ਭਾਰਤ ਵਰਗੇ ਵਿਸ਼ਾਲ ਦੇਸ਼ ਦਾ ਇਕ ਅਜਿਹਾ ਪਿੰਡ ਹੈ, ਜਿੱਥੇ ਕਦੇ ਬਿਜਲੀ ਨਹੀਂ ਆਈ। ਭੁਵਨੇਸ਼ਵਰ ਤੋਂ ਸਿਰਫ਼ 20 ਕਿਲੋਮੀਟਰ ਦੂਰ ਢੋਲਕਾਠ ਨਾਂ ਦਾ ਪਿੰਡ ਅੱਜ ਵੀ ਸਿੱਖਿਆ, ਸਿਹਤ, ਪੀਣ ਵਾਲੇ ਪਾਣੀ ਵਰਗੀਆਂ ਜ਼ਰੂਰੀ ਸਹੂਲਤਾਂ ‘ਚ ਵੀ ਪਿਛੜਿਆ ਹੈ। ਟੀਵੀ, ਸਮਾਰਟ ਫੋਨ, ਕੰਪਿਊਟਰ ਤਾਂ ਦੂਰ ਦੀ ਗੱਲ ਹੈ, ਇਸ ਪਿੰਡ ਦੇ ਲੋਕਾਂ ਨੇ ਅੱਜ ਤੱਕ ਸੋਲਰ ਬਲਬ ਆਦਿ ਵਰਗੀ ਚੀਜ਼ ਦਾ ਵੀ ਇਸਤੇਮਾਲ ਨਹੀਂ ਕੀਤਾ ਹੈ। ਗੰਭੀਰ ਗੱਲ ਹੈ ਕਿ ਤਾਪਸ ਦਾ ਪਿੰਡ ਕਿਸੇ ਦੂਰ-ਦੁਰਾਡੇ ਇਲਾਕੇ ‘ਚ ਨਹੀਂ ਹੈ ਸਗੋਂ ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਤੋਂ ਸਿਰਫ਼ 20 ਕਿਲੋਮੀਟਰ ਦੀ ਦੂਰੀ ‘ਤੇ ਹੈ।
ਇਹ ਪਿੰਡ ਸਿਰਫ਼ ਬਿਜਲੀ ਹੀ ਨਹੀਂ ਸਗੋਂ ਸਿੱਖਿਆ, ਸਿਹਤ, ਟਰਾਂਸਪੋਰਟ, ਟਾਇਲਟ, ਪੀਣ ਵਾਲੇ ਪਾਣੀ ਵਰਗੀਆਂ ਜ਼ਰੂਰਤਾਂ ਤੋਂ ਵੀ ਵਾਂਝਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ 1982 ਤੋਂ ਲੈ ਕੇ ਅੱਜ ਤੱਕ ਢੋਲਕਾਠ ਸਮੇਤ ਨੇੜੇ-ਤੇੜੇ ਦੇ 5 ਪਿੰਡ ਬੁਨਿਆਦੀ ਜ਼ਰੂਰਤਾਂ ਨੂੰ ਵੀ ਤਰਸ ਰਹੇ ਹਨ। ਕਰੀਬ 10 ਸਾਲ ਪਹਿਲੇ ਪ੍ਰਸ਼ਾਸਨ ਅਤੇ ਜੰਗਲਾਤ ਵਿਭਾਗ ਦੇ ਕਰਮਚਾਰੀ ਸਮਝਾ ਬੁਝਾ ਕੇ ਕੁਝ ਲੋਕ ਵਿਵਸਥਾ ‘ਤੇ ਭਰੋਸਾ ਕਰ ਕੇ ਵਿਸਥਾਪਿਤ ਹੋਣ ਨੂੰ ਰਾਜੀ ਹੋ ਗਏ ਪਰ ਅੱਜ ਤੱਕ ਸਰਕਾਰ ਨੇ ਉਨ੍ਹਾਂ ਨੂੰ ਕੋਈ ਸਹੂਲਤ ਜਾਂ ਰੁਜ਼ਗਾਰ ਦੀ ਵਿਵਸਥਾ ਨਹੀਂ ਦਿਵਾਈ। ਪਿੰਡ ਵਾਸੀਆਂ ਦਾ ਕਹਿਣਾ ਹੈ, ਜੇਕਰ ਸਰਕਾਰ ਉਨ੍ਹਾਂ ਦੀਆਂ ਸ਼ਰਤਾਂ ਪੂਰੀਆਂ ਕਰਨ ਲਈ ਤਿਆਰ ਹੈ ਤਾਂ ਉਹ ਵਿਸਥਾਪਿਤ ਹੋਣ ਲਈ ਰਾਜੀ ਹਨ। ਇਸ ਦੇ ਵਿਕਲਪ ਘੱਟੋ-ਘੱਟ ਸਹੂਲਤਾਂ ਨਾਲ ਬਿਜਲੀ ਦੀ ਵਿਵਸਥਾ ਲਈ ਉਨ੍ਹਾਂ ਦੇ ਪਿੰਡ ਨੂੰ ਸੋਲਰ ਪਿੰਡ ‘ਚ ਬਦਲਿਆ ਜਾਵੇ ਤਾਂ ਜੀਵਨ ‘ਚ ਸੁਧਾਰ ਹੋ ਸਕਦਾ ਹੈ। ਪਿੰਡ ‘ਚ ਇਕ ਮਾਤਰ ਸਰਕਾਰੀ ਪ੍ਰਾਇਮਰੀ ਸਕੂਲ ਹੈ। ਇੱਥੇ ਇਕ ਪਾਸੇ ਪਹਿਲੀ ਤੋਂ 5ਵੀਂ ਜਮਾਤ ਤੱਕ ਅਤੇ ਦੂਜੇ ਪਾਸੇ ਆਂਗਣਵਾੜੀ ਦੀ ਕਲਾਸ ਲੱਗਦੀ ਹੈ। ਜਿਊਂਣ ਲਈ ਪਿੰਡ ਦੇ ਲੋਕ 4 ਮਹੀਨੇ ਸਬਜ਼ੀ ਦੀ ਖੇਤੀ ਕਰਦੇ ਹਨ। ਪਿੰਡ ਜੰਗਲ ਦੇ ਅੰਦਰ ਹੋਣ ਕਾਰਨ ਹਮੇਸ਼ਾ ਜੰਗਲੀ ਹਾਥੀ, ਸੂਰ ਆਦਿ ਫ਼ਸਲ ਨਸ਼ਟ ਕਰ ਦਿੰਦੇ ਹਨ। ਇਸ ਤੋਂ ਇਲਾਵਾ ਪਿੰਡ ਵਾਸੀ ਜੰਗਲ ਤੋਂ ਲੱਕੜ ਇਕੱਠੀ ਕਰ ਕੇ ਉਸ ਨੂੰ ਵੇਚ ਕੇ ਆਪਣੇ ਰੁਜ਼ਗਾਰ ਦਾ ਪ੍ਰਬੰਧ ਕਰਦੇ ਹਨ।