Wednesday, October 16, 2024
Google search engine
HomeDeshਅਗਨੀਪਥ ਯੋਜਨਾ ਨੂੰ ਬਦਲਾਅ ਦੇ ਨਾਲ ਮੁੜ ਸ਼ੁਰੂ ਕਰਨ ਦੀਆਂ ਖਬਰਾਂ 'ਤੇ...

ਅਗਨੀਪਥ ਯੋਜਨਾ ਨੂੰ ਬਦਲਾਅ ਦੇ ਨਾਲ ਮੁੜ ਸ਼ੁਰੂ ਕਰਨ ਦੀਆਂ ਖਬਰਾਂ ‘ਤੇ ਸਰਕਾਰ ਨੇ ਜਾਰੀ ਕੀਤਾ ਅਪਡੇਟ

ਕੇਂਦਰ ਸਰਕਾਰ ਨੇ ਸੈਨਾ ਵਿੱਚ ਨੌਜਵਾਨਾਂ ਦੀ ਅਗਨੀਵੀਰ ਵਜੋਂ ਸਿੱਧੀ ਭਰਤੀ ਲਈ ਰੱਖਿਆ ਮੰਤਰਾਲੇ ਦੀ ਅਗਨੀਪਥ ਯੋਜਨਾ ਨੂੰ ਸੈਨਿਕ ਸਨਮਾਨ ਯੋਜਨਾ ਵਜੋਂ ਮੁੜ ਸ਼ੁਰੂ ਕਰਨ ਦੀਆਂ ਖ਼ਬਰਾਂ ਨੂੰ ਅਫ਼ਵਾਹ ਦੱਸਿਆ ਹੈ।

ਰੱਖਿਆ ਮੰਤਰਾਲੇ ਦੁਆਰਾ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਫੌਜ, ਜਲ ਸੈਨਾ ਅਤੇ ਹਵਾਈ ਸੈਨਾ ਵਿੱਚ ਨੌਜਵਾਨਾਂ ਦੀ ਸਿੱਧੀ ਭਰਤੀ ਲਈ ਚਲਾਈ ਜਾ ਰਹੀ ਅਗਨੀਪਥ ਯੋਜਨਾ ‘ਚ ਕਥਿਤ ਬਦਲਾਅ ਨੂੰ ਲੈ ਕੇ ਪਿਛਲੇ ਇੱਕ ਹਫਤੇ ਤੋਂ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਕਈ ਖਬਰਾਂ ਵਾਇਰਲ ਹੋ ਰਹੀਆਂ ਸੀ।

ਇਸ ‘ਚ ਅਗਨੀਪਥ ਯੋਜਨਾ ਨੂੰ ‘ਸੈਨਿਕ ਸਨਮਾਨ ਯੋਜਨਾ’ ਵਜੋਂ ਮੁੜ ਸ਼ੁਰੂ ਕਰਨ ਦੇ ਦਾਅਵੇ ਕੀਤੇ ਜਾ ਰਹੇ ਸੀ। ਇਸਦੇ ਨਾਲ ਹੀ, ਕਿਹਾ ਜਾ ਰਿਹਾ ਸੀ ਕਿ ਹੁਣ ਅਗਨੀਵੀਰ ਦੀ ਨੋਕਰੀ 4 ਸਾਲ ਤੋਂ ਵਧਾ ਕੇ 7 ਸਾਲ ਹੋ ਜਾਵੇਗੀ ਅਤੇ 22 ਲੱਖ ਦੀ ਜਗ੍ਹਾਂ 41 ਲੱਖ ਰੁਪਏ ਦਿੱਤੇ ਜਾਣਗੇ।

ਇਸਦੇ ਨਾਲ ਹੀ, ਉਨ੍ਹਾਂ ਦੀ ਟ੍ਰੇਨਿੰਗ 22 ਹਫਤੇ ਦੀ ਜਗ੍ਹਾਂ 42 ਹਫ਼ਤੇ ਦੀ ਹੋਵੇਗੀ ਅਤੇ 30 ਦਿਨ ਦੀ ਛੁੱਟੀ ਨੂੰ ਵਧਾ ਕੇ 45 ਦਿਨ ਹੋ ਜਾਵੇਗੀ। ਇਸ ਤੋਂ ਇਲਾਵਾ, ਹੋਰ ਵੀ ਕਈ ਦਾਅਵੇ ਕੀਤੇ ਜਾ ਰਹੇ ਸੀ। ਹਾਲਾਂਕਿ, ਹੁਣ ਇਨ੍ਹਾਂ ਦਾਅਵਿਆਂ ਨੂੰ ਸਰਕਾਰ ਨੇ ਅਫਵਾਹ ਦੱਸ ਦਿੱਤਾ ਹੈ।

ਸਰਕਾਰ ਨੇ ਅਗਨੀਪਥ ਯੋਜਨਾ ਨਾਲ ਜੁੜੀਆਂ ਖਬਰਾਂ ਨੂੰ ਦੱਸਿਆ ਫਰਜ਼ੀ

ਕੇਂਦਰ ਸਰਕਾਰ ਦੇ ਪ੍ਰੈਸ ਸੂਚਨਾ ਦਫਤਰ ਵੱਲੋ ਕੱਲ੍ਹ ਸ਼ਾਮ ਜਾਰੀ ਕੀਤੇ ਫੈਕਟ ਚੈੱਕ ਅਪਡੇਟ ਅਨੁਸਾਰ, ਵਟਸਐਪ ‘ਤੇ ਫਰਜ਼ੀ ਮੈਸੇਜ ਵਾਈਰਲ ਹੋ ਰਿਹਾ ਹੈ, ਜਿਸ ‘ਚ ਅਗਨੀਪਥ ਯੋਜਨਾ ‘ਚ ਕਈ ਬਦਲਾਅ ਜਿਵੇਂ ਕਿ ਸੇਵਾ ਦੀ ਮਿਆਦ ਵਧਾ ਕੇ 7 ਸਾਲ ਕੀਤੇ ਜਾਣ, 60 ਫੀਸਦੀ ਕਰਮਚਾਰੀਆਂ ਨੂੰ ਪੱਕੇ ਕਰਨ ਅਤੇ ਜ਼ਿਆਦਾ ਤਨਖਾਹ ਦੇਣ, ਸੈਨਿਕ ਸਾਮਾਨ ਯੋਜਨਾ ਦੇ ਤੌਰ ‘ਤੇ ਫਿਰ ਲਾਂਚ ਕੀਤੇ ਜਾਣ ਦੇ ਦਾਅਵੇ ਕੀਤੇ ਗਏ ਸੀ। ਭਾਰਤ ਸਰਕਾਰ ਨੇ ਅਜਿਹਾ ਕੋਈ ਵੀ ਫੈਸਲਾ ਨਹੀਂ ਲਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments