ਪੰਜਾਬ ਦੀਆਂ ਵੀਆਈਪੀ ਸੀਟਾਂ ‘ਚ ਸ਼ਾਮਲ ਪਟਿਆਲਾ ਲੋਕ ਸਭਾ ਸੀਟ ‘ਤੇ ਕਾਂਗਰਸ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਜਿੱਤ ਹਾਸਲ ਕੀਤੀ ਹੈ।
ਪੰਜਾਬ ਦੀਆਂ ਵੀਆਈਪੀ ਸੀਟਾਂ ‘ਚ ਸ਼ਾਮਲ ਪਟਿਆਲਾ ਲੋਕ ਸਭਾ ਸੀਟ (Patiala Lok Sabha Seat) ‘ਤੇ ਕਾਂਗਰਸ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ (Dr. Dharmvir Gandhi) ਨੇ ਜਿੱਤ ਹਾਸਲ ਕੀਤੀ ਹੈ। ਆਮ ਆਦਮੀ ਪਾਰਟੀ ਦੇ ਡਾ. ਬਲਬੀਰ ਸਿੰਘ ਦੂਜੇ ਤੇ ਭਾਜਪਾ ਦੀ ਉਮੀਦਵਾਰ ਅਤੇ 2019 ਦੀਆਂ ਲੋਕ ਸਭਾ ਚੋਣਾਂ ‘ਚ ਜੇਤੂ ਰਹੇ ਪਰਨੀਤ ਕੌਰ ਤੀਜੇ ਸਥਾਨ ‘ਤੇ ਰਹੇ।
2019 ਦੀਆਂ ਲੋਕ ਸਭਾ ਚੋਣਾਂ ‘ਚ ਇੱਥੋਂ ਕਾਂਗਰਸ ਦੀ ਉਮੀਦਵਾਰ ਪਰਨੀਤ ਕੌਰ (ਹੁਣ ਭਾਜਪਾ ‘ਚ) ਨੇ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਨੂੰ ਕੁੱਲ 532027 ਵੋਟਾਂ ਮਿਲੀਆਂ ਜਦੋਂਕਿ ਅਕਾਲੀ ਦਲ ਦੇ ਸੁਰਜੀਤ ਸਿੰਘ ਰੱਖੜਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਕਾਲੀ ਦਲ ਨੂੰ ਕੁੱਲ 369309 ਵੋਟਾਂ ਮਿਲੀਆਂ ਸਨ। ਜਿੱਤ ਦਾ ਫਰਕ 162718 ਵੋਟਾਂ ਦਾ ਰਿਹਾ ਸੀ।
14,623 ਵੋਟਾਂ ਨਾਲ ਜਿੱਤੇ ਪਟਿਆਲਾ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ।
ਡਾ. ਧਰਮਵੀਰ ਗਾਂਧੀ – 303772
ਡਾ. ਬਲਬੀਰ ਸਿੰਘ – 289274
ਪਰਨੀਤ ਕੌਰ – 287377
ਐਨਕੇ ਸ਼ਰਮਾ – 153611





