ਪਹਿਲੀ ਵਾਰ ਅਤੇ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਕਿਸਮਤ ਅਜ਼ਮਾ ਰਹੇ ਹਨ।
ਦੋ ਮਸ਼ਹੂਰ ਪੰਜਾਬੀ ਗਾਇਕਾਂ ਦੇ ਆਉਣ ਨਾਲ ਇਸ ਸੀਟ ਦੀ ਲੜਾਈ ਵੀ ਰੋਚਕ ਹੋ ਗਈ ਹੈ। ਭਾਜਪਾ ਨੇ ਦਿੱਲੀ ਤੋਂ ਸੰਸਦ ਮੈਂਬਰ ਹੰਸਰਾਜ ਹੰਸ ਨੂੰ ਮੈਦਾਨ ਵਿਚ ਉਤਾਰਿਆ ਹੈ, ਜਦੋਂਕਿ ਭਗਵੰਤ ਮਾਨ ਦੇ ਦੋਸਤ ਕਰਮਜੀਤ ਅਨਮੋਲ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਹਨ। ਕਾਂਗਰਸ ਤੋਂ ਅਮਰਜੀਤ ਕੌਰ ਸਾਹੋਕੇ ਦੂਜੀ ਵਾਰ ਚੋਣ ਲੜ ਰਹੇ ਹਨ ਤੇ ਅਕਾਲੀ ਦਲ ਦੇ ਰਾਜਵਿੰਦਰ ਸਿੰਘ ਪਹਿਲੀ ਵਾਰ ਅਤੇ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਕਿਸਮਤ ਅਜ਼ਮਾ ਰਹੇ ਹਨ।
ਪਿਛਲੀਆਂ ਆਮ ਚੋਣਾਂ ਵਿਚ ਇੱਥੋਂ ਕਾਂਗਰਸ ਦੇ ਮੁਹੰਮਦ ਸਦੀਕ ਨੇ ਜਿੱਤ ਹਾਸਿਲ ਕੀਤੀ ਸੀ। ਉਨ੍ਹਾਂ ਨੂੰ 419065 ਵੋਟਾਂ ਮਿਲੀਆਂ, ਜਦੋਂਕਿ ਅਕਾਲੀ ਦਲ ਦੇ ਗੁਲਜ਼ਾਰ ਸਿੰਘ ਰਣੀਕੇ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ 335809 ਵੋਟਾਂ ਮਿਲੀਆਂ। ਜਿੱਤ ਦਾ ਫ਼ਰਕ 83259 ਵੋਟਾਂ ਦਾ ਰਿਹਾ।
ਸਰਬਜੀਤ ਸਿੰਘ (ਅਜ਼ਾਦ) – 133218
ਕਰਮਜੀਤ ਅਨਮੋਲ (ਆਪ) – 91460
ਰਾਜਵਿੰਦਰ ਸਿੰਘ (ਸ਼ਿਅਦ) – 58622
ਅਮਰਜੀਤ ਕੌਰ ਸਾਹੋਕੇ (ਕਾਂਗਰਸ) – 60184
ਹੰਸ ਰਾਜ ਹੰਸ (ਭਾਜਪਾ) – 36798