ਡੀ. ਜੀ. ਪੀ. ਨੂੰ ਤੁਰੰਤ ਪ੍ਰਭਾਵ ਨਾਲ ਵੱਡੇ ਪੱਧਰ ‘ਤੇ ਹੇਠਲੇ ਪੱਧਰ ਵਾਲੇ ਮੁਨਸ਼ੀ, ਥਾਣੇਦਾਰ, ਹੌਲਦਾਰਾਂ ਦੀਆਂ ਬਦਲੀਆਂ ਕਰਨ ਦੇ ਹੁਕਮ ਦਿੱਤੇ ਹਨ।
ਪੰਜਾਬ ਪੁਲਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਖ਼ਤ ਫ਼ੈਸਲਾ ਲਿਆ ਹੈ। ਉਨ੍ਹਾਂ ਨੇ ਪੁਲਸ ਮਹਿਕਮੇ ਅੰਦਰ ਵੱਡੇ ਪੱਧਰ ‘ਤੇ ਤਬਾਦਲਿਆਂ ਦੇ ਹੁਕਮ ਜਾਰੀ ਕੀਤੇ ਹਨ।
ਮੁੱਖ ਮੰਤਰੀ ਨੇ ਇਹ ਫ਼ੈਸਲਾ ਅੱਜ ਹੋਈ ਐੱਸ. ਐੱਸ. ਪੀਜ਼ ਦੀ ਮੀਟਿੰਗ ਤੋਂ ਬਾਅਦ ਲਿਆ ਹੈ। ਇਸ ਮੁਤਾਬਕ ਕਰੀਬ 10 ਹਜ਼ਾਰ ਪੁਲਸ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਜਾਣਗੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਹਿਲਾਂ ਤੋਂ ਬਹੁਤ ਸਾਰੇ ਹੌਲਦਾਰਾਂ, ਮੁਨਸ਼ੀਆਂ ਅਤੇ ਥਾਣੇਦਾਰਾਂ ‘ਤੇ ਇਲਜ਼ਾਮ ਲੱਗਦੇ ਸਨ ਕਿ ਉਹ 10-15 ਸਾਲਾਂ ਤੋਂ ਉਨ੍ਹਾਂ ਥਾਣਿਆਂ ‘ਚ ਹੀ ਹਨ।
ਲੋਕਾਂ ਦਾ ਦੋਸ਼ ਸੀ ਕਿ ਜੇਕਰ ਉਹ ਕਿਸੇ ਨਸ਼ਾ ਵੇਚਣ ਵਾਲੇ ਨੂੰ ਫੜ੍ਹਦੇ ਹਨ ਤਾਂ ਪੁਲਸ ਦੀ ਮਿਲੀ-ਭੁਗਤ ਕਾਰਨ ਉਸ ਨੂੰ ਥਾਣੇ ਤੋਂ ਛੱਡ ਦਿੱਤਾ ਜਾਂਦਾ ਹੈ ਪਰ ਹੁਣ ਅਜਿਹਾ ਨਹੀਂ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਡੀ. ਜੀ. ਪੀ. ਨੂੰ ਤੁਰੰਤ ਪ੍ਰਭਾਵ ਨਾਲ ਵੱਡੇ ਪੱਧਰ ‘ਤੇ ਹੇਠਲੇ ਪੱਧਰ ਵਾਲੇ ਮੁਨਸ਼ੀ, ਥਾਣੇਦਾਰ, ਹੌਲਦਾਰਾਂ ਦੀਆਂ ਬਦਲੀਆਂ ਕਰਨ ਦੇ ਹੁਕਮ ਦਿੱਤੇ ਹਨ। ਡੀ. ਜੀ. ਪੀ. ਨੇ ਦੱਸਿਆ ਕਿ ਹੁਣ ਤੱਕ 10,000 ਹਜ਼ਾਰ ਤੋਂ ਉੱਤੇ ਬਦਲੀਆਂ ਹੋ ਗਈਆਂ ਹਨ ਅਤੇ ਪੰਜਾਬ ਸਰਕਾਰ ਦੀ ਟਰਾਂਸਫਰ ਪਾਲਿਸੀ ‘ਚ ਵੀ ਸੋਧ ਕੀਤੀ ਜਾ ਰਹੀ ਹੈ।