ਕਾਂਗਰਸ ਦੀ ਅਗਵਾਈ ਵਾਲੇ ‘ਇੰਡੀਆ’ ਗਠਜੋੜ ਤੇ ਭਾਰਤੀ ਜਨਤਾ ਪਾਰਟੀ ਵਾਲੇ ਐਨ.ਡੀਏ. ਗਠਜੋੜ ਸਮੇਤ ਹੋਰ ਖੇਤਰੀ ਤੇ ਕੌਮੀ ਪਾਰਟੀਆਂ ਨੇ ਆਪੋ-ਆਪਣੇ ਚੋਣ ਮਨੋਰਥ ਪੱਤਰਾਂ ’ਚ ਔਰਤਾਂ ਨੂੰ ਵੱਡੀ ਅਹਿਮੀਅਤ ਦਿੱਤੀ ਹੈ
ਸਾਲ 1951-52 ਤੋਂ ਸ਼ੁਰੂ ਹੋਈਆਂ ਲੋਕ ਸਭਾ ਚੋਣਾਂ ਨੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਾਲੇ ਮੁਲਕ ਭਾਰਤ ਵਿਚ ਵੱਸਦੇ ਲੋਕਾਂ ਨੂੰ ਬਹੁ-ਭਾਂਤੀ ਰੰਗ-ਢੰਗ ਵਿਖਾਏ ਹਨ| ਚੋਣ ਬਕਸਿਆਂ ਤੋਂ ਲੈ ਕੇ ਇਲੈਕਟ੍ਰਾਨਿਕ ਮਸ਼ੀਨਾਂ ਤੱਕ ਦੇ ਇਸ ਪੈਂਡੇ ਨੇ 18ਵੀਆਂ ਲੋਕ ਸਭਾ ਚੋਣਾਂ ਤੀਕ ਪੁੱਜਦਿਆਂ ਦੇਸ਼ ਨੂੰ ਨਿਵੇਕਲੇ ਰਾਜਸੀ ਦ੍ਰਿਸ਼ ਵੇਖਣ ਲਈ ਦਿੱਤੇ ਹਨ| ਦੇਸ਼ ਦੀ ਜਨਤਾ ਦਾ ਲੋਕਤੰਤਰੀ ਪ੍ਰਕਿਰਿਆ ’ਚ ਭਰੋਸਾ ਵੀ ਮਜ਼ਬੂਤ ਹੋਇਆ ਹੈ| ਇਨ੍ਹਾਂ ਚੋਣਾਂ ਦੀ ਚਰਚਾ ਦੇਸ਼-ਵਿਆਪੀ ਹੋਣ ਤੋਂ ਇਲਾਵਾ ਕੌਮਾਂਤਰੀ ਪੱਧਰ ’ਤੇ ਵੀ ਛਿੜੀ ਹੈ ਕਿਉਂਕਿ ਭਾਰਤ ਵਿਸ਼ਾਲ ਅਤੇ ਮਜ਼ਬੂਤ ਅਰਥ-ਵਿਵਸਥਾ ਵਾਲਾ ਮੁਲਕ ਹੈ | ਕਈ ਵਿਵਾਦਾਂ ਦੇ ਬਾਵਜੂਦ ਜਿਥੇ ਚੋਣ ਪ੍ਰਕਿਰਿਆ ’ਚ ਪਾਰਦਰਸ਼ਤਾ ਵਧੀ-ਫੁੱਲੀ ਹੈ ਉਥੇ ਦੇਸ਼ ਦੇ ਵੋਟਰਾਂ ਵਿਚ ਆਪਣੀ ਵੋਟ ਦੀ ਤਾਕਤ ਪ੍ਰਤੀ ਜਾਗਰੂਕਤਾ ਪੈਦਾ ਹੋਈ ਹੈ, ਵਿਸ਼ੇਸ਼ ਕਰਕੇ ਔਰਤਾਂ ਵਿਚ ਵੋਟ ਪਾਉਣ ਦਾ ਉਤਸ਼ਾਹ ਵਧਿਆ ਹੈ |
ਹੁਣ ਔਰਤਾਂ ਘਰ ਬੈਠਣ ਦੀ ਬਜਾਏ ਵੋਟ ਪਾਉਣ ਲਈ ਮੋਹਰੀ ਹੋ ਕੇ ਕਤਾਰਾਂ ’ਚ ਖੜਦੀਆਂ ਹਨ| ਉਹ ਬੜੇ ਚਾਅ ਨਾਲ ਆਪਣਾ ਪਛਾਣ ਪੱਤਰ ਵਿਖਾਉਂਦੀਆਂ ਤੇ ਜੇਤੂ ਜਸ਼ਨ ਦਾ ਚਿੰਨ ਬਣਾਉਂਦੀਆਂ ਨੇ| ਦੂਰ-ਦੂਰਾਡੇ ਪਿੰਡਾਂ ਦੀਆਂ ਔਰਤਾਂ ਜੋ ਘੱਟ ਪੜ•ੀਆਂ ਲਿਖੀਆਂ ਵੀ ਹਨ,ਚੰਗਾ ਉਮੀਦਵਾਰ ਬਣਨ ਲਈ ਲਕੀਰ ਦੀਆਂ ਫ਼ਕੀਰ ਨਹੀਂ ਸਗੋਂ ਖ਼ੁਦ ਫ਼ੈਸਲੇ ਲੈ ਰਹੀਆਂ ਹਨ| ਹੋਰ ਤਾਂ ਹੋਰ ਮਰਦ ਉਮੀਦਵਾਰਾਂ ਦੇ ਬਰਾਬਰ ਔਰਤ ਉਮੀਦਵਾਰਾਂ ਚੋਣ ਅਖਾੜੇ ’ਚ ਕੁੱਦ ਕੇ ਬਾਜ਼ੀ ਮਾਰ ਰਹੀਆਂ ਹਨ| ਵਿਧਾਨ ਸਭਾ ਚੋਣਾਂ ਹੋਣ ਜਾਂ ਲੋਕ ਸਭਾ ਦੀਆਂ, ਸਿਆਸੀ ਮੈਦਾਨ ’ਚ ਔਰਤ ਉਮੀਦਵਾਰਾਂ, ਵੋਟਰਾਂ ਨੂੰ ਵਧੇਰੇ ਆਕਰਸ਼ਿਤ ਕਰਨ ਦੀ ਤਾਕਤ ਰੱਖਦੀਆਂ ਹਨ| ਇਹ ਵੀ ਸਚਾਈ ਹੈ ਕਿ ਔਰਤ ਪ੍ਰਤੀ ਖਿੱਚੇ ਜਾਣ ਦੀ ਬਿਰਤੀ ਮਰਦਾਂ ’ਚ ਸੁਭਾਵਿਕ ਹੁੰਦੀ ਹੈ| ਬਿਨਾਂ ਸ਼ੱਕ ਔਰਤਾਂ ਹਰ ਪਾਰਟੀ ਲਈ ਇਕ ਵੱਡਾ ਵੋਟ ਬੈਂਕ ਹਨ ਅਤੇ ਸਾਰੀਆਂ ਪਾਰਟੀਆਂ ਉਨਾਂ ਨੂੰ ਲੁਭਾਉਣ ਲਈ ਕਈ ਤਰ੍ਹਾਂ ਦੇ ਵਾਅਦੇ ਤੇ ਪ੍ਰਚਾਰ ਕਰਦੀਆਂ ਹਨ ਪਰ ਇਹ ਗੱਲ ਵੀ ਗੰਭੀਰਤਾ ਵਾਲੀ ਹੈ ਕਿ ਐਂਤਕੀ ਲੋਕ ਸਭਾ ਚੋਣਾਂ ਲੜਨ ਲਈ ਦੇਸ਼ ਭਰ ਦੇ ਲਗਪਗ 8393 ਉਮੀਦਵਾਰਾਂ ’ਚੋਂ ਸਿਰਫ਼ 797 ਔਰਤ ਉਮੀਦਵਾਰ ਹਨ ਜੋ ਕੁਲ ਉਮੀਦਵਾਰਾਂ ਦੀ ਗਿਣਤੀ ਦਾ 9.5 ਫ਼ੀਸਦੀ ਤੋਂ ਵੀ ਘਟ ਬਣਦਾ ਹੈ|
ਔਰਤਾਂ ’ਚ ਵੋਟ ਜਾਗਰੂਕਤਾ ਵਧੀ
ਭਾਵੇਂ ਟਿਕਟਾਂ ਦੀ ਹਿੱਸੇਦਾਰੀ ਵਿਚ ਕਈ ਵਾਰ ਔਰਤਾਂ ਦੇ ਪੱਲੇ ਨਿਰਾਸ਼ਾ ਪੈਂਦੀ ਹੈ ਪਰ ਅੰਕੜੇ ਦਰਸਾਉਂਦੇ ਹਨ ਕਿ ਜਿੱਤ ਦੇ ਮਾਮਲੇ ਵਿਚ ਔਰਤਾਂ ਦੀ ਸਫਲਤਾ ਦੀ ਦਰ ਕਈ ਵਾਰ ਵਧੇਰੇ ਹੁੰਦੀ ਹੈ | ਅਜੇ ਵੀ ਬੇਇਨਸਾਫ਼ੀ ਝੱਲ ਕੇ ਹੌਸਲਾ ਕਾਇਮ ਰੱਖਣ ਵਾਲੀ ਔਰਤ ਵਰਗ ਵੱਲੋਂ ਦੇਸ਼ ਦੀ ਜਮਹੂਰੀ ਪ੍ਰਕਿਰਿਆ ’ਚ ਵੱਧ ਚੜ•੍ਹ ਕੇ ਹਿੱਸਾ ਲੈਣਾ ਬਹੁਤ ਮਹੱਤਵਪੂਰਨ ਅਤੇ ਭਾਰਤੀ ਲੋਕਤੰਤਰ ਲਈ ਬੇਹੱਦ ਚੰਗਾ ਸੰਕੇਤ ਮੰਨਿਆ ਜਾ ਸਕਦਾ ਹੈ ਪਰ ਜ਼ੋਰ-ਅਜ਼ਮਾਇਸ਼ ਦੇ ਬਾਵਜੂਦ ਔਰਤਾਂ ਦੀ ਗਿਣਤੀ ਭਾਵੇਂ ਘੱਟ ਹੈ ਪਰ ਉਨ•੍ਹਾਂ ਦੀ ਹਿੱਸੇਦਾਰੀ ਤੇਜ਼ੀ ਨਾਲ ਵੱਧ ਰਹੀ ਹੈ | ਸੰਸਦ ਮੈਂਬਰ ਵਜੋਂ ਮੈਦਾਨ ’ਚ ਅੱਗੇ ਆਉਣ ਤੋਂ ਇਲਾਵਾ ਔਰਤਾਂ ਵਲੋਂ ਵੱਧ ਚੜ•੍ਹ ਕੇ ਆਪਣੇ ਵੋਟ ਦੇ ਹੱਕ ਦੀ ਆਜ਼ਾਦਾਨਾ ਢੰਗ ਨਾਲ ਵਰਤੋਂ ਕਰਨਾ ਵੀ ਵੱਡੀ ਅਹਿਮੀਅਤ ਰੱਖਦਾ ਹੈ ਅਤੇ ਇਹ ਜਾਗਰੂਕਤਾ ਦੇਸ਼ ਦੇ ਪੇਂਡੂ ਖੇਤਰਾਂ ’ਚ ਲਗਾਤਾਰ ਵਧੀ ਹੈ|
ਔਰਤਾਂ ਦੀ ਹਿੱਸੇਦਾਰੀ ’ਚ ਇਜ਼ਾਫ਼ਾ
ਦੇਸ਼ ਦੀਆਂ ਪਹਿਲੀਆਂ ਚੋਣਾਂ ਦੀ ਤੁਲਨਾ ’ਚ ਲੋਕ ਸਭਾ ਚੋਣਾਂ ’ਚ ਔਰਤਾਂ ਦੀ ਹਿੱਸੇਦਾਰੀ ਲਗਾਤਾਰ ਵੱਧ ਰਹੀ þ| 1952 ਦੀਆਂ ਪਹਿਲੀਆਂ ਚੋਣਾਂ ’ਚ ਕੁੱਲ 489 ਸੰਸਦ ਮੈਂਬਰਾਂ ’ਚ ਸਿਰਫ਼ 22 ਔਰਤਾਂ ਸਨ ਜੋ ਕੁੱਲ ਸੰਸਦ ਮੈਂਬਰਾਂ ਦਾ 4.4 ਫੀਸਦੀ ਸੀ| ਇਸ ਗਿਣਤੀ ਵਿਚ ਚੋਣਾਂ-ਦਰ-ਚੋਣਾਂ ਇਜ਼ਾਫ਼ਾ ਹੁੰਦਾ ਰਿਹਾ ਅਤੇ 2019 ਦੀਆਂ ਚੋਣਾਂ ਵਿਚ ਰਿਕਾਰਡ ਸਭ ਤੋਂ ਵੱਧ ਔਰਤਾਂ üਣੀਆਂ ਗਈਆਂ| ਸਾਲ 2019 ਵਿਚ 17ਵੀਂ ਲੋਕ ਸਭਾ ਵਿਚ ਸਭ ਤੋਂ ਜ਼ਿਆਦਾ 78 ਔਰਤਾਂ ਸੰਸਦ ਮੈਂਬਰ ਬਣੀਆਂ ਗਈਆਂ ਜੋ ਕਿ ਕੁੱਲ ਸੰਸਦ ਮੈਂਬਰਾਂ ਦੀ ਗਿਣਤੀ ਦਾ 14 ਫ਼ੀਸਦੀ ਸੀ| ਜੇਕਰ ਅੰਕੜਿਆਂ ਵੱਲ ਗੌਰ ਕਰੀਏ ਤਾਂ ਜਿੱਤ ਦੇ ਮਾਮਲੇ ’ਚ ਵੀ ਔਰਤਾਂ ਦਾ ਰਿਕਾਰਡ ਬਿਹਤਰ ਰਿਹਾ ਹੈ | ਚੋਣ ਕਮਿਸ਼ਨ ਅਨੁਸਾਰ ਚੋਣਾਂ ਵਿਚ ਕੁੱਲ 797 ਔਰਤ ਉਮੀਦਵਾਰਾਂ (ਕੁੱਲ ਗਿਣਤੀ ਦਾ 10 ਫ਼ੀਸਦੀ) ਸੰਸਦ ਮੈਂਬਰ ਬਣਨ ਲਈ ਆਪਣੀ ਕਿਸਮਤ ਅਜ਼ਮਾ ਰਹੀਆਂ ਹਨ| ਭਾਵੇਂ ਵੇਖਿਆ ਜਾਵੇ ਤਾਂ ਇਹ ਗਿਣਤੀ ਅਜੇ ਘੱਟ ਹੈ ਪਰ ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਹੋਰਨਾਂ ਖੇਤਰਾਂ ਵਾਂਗ ਸਿਆਸਤ ’ਚ ਵੀ ਵੱਡੀ ਗਿਣਤੀ ਵਿਚ ਔਰਤਾਂ ਪੈਰ ਧਰਨ ਦੇ ਸਮੱਰਥ ਹੋਈਆਂ ਹਨ ਜੋ ਭਾਰਤ ਵਰਗੇ ਸਭ ਤੋਂ ਵੱਡੇ ਲੋਕਤੰਤਰ ਵਾਲੇ ਮੁਲਕ ਲਈ ਸੁਖਦ ਪਹਿਲੂ ਆਖਿਆ ਜਾ ਸਕਦਾ ਹੈ|
ਨਵੇਂ ਭਵਨ ’ਚ ਕਿਸ ਦੇ ਖੁੱਲ੍ਹਣਗੇ ਭਾਗ!
ਲਗਪਗ 1200 ਕਰੋੜ ਦੀ ਲਾਗਤ ਨਾਲ ਬਣ ਕੇ ਤਿਆਰ ਹੋਏ ਨਵੇਂ ਸੰਸਦ ਭਵਨ ’ਚ ਨਵੇਂ ਸੰਸਦ ਮੈਂਬਰਾਂ ਵਿਚ ਕਿਹੜੇ-ਕਿਹੜੇ ਔਰਤ ਸੰਸਦ ਮੈਂਬਰ ਦੀ ਕਿਸਮਤ ਜਾਗੇਗੀ, ਇਹ ਵੇਖਣ ਵਾਲੀ ਗੱਲ ਹੋਵੇਗੀ| ਕਾਬਲੇਗੌਰ þ ਕਿ ਨਵੀਂ ਸੰਸਦ ਭਵਨ ਦੀ ਇਮਾਰਤ ਵਿਚ 1280 ਸੰਸਦ ਮੈਂਬਰਾਂ ਦੇ ਬੈਠਣ ਦੀ ਵਿਵਸਥਾ þ| ਤਿਕੋਣੇ ਅਕਾਰ ਦਾ ਚਾਰ ਮੰਜ਼ਿਲਾ ‘ਸੰਸਦ ਭਵਨ 64,500 ਮੀਟਰ ’ਚ ਫੈਲਿਆ ਹੋਇਆ þ ਅਤੇ ਮੁੱਖ ਗੇਟ ’ਤੇ ‘ਸਤਯਮੇਵ ਜੈਅਤੇ’ ਲਿਖਿਆ þ| ਭਾਵੇਂ ‘ਲੋਕਤੰਤਰ ਦੇ ਇਸ ਮੰਦਰ’ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦਘਾਟਨ ਕੀਤਾ ਪਰ ਪਹਿਲੀ ਨਵੀਂ ਸਰਕਾਰ ਅਤੇ ਕਿਹੜੀਆਂ ਸਿਆਸੀ ਪਾਰਟੀਆਂ ਦੇ ਸੰਸਦ ਮੈਂਬਰ ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਿਲ ਹਨ, ਇਸ ਵਿਚ ਪ੍ਰਵੇਸ਼ ਕਰਦੇ ਹਨ, ਇਸ ਦਾ ਪਤਾ 4 ਜੂਨ ਨੂੰ ਲੱਗੇਗਾ ਜਿਸ ਦਿਨ 18ਵੀਂ ਸੰਸਦ ਦੇ ਗਠਨ ਵਾਸਤੇ ਚੋਣਾਂ ਦੇ ਨਤੀਜੇ ਆਉਣੇ ਹਨ|
‘ਮੋਦੀ ਗਾਰੰਟੀ’ ’ਚ ਤੀਜੇ ਨੰਬਰ ’ਤੇ ਮਹਿਲਾ ਸਸ਼ਕਤੀਕਰਨ
ਜਿਥੇ ਕਾਂਗਰਸ ਸਮੇਤ ਕਰੀਬ ਸਾਰੀਆਂ ਰਾਜਸੀ ਪਾਰਟੀਆਂ ਨੇ ਔਰਤਾਂ ਨੂੰ ਟਿਕਟਾਂ ਨਾਲ ਨਿਵਾਜਨ ਅਤੇ ਔਰਤਾਂ ਦੀ ਭਲਾਈ ਲਈ ਅਨੇਕਾਂ ਯੋਜਨਾਵਾਂ ਦਾ ਐਲਾਨ ਆਪੋ-ਆਪਣੇ ਚੋਣ ਮਨੋਰਥ ਪੱਤਰਾਂ ਵਿਚ ਕੀਤਾ þ ਉਥੇ ਭਾਜਪਾ ਸੰਕਲਪ ਪੱਤਰ ’ਚ ਸਿਖ਼ਰਲੀਆਂ ‘ਪੰਜ ਮੋਦੀ ਗਰੰਟੀਆਂ’ ’ਚ ਤੀਜੇ ਨੰਬਰ ’ਤੇ ਮਹਿਲਾ ਸਸ਼ਕਤੀਕਰਨ ਨੂੰ ਰੱਖਿਆ ਗਿਆ þ| ਮੋਦੀ ਸਰਕਾਰ ਨੇ ਪੰਜਾਬ ’ਚ ਨਵੇਂ ਅਤੇ ਤਜਰਬੇਕਾਰ ਔਰਤ ਚਿਹਰਿਆਂ ਨੂੰ ਟਿਕਟਾਂ ਦੇ ਕੇ ਵੀ ਵੱਡੀ ਪਹਿਲਕਦਮੀ ਕੀਤੀ ਹੈ ਅਤੇ ਉਨ•੍ਹਾਂ ’ਤੇ ਭਰੋਸਾ ਜਿਤਾਇਆ ਹੈ|
ਕਾਂਗਰਸ ਦੀ ਅਗਵਾਈ ਵਾਲੇ ‘ਇੰਡੀਆ’ ਗਠਜੋੜ ਤੇ ਭਾਰਤੀ ਜਨਤਾ ਪਾਰਟੀ ਵਾਲੇ ਐਨ.ਡੀਏ. ਗਠਜੋੜ ਸਮੇਤ ਹੋਰ ਖੇਤਰੀ ਤੇ ਕੌਮੀ ਪਾਰਟੀਆਂ ਨੇ ਆਪੋ-ਆਪਣੇ ਚੋਣ ਮਨੋਰਥ ਪੱਤਰਾਂ ’ਚ ਔਰਤਾਂ ਨੂੰ ਵੱਡੀ ਅਹਿਮੀਅਤ ਦਿੱਤੀ ਹੈ ਜਿਸ ਤੋਂ ਪਤਾ ਲੱਗਦਾ ਕਿ ਦੇਸ਼ ਦੇ ਰਾਜਸੀ ਦ੍ਰਿਸ਼ ’ਚ ਔਰਤਾਂ ਦਾ ਯੋਗਦਾਨ ਤੇ ਪ੍ਰਭਾਵ ਕਾਫ਼ੀ ਵਧਿਆ ਹੈ|