ਮਾਮਲੇ ਵਿੱਚ ਪੜਤਾਲ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ…
ਮਲਹਾਰ ਰੋਡ ਤੇ ਪੈਂਦੇ ਮਾਸਟਰ ਸੈਲੂਨ ਹੇਅਰ ਸੈਂਟਰ ਦੇ ਤਿੰਨ ਮੁਲਾਜ਼ਮਾਂ ਨੇ ਆਪਸ ਵਿੱਚ ਮਿਲੀ ਭੁਗਤ ਕਰਕੇ ਸੈਲੂਨ ਚੋਂ 50 ਲੱਖ ਰੁਪਏ ਦੇ ਕਰੀਬ ਗਬਨ ਕਰ ਲਿਆ l ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਚੰਡੀਗੜ੍ਹ ਦੇ ਰਹਿਣ ਵਾਲੇ ਮਾਸਟਰ ਸੈਲੂਨ ਹੇਅਰ ਸੈਂਟਰ ਦੇ ਮਾਲਕ ਦੇਵ ਕਬੀਰ ਸਿੰਘ ਦੀ ਸ਼ਿਕਾਇਤ ਤੇ ਨਾਰਸੀ, ਦਸ਼ਮੇਸ਼ ਨਗਰ ਦੇ ਵਾਸੀ ਗੌਰਵ ਅਤੇ ਸਰਬਜੋਤ ਸਿੰਘ ਦੇ ਖਿਲਾਫ ਅਮਾਨਤ ਵਿੱਚ ਖਿਆਨਤ ਅਤੇ ਚੋਰੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਬਣ ਜਾਂਦਾ ਜਾਣਕਾਰੀ ਦਿੰਦਿਆ ਦੇਵ ਕਬੀਰ ਸਿੰਘ ਨੇ ਦੱਸਿਆ ਕਿ ਲੁਧਿਆਣਾ ਦੇ ਮਲਹਾਰ ਰੋਡ ਤੇ ਸਥਿਤ ਉਨਾਂ ਦੇ ਸੈਲੂਨ ਵਿੱਚ 100 ਦੇ ਕਰੀਬ ਲੜਕੇ ਲੜਕੀਆਂ ਕੰਮ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਮੇਂ ਨਾਰਸੀ ਗੌਰਵ ਅਤੇ ਸਰਬਜੋਤ ਸਿੰਘ ਵੀ ਉਨਾਂ ਦੇ ਸੈਲੂਨ ਵਿੱਚ ਕੰਮ ਕਰ ਰਹੇ ਹਨ। ਦੇਵ ਕਬੀਰ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਨੇ ਆਪਸ ਵਿੱਚ ਮਿਲੀਭੁਗਤ ਕਰਕੇ ਸੈਲੂਨ ਦਾ ਸਮਾਨ ਚੋਰੀ ਕਰ ਲਿਆ ਅਤੇ ਗੱਲੇ ਵਿੱਚ ਪਈ ਰਕਮ ਦਾ ਵੀ ਗਬਨ ਕੀਤਾ l
ਦੇਵ ਕਬੀਰ ਸਿੰਘ ਨੇ ਦੱਸਿਆ ਕਿ ਮੁਲਜਮਾਂ ਨੇ ਉਨ੍ਹਾਂ ਨੂੰ ਤਕਰੀਬਨ 50 ਲੱਖ ਰੁਪਏ ਦਾ ਨੁਕਸਾਨ ਪਹੁੰਚਾਇਆ ਹੈ। ਇਸ ਮਾਮਲੇ ਵਿੱਚ ਪੜਤਾਲ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।