮਾਂ ਹੁੰਦਾ ਹੈ ਜਦੋਂ ਤੁਹਾਡਾ ਸਰੀਰ ਇੱਕ ਤਾਜ਼ਾ ਅਵਸਥਾ ਵਿੱਚ ਹੁੰਦਾ ਹੈ ਅਤੇ ਸਰੀਰ ਤਬਦੀਲੀ ਲਈ ਤਿਆਰ ਹੁੰਦਾ ਹੈ।
ਵਜਨ ਘਟਾਉਣ ਲਈ ਸਹੀ ਕਸਰਤ
ਵਜਨ ਘਟਾਉਣਾ ਹੋਵੇ ਤਾਂ ਇਸ ਦਾ ਆਮ ਨੁਸਖਾ ਹੈ ਕਿ ਕੈਲਰੀਜ਼ ਬਰਨ ਕਰੋ। ਇਸ ਲਈ ਤੁਸੀਂ ਸੈਰ ਕਰੋ, ਤੇਜ਼ ਤੁਰੋ ਜਾਂ ਦੌੜ ਲਗਾਉ। ਵਜਣ ਘੱਟ ਕਰਨ ਲਈ ਪੁਸ਼-ਅੱਪਸ ਬਹੁਤ ਕਾਰਗਰ ਹਨ।
ਹਰ ਰੋਜ਼ ਆਪਣੀ ਸਮਰੱਥਾ ਦੀ ਹੱਦ ਤੱਕ ਪੁਸ਼-ਅੱਪਸ ਲਗਾਓ। ਦਿਨ ਬ ਦਿਨ ਗਿਣਤੀ ਵਿਚ ਵਾਧਾ ਕਰਦੇ ਜਾਓ। ਇਕ ਰਿਪੋਰਟ ਮੁਤਾਬਿਕ 100 ਪੁਸ਼-ਅੱਪਸ ਲਗਾਉਣ ਨਾਲ 30-50 ਕੈਲਰੀਜ਼ ਬਰਨ ਹੋ ਜਾਂਦੀਆਂ ਹਨ।
ਡਾਇਟ
ਕੋਈ ਵੀ ਸਰੀਰਕ ਬਦਲਾਅ ਕਰਨਾ ਹੋਵੇ ਤਾਂ ਉਸ ਵਿਚ ਡਾਇਟ ਦਾ ਯੋਗਦਾਨ ਸਭ ਤੋਂ ਅਹਿਮ ਹੁੰਦਾ ਹੈ। ਡਾਇਟ ਵਿਚ ਦੋ ਚੀਜ਼ਾਂ ਸ਼ਾਮਿਲ ਹਨ, ਭੋਜਨ ਤੇ ਉਸ ਦਾ ਸਮਾਂ। ਤੁਸੀਂ ਵਜਨ ਘਟਾਉਣਾ ਚਾਹੁੰਦੇ ਹੋ ਤਾਂ ਆਪਣੀ ਡਾਇਟ ਵਿਚੋਂ ਤਲਿਆ ਭੋਜਨ, ਮਿੱਠੇ ਵਾਲੇ ਆਹਾਰ, ਪ੍ਰੌਸੈਸਡ ਫੂਡ, ਕੋਲਡ ਡਰਿੰਕਸ ਆਦਿ ਬਾਹਰ ਕਰ ਦਿਉ। ਹਰੀਆਂ ਸਬਜ਼ੀਆਂ, ਫਲ, ਦਾਲਾਂ, ਸਲਾਦ ਆਦਿ ਨੂੰ ਭੋਜਨ ਦਾ ਅੰਗ ਬਣਾਉ। ਹਰ ਰੋਜ਼ ਇਕ ਰੁਟੀਨ ਫੌਲੋ ਕਰੋ ਤੇ ਉਸ ਅਨੁਸਾਰ ਸਮੇਂ ਸਿਰ ਭੋਜਨ ਕਰੋ। ਹਰ ਰੋਜ਼ ਭਰਪੂਰ ਮਾਤਰਾ ਵਿਚ ਪਾਣੀ ਪੀਓ।