Wednesday, October 16, 2024
Google search engine
HomeCrimeਪੰਜਾਬ ਪੁਲਿਸ ਦੇ ਸਾਬਕਾ ਡੀਆਈਜੀ ਨੂੰ 7 ਸਾਲ ਦੀ ਜੇਲ੍ਹ ਤੇ ਸੇਵਾਮੁਕਤ...

ਪੰਜਾਬ ਪੁਲਿਸ ਦੇ ਸਾਬਕਾ ਡੀਆਈਜੀ ਨੂੰ 7 ਸਾਲ ਦੀ ਜੇਲ੍ਹ ਤੇ ਸੇਵਾਮੁਕਤ DSP ਨੂੰ ਉਮਰਕੈਦ ਦੀ ਸਜ਼ਾ

ਲਾਵਾਰਸ ਲਾਸ਼ਾਂ ਦਾ ਵੱਡੇ ਪੱਧਰ ‘ਤੇ ਸਸਕਾਰ ਕਰਨ ਦਾ ਮਾਮਲਾ ਸਾਲ 1995 ‘ਚ ਸੁਪਰੀਮ ਕੋਰਟ ਨੇ ਸੀਬੀਆਈ ਨੂੰ ਸੌਂਪਿਆ ਸੀ।

ਤਰਨਤਾਰਨ ਨਾਲ ਜੁੜੇ 31 ਸਾਲ ਪੁਰਾਣੇ ਫਰਜ਼ੀ ਐਨਕਾਊਂਟਰ ਮਾਮਲੇ (Tarntaran Fake Encounter Case) ‘ਚ ਮੁਹਾਲੀ ਦੀ ਸੀਬੀਆਈ ਸਪੈਸ਼ਲ ਕੋਰਟ ਨੇ ਅੱਜ ਸਜ਼ਾ ਸੁਣਾਈ। ਸਬਜ਼ੀ ਵਿਕਰੇਤਾ ਗੁਲਸ਼ਨ ਕੁਮਾਰ (Gulshan Kumar) ਨੂੰ ਅਗਵਾ ਤੇ ਕਤਲ ਕਰਨ ਦੇ ਦੋਸ਼ ‘ਚ ਸਾਬਕਾ ਡੀਆਈਜੀ ਨੂੰ 7 ਸਾਲ ਦੀ ਜੇਲ੍ਹ ਤੇ ਸਾਬਕਾ ਡੀਐਸਪੀ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ।

ਵੀਰਵਾਰ ਨੂੰ ਵਿਸ਼ੇਸ਼ ਸੀਬੀਆਈ ਅਦਾਲਤ ਦੇ ਜੱਜ ਆਰ ਕੇ ਗੁਪਤਾ ਨੇ ਪੰਜਾਬ ਪੁਲਿਸ ਦੇ ਸਾਬਕਾ ਡੀਆਈਜੀ ਦਿਲਬਾਗ ਸਿੰਘ (Dilbag Singh Former DIG) ਤੇ ਸੇਵਾਮੁਕਤ ਡੀਐਸਪੀ ਗੁਰਬਚਨ ਸਿੰਘ (Gurbachan Singh Retired DSP) ਨੂੰ ਝੂਠੇ ਮੁਕਾਬਲੇ ‘ਚ ਦੋਸ਼ੀ ਕਰਾਰ ਦਿੱਤਾ ਸੀ ਤੇ ਅੱਜ ਸਜ਼ਾ ਸੁਣਾਈ।

ਲਾਵਾਰਸ ਲਾਸ਼ਾਂ ਦਾ ਵੱਡੇ ਪੱਧਰ ‘ਤੇ ਸਸਕਾਰ ਕਰਨ ਦਾ ਮਾਮਲਾ ਸਾਲ 1995 ‘ਚ ਸੁਪਰੀਮ ਕੋਰਟ ਨੇ ਸੀਬੀਆਈ ਨੂੰ ਸੌਂਪਿਆ ਸੀ। ਗੁਲਸ਼ਨ ਕੁਮਾਰ ਜਿਸ ਨੂੰ ਕਿ ਮੁਕਾਬਲੇ ‘ਚ ਮਾਰ ਮੁਕਾਇਆ ਗਿਆ ਸੀ, ਦੇ ਪਿਤਾ ਚਮਨ ਲਾਲ ਦੀ ਸ਼ਿਕਾਇਤ ‘ਤੇ ਸੀਬੀਆਈ ਵੱਲੋਂ ਇਸ ਮਾਮਲੇ ਦੀ ਵੀ ਜਾਂਚ ਕੀਤੀ ਗਈ ਸੀ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments