ਰੇਲਵੇ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ
ਫਿਰੋਜ਼ਪੁਰ ਰੇਲਵੇ ਮੰਡਲ ਵੱਲੋਂ ਬੀਤੇ ਮਈ ਮਹੀਨੇ ਦੌਰਾਨ ਵੱਖ-ਵੱਖ ਰੇਲ ਗੱਡੀਆਂ ਦੀ ਚੈਕਿੰਗ ਦੌਰਾਨ 31833 ਬਿਨਾਂ ਟਿਕਟ ਯਾਤਰਾ ਕਰਦੇ ਹੋਏ ਰੇਲ ਯਾਤਰੀਆਂ ਤੋਂ 3.04 ਕਰੋੜ ਰੁਪਏ ਦੀ ਰਕਮ ਜੁਰਮਾਨੇ ਵਜੋਂ ਵਸੂਲ ਕੀਤੀ ਗਈ। ਜਦੋਂ ਕਿ ਸਟੇਸ਼ਨ ਤੇ ਗੰਦਗੀ ਫੈਲਾਉਣ ਦੇ ਦੋਸ਼ ’ਚ 301 ਯਾਤਰੀਆਂ ਤੋਂ 54 ਹਜ਼ਾਰ ਰੁਪਏ ਦੀ ਰਕਮ ਜੁਰਮਾਨੇ ਵਜੋਂ ਵਸੂਲੀ।
ਰੇਲਵੇ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਬਿਨਾਂ ਟਿਕਟ ਰੇਲ ਯਾਤਰੀਆਂ ਤੋਂ ਇਕ ਮਹੀਨੇ ਦੌਰਾਨ 3.04 ਕਰੋੜ ਦੀ ਰਕਮ ਵਸੂਲ ਕੇ ਫਿਰੋਜ਼ਪੁਰ ਮੰਡਲ ਨੇ ਇਕ ਰਿਕਾਰਡ ਕਾਇਮ ਕੀਤਾ ਹੈ। ਇਸ ਦੌਰਾਨ ਡੀਆਰਐੱਮ ਸੰਜੇ ਸਾਹੂ ਨੇ ਰੇਲ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਟਿਕਟ ਯਾਤਰਾ ਨਾ ਕਰਨ।
ਉਨ੍ਹਾਂ ਨੇ ਅੰਬਾਲਾ ਰੇਲਵੇ ਮੰਡਲ ਦੇ ਸਾਧੂਗੜ੍ਹ ਅਤੇ ਸਰਹਿੰਦ ਰੇਲਵੇ ਸਟੇਸ਼ਨਾਂ ਵਿਚਕਾਰ ਹੋਏ ਰੇਲ ਹਾਦਸੇ ਦੌਰਾਨ 04681 ਕੋਲਕਤਾ-ਜੰਮੂ ਸਮਰ ਸਪੈਸ਼ਲ ਰੇਲ ਗੱਡੀ ’ਚ ਡਿਊਟੀ ਦੌਰਾਨ ਫਿਰੋਜ਼ਪੁਰ ਰੇਲਵੇ ਮੰਡਲ ਦੇ ਚੈਕਿੰਗ ਸਟਾਫ ਵੱਲੋਂ ਬਹਾਦਰੀ ਨਾਲ ਰੇਲ ਇੰਜਣ ਦੇ ਚਾਲਕਾਂ ਨੂੰ ਬਚਾਉਣ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿਹਾ ਕਿ ਚੈਕਿੰਗ ਸਟਾਫ ਨੂੰ ਸਨਮਾਨਿਤ ਕੀਤਾ ਜਾਏਗਾ।