Wednesday, October 16, 2024
Google search engine
HomeDeshPhagwara ਵਿੱਚ ਵੰਦੇ ਭਾਰਤ ਐਕਸਪ੍ਰੈਸ 'ਤੇ ਪਥਰਾਅ, ਯਾਤਰੀਆਂ 'ਚ ਦਹਿਸ਼ਤ

Phagwara ਵਿੱਚ ਵੰਦੇ ਭਾਰਤ ਐਕਸਪ੍ਰੈਸ ‘ਤੇ ਪਥਰਾਅ, ਯਾਤਰੀਆਂ ‘ਚ ਦਹਿਸ਼ਤ

ਫਗਵਾੜਾ ‘ਚ ਬੁੱਧਵਾਰ ਸਵੇਰੇ ਵੰਦੇ ਭਾਰਤ ਐਕਸਪ੍ਰੈਸ ਟਰੇਨ ‘ਤੇ ਪੱਥਰ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।

ਫਗਵਾੜਾ ‘ਚ ਬੁੱਧਵਾਰ ਸਵੇਰੇ ਵੰਦੇ ਭਾਰਤ ਐਕਸਪ੍ਰੈਸ ਟਰੇਨ ‘ਤੇ ਪੱਥਰ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪੱਥਰਬਾਜ਼ੀ ਤੋਂ ਬਾਅਦ ਰੇਲ ਯਾਤਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਜਾਣਕਾਰੀ ਅਨੁਸਾਰ ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਵੰਦੇ ਭਾਰਤ ਐਕਸਪ੍ਰੈਸ ਟਰੇਨ 22488 ’ਤੇ ਫਗਵਾੜਾ ਨੇੜੇ ਅਣਪਛਾਤੇ ਵਿਅਕਤੀਆਂ ਵੱਲੋਂ ਪਥਰਾਅ ਕਰਨ ਦੀ ਸਨਸਨੀਖੇਜ਼ ਸੂਚਨਾ ਪ੍ਰਾਪਤ ਹੋਈ ਹੈ। ਟਰੇਨ ਦੇ ਸੀ-3 ਕੋਚ ‘ਤੇ ਪਥਰਾਅ ਕੀਤਾ ਗਿਆ, ਜਿਸ ‘ਚ ਦੋ ਖਿੜਕੀਆਂ ਦੇ ਸ਼ੀਸ਼ੇ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ। ਘਟਨਾ ਤੋਂ ਬਾਅਦ ਵੰਦੇ ਭਾਰਤ ਟਰੇਨ ‘ਚ ਸਫਰ ਕਰ ਰਹੇ ਰੇਲਵੇ ਯਾਤਰੀਆਂ ‘ਚ ਡਰ ਅਤੇ ਸਹਿਮ ਪਾਇਆ ਜਾ ਰਿਹਾ ਹੈ।

ਰੇਲਗੱਡੀ ਦੇ ਸੀ3 ਕੋਚ ਵਿੱਚ ਸਫ਼ਰ ਕਰ ਰਹੇ ਗੁਰੂਗ੍ਰਾਮ ਦੇ ਵਸਨੀਕ ਪੂਨਮ ਕਾਲੜਾ ਅਤੇ ਡਾਲੀ ਠੁਕਰਾਲ ਨੇ ਦੱਸਿਆ ਕਿ ਜਿਵੇਂ ਹੀ ਉਹ ਫਗਵਾੜਾ ਤੋਂ ਦਿੱਲੀ ਜਾਣ ਵਾਲੀ ਵੰਦੇ ਭਾਰਤ ਟਰੇਨ ਐਕਸਪ੍ਰੈਸ ਵਿੱਚ ਸਵਾਰ ਹੋਏ ਤਾਂ ਉਨ੍ਹਾਂ ਨੇ ਆਪਣੀ ਸੀਟ ਦੇ ਨੇੜੇ ਇੱਕ ਜ਼ੋਰਦਾਰ ਆਵਾਜ਼ ਸੁਣੀ। ਉਨ੍ਹਾਂ ਦੱਸਿਆ ਕਿ ਕੁਝ ਸਮੇਂ ਤਕ ਕਿਸੇ ਨੂੰ ਕੁਝ ਪਤਾ ਨਹੀ ਲੱਗਿਆ ਕਿ ਕੀ ਹੋਇਆ ?

ਜਦੋਂ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਵੰਦੇ ਭਾਰਤ ਐਕਸਪ੍ਰੈਸ ਟਰੇਨ ਦੇ ਸੀ3 ਕੋਚ ‘ਤੇ ਬਾਹਰੋਂ ਅਣਪਛਾਤੇ ਵਿਅਕਤੀਆਂ ਵੱਲੋਂ ਪਥਰਾਅ ਕੀਤਾ ਗਿਆ ਸੀ। ਹਾਲਾਂਕਿ, ਕੁਝ ਯਾਤਰੀਆਂ ਦਾ ਕਹਿਣਾ ਹੈ ਕਿ ਇਹ ਪੱਥਰ ਬਾਹਰੋਂ ਬੱਚਿਆਂ ਦੁਆਰਾ ਸੁੱਟੇ ਗਏ ਹਨ? ਜਦਕਿ ਕੁਝ ਦਾ ਕਹਿਣਾ ਹੈ ਕਿ ਇਹ ਪੱਥਰਬਾਜ਼ੀ ਸ਼ਰਾਰਤ ਨਾਲ ਕੀਤੀ ਗਈ ਹੈ। ਦੂਜੇ ਪਾਸੇ ਵੰਦੇ ਭਾਰਤ ਟਰੇਨ ‘ਤੇ ਪਥਰਾਅ ਦੀ ਸੂਚਨਾ ਮਿਲਣ ਤੋਂ ਬਾਅਦ ਰੇਲਵੇ ਵਿਭਾਗ ਦੇ ਕਰਮਚਾਰੀ ਅਤੇ ਹੋਰ ਅਧਿਕਾਰੀ ਟਰੇਨ ਦੇ ਸੀ3 ਕੋਚ ‘ਤੇ ਪਹੁੰਚੇ ਅਤੇ ਸਾਰੀ ਘਟਨਾ ਦੀ ਜਾਣਕਾਰੀ ਇਕੱਠੀ ਕੀਤੀ। ਅਹਿਮ ਪਹਿਲੂ ਇਹ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਫਗਵਾੜਾ ਗੁਰਾਇਆ ਰੇਲਵੇ ਟ੍ਰੈਕ ‘ਤੇ ਕਿਸੇ ਵੀ ਰੇਲ ਗੱਡੀ ‘ਤੇ ਪਥਰਾਅ ਦੀ ਅਜਿਹੀ ਘਟਨਾ ਦੇਖਣ ਨੂੰ ਨਹੀਂ ਮਿਲੀ। ਪਰ ਜਿਸ ਤਰ੍ਹਾਂ ਅੱਜ ਫਗਵਾੜਾ ਗੁਰਾਇਆ ਰੇਲਵੇ ਟ੍ਰੈਕ ‘ਤੇ ਅੰਮ੍ਰਿਤਸਰ-ਦਿੱਲੀ ਵਿਚਾਲੇ ਚੱਲਦੀ ਵੰਦੇ ਭਾਰਤ ਐਕਸਪ੍ਰੈਸ ਟਰੇਨ ‘ਤੇ ਪਥਰਾਅ ਕੀਤਾ ਗਿਆ, ਉਸ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ ਅਤੇ ਇਹ ਮਾਮਲਾ ਲਿਖੇ ਜਾਣ ਤੱਕ ਇਹ ਵੱਡੀ ਬੁਝਾਰਤ ਬਣੀ ਹੋਈ ਹੈ ਕਿ ਆਖਿਰ ਵੰਦੇ ਭਾਰਤ ਕੌਣ ਹੈ। ਰੇਲ ਗੱਡੀ ‘ਤੇ ਪਥਰਾਅ ਅਤੇ ਕਿਉਂ?
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments