Wednesday, October 16, 2024
Google search engine
HomeCrimeਪੁਰਤਗਾਲ ਤੋਂ ਪੰਜਾਬ ਆਏ ਨੌਜਵਾਨ ਦਾ ਕਤਲ, ਚਾਚੇ ਦੇ ਮੁੰਡੇ ਨੇ ਕਿਰਚ...

ਪੁਰਤਗਾਲ ਤੋਂ ਪੰਜਾਬ ਆਏ ਨੌਜਵਾਨ ਦਾ ਕਤਲ, ਚਾਚੇ ਦੇ ਮੁੰਡੇ ਨੇ ਕਿਰਚ ਨਾਲ ਕੀਤੇ ਕਈ ਵਾਰ

ਖੇਤਾਂ ‘ਚੋਂ ਲੰਘਦੇ ਪਾਣੀ ਦੇ ਖਾਲ ਨੂੰ ਲੈ ਕੇ ਹੋਏ ਝਗੜੇ

ਪਿੰਡ ਚੱਕਰ ਸ਼ਰੀਫ ‘ਚ ਖੇਤਾਂ ‘ਚੋਂ ਲੰਘਦੇ ਪਾਣੀ ਦੇ ਖਾਲ ਨੂੰ ਲੈ ਕੇ ਹੋਏ ਝਗੜੇ ‘ਚ ਲੋਕਾਂ ਨੇ ਕਿਰਚ ਨਾਲ ਹਮਲਾ ਕਰ ਕੇ ਇਕ ਨੌਜਵਾਨ ‘ਤੇ ਹੱਤਿਆ ਕਰ ਦਿੱਤੀ। ਮ੍ਰਿਤਕ ਪਿਛਲੇ ਮਹੀਨੇ ਹੀ ਪੁਰਤਗਾਲ ਤੋਂ ਵਾਪਸ ਆਇਆ ਸੀ। ਪੁਲਿਸ ਥਾਣਾ ਭੈਣੀ ਮੀਆਂ ਖਾਂ ਨੇ ਚਾਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਮੁਲਜ਼ਮਾਂ ਦੀ ਭਾਲ ‘ਚ ਛਾਪੇਮਾਰੀ ਕਰ ਰਹੀ ਹੈ। ਅਮਰਜੀਤ ਕੌਰ ਪਤਨੀ ਮਰਹੂਮ ਬਲਦੇਵ ਸਿੰਘ ਵਾਸੀ ਪਿੰਡ ਚੱਕ ਸ਼ਰੀਫ਼ ਨੇ ਦੱਸਿਆ ਕਿ ਉਨ੍ਹਾਂ ਦਾ ਛੋਟਾ ਲੜਕਾ ਗੁਰਜੀਤ ਸਿੰਘ (34) ਪੁਰਤਗਾਲ ਰਹਿੰਦਾ ਸੀ। ਉਹ 17 ਮਈ ਨੂੰ ਵਿਦੇਸ਼ ਤੋਂ ਵਤਨ ਪਰਤਿਆ ਸੀ।

ਉਸ ਦੇ ਜੇਠ ਸੁਖਦੇਵ ਸਿੰਘ ਦਾ ਪੁੱਤਰ ਗੁਰਪ੍ਰੀਤ ਸਿੰਘ ਉਰਫ਼ ਰਿੰਕੂ ਉਸ ਦੇ ਗੁਆਂਢ ‘ਚ ਹੀ ਰਹਿੰਦਾ ਹੈ। ਮੁਲਜ਼ਮ ਨੇ ਆਪਣੇ ਖੇਤ ‘ਚ ਪਾਣੀ ਦਾ ਸ਼ੈੱਡ ਰੱਖਿਆ ਹੋਇਆ ਸੀ, ਜਿਸ ਨੂੰ ਡੇਗਣ ਲਈ ਉਸ ਨੂੰ ਕਈ ਵਾਰ ਕਿਹਾ ਗਿਆ ਸੀ। ਉਹ ਆਪਣੇ ਲੜਕੇ ਗੁਰਜੀਤ ਸਿੰਘ ਨਾਲ ਖੇਤਾਂ ਵੱਲ ਗਈ ਹੋਈ ਸੀ। ਇਸ ਦੌਰਾਨ ਉਸ ਦੇ ਲੜਕੇ ਨੇ ਰਿੰਕੂ ਨੂੰਖਾਲ ਢਾਹੁਣ ਲਈ ਕਿਹਾ ਜਿਸ ‘ਤੇ ਉਹ ਗੁੱਸੇ ‘ਚ ਭੜਕ ਉੱਠਿਆ। ਦੋਵੇਂ ਮਾਂ-ਪੁੱਤ ਆਪਣੇ ਘਰ ਪਰਤ ਆਏ।

ਮੰਗਲਵਾਰ ਰਾਤ ਕਰੀਬ 8.45 ਵਜੇ ਉਹ ਆਪਣੀ ਜਠਾਣੀ ਜੋਗਿੰਦਰ ਕੌਰ ਪਤਨੀ ਭਜਨ ਸਿੰਘ ਨਾਲ ਘਰ ਦੇ ਵਿਹੜੇ ‘ਚ ਬੈਠੀ ਗੱਲਾਂ ਕਰ ਰਹੀ ਸੀ। ਇਸ ਦੌਰਾਨ ਗਲੀ ‘ਚ ਰੌਲਾ ਪੈ ਗਿਆ ਤੇ ਉਨ੍ਹਾਂ ਦਾ ਬੇਟਾ ਗੁਰਜੀਤ ਇਕਦਮ ਦੌੜ ਕੇ ਆ ਕੇ ਘਰ ‘ਚ ਵੜਿਆ। ਉਸ ਦਾ ਪਿੱਛਾ ਕਰਦੇ ਹੋਏ ਮੁਲਜ਼ਮ ਗੁਰਪ੍ਰੀਤ ਸਿੰਘ, ਮਨਜੀਤ ਕੌਰ, ਸੁਰਿੰਦਰ ਕੌਰ ਤੇ ਨਵਰੀਤ ਕੌਰ ਉਰਫ਼ ਨੈਨਸੀ ਵੀ ਘਰ ‘ਚ ਦਾਖ਼ਲ ਹੋ ਗਏ। ਮੁਲਜ਼ਮ ਗੁਰਪ੍ਰੀਤ ਨੇ ਉਨ੍ਹਾਂ ਦੇ ਬੇਟੇ ‘ਤੇ ਕਿਰਚ ਨਾਲ ਵਾਰ ਕੀਤਾ ਜਿਸ ਕਾਰਨ ਉਸ ਨੇ ਆਪਣੇ ਬਚਾਅ ‘ਚ ਆਪਣੀ ਬਾਂਹ ਅੱਗੇ ਕਰ ਦਿੱਤੀ। ਇਸ ਦੌਰਾਨ ਬਾਕੀ ਦੇ ਮੁਲਜ਼ਮਾਂ ਨੇ ਉਨ੍ਹਾਂ ਦੇ ਪੁੱਤਰ ਦੀ ਬਾਂਹ ਫੜ ਲਈ ਤੇ ਗੁਰਪ੍ਰੀਤ ਨੇ ਕਿਰਚ ਨਾਲ ਉਨ੍ਹਾਂ ਦੇ ਬੇਟੇ ‘ਤੇ ਕਈ ਵਾਰ ਕੀਤੇ।

ਜਦੋਂ ਉਨ੍ਹਾਂ ਰੌਲਾ ਪਾਇਆ ਤਾਂ ਮੁਲਜ਼ਮ ਹਥਿਆਰਾਂ ਸਮੇਤ ਮੌਕੇ ਤੋਂ ਫ਼ਰਾਰ ਹੋ ਗਏ। ਉਹ ਆਪਣੇ ਲੜਕੇ ਨੂੰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਭੈਣੀ ਮੀਆਂ ਖਾਂ ਦੀ ਇੰਸਪੈਕਟਰ ਸੁਮਨਪ੍ਰੀਤ ਕੌਰ ਮਾਨ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੌਰਚਰੀ ‘ਚ ਰਖਵਾਇਆ ਗਿਆ ਹੈ। ਪੁਲਿਸ ਨੇ ਚਾਰਾਂ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਜਲਦੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments