ਰੇਲਵੇ ਸੂਤਰਾਂ ਅਨੁਸਾਰ ਵੰਦੇ ਭਾਰਤ ਰੇਲ ਗੱਡੀ ਜਿਹੜੀ ਕਿ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਲਈ ਚਲਦੀ ਹੈ, ਨੂੰ ਵੀ ਵਾਇਆ ਚੰਡੀਗੜ ਭੇਜਿਆ ਗਿਆ ਹੈ
ਵੀਰਵਾਰ ਦੁਪਹਿਰ ਬਾਅਦ 3 ਵਜ ਕੇ 50 ਮਿੰਟ ਤੇ ਸਰਹੰਦ ਜੰਕਸ਼ਨ ਰੇਲਵੇ ਸਟੇਸ਼ਨ ਨੇੜੇ ਸਰੂਦਲਗੜ੍ਹ ਵਿਖੇ ਇਕ ਮਾਲ ਗੱਡੀ ਦੇ ਲੀਹੋਂ ਲੱਥਣ ਕਾਰਨ ਅੰਬਾਲਾ ਜਲੰਧਰ ਰੇਲ ਮਾਰਗ ਪ੍ਰਭਾਵਿਤ ਹੋ ਗਿਆ ਜਿਸ ਕਾਰਨ ਕਈ ਗੱਡੀਆਂ ਦਾ ਰੇਲ ਪ੍ਰਸ਼ਾਸਨ ਨੇ ਰਸਤਾ ਬਦਲਿਆ ਹੈ ਜਿਸ ਕਾਰਨ ਵੰਦੇ ਭਾਰਤ ਸਮੇਤ ਕੁਝ ਰੇਲ ਗੱਡੀਆਂ ਆਪਣੇ ਨਿਰਧਾਰਤ ਸਮੇ ਤੋਂ ਦੇਰੀ ਨਾਲ ਚਲ ਰਹੀਆਂ ਹਨ।
ਰੇਲਵੇ ਸੂਤਰਾਂ ਅਨੁਸਾਰ ਵੰਦੇ ਭਾਰਤ ਰੇਲ ਗੱਡੀ ਜਿਹੜੀ ਕਿ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਲਈ ਚਲਦੀ ਹੈ, ਨੂੰ ਵੀ ਵਾਇਆ ਚੰਡੀਗੜ ਭੇਜਿਆ ਗਿਆ ਹੈ ਜਿਸ ਕਾਰਨ ਉਹ ਜਲੰਧਰ ਤੋਂ ਇਕ ਘੰਟੇ ਦੀ ਦੇਰੀ ਨਾਲ ਨਿਕਲੇਗੀ। ਅਸਲ ’ਚ ਉਸ ਦਾ ਸਮਾਂ ਜਲੰਧਰ ਪੁੱਜਣ ਦਾ ਸ਼ਾਮ ਸਵਾ 7 ਵਜੇ ਦਾ ਹੈ ਅਤੇ ਉਹ ਆਪਣੇ ਨਿਰਧਾਰਤ ਸਮੇ ਤੋਂ ਇਕ ਘੰਟਾ ਦੇਰੀ ਨਾਲ ਚੱਲੇਗੀ। ਇਸੇ ਤਰ੍ਹਾਂ ਹੀ 12459 ਨਵੀਂ ਦਿੱਲੀ =ਅੰਮ੍ਰਿਤਸਰ ਗੱਡੀ ਨੂੰ ਵੀ ਵਾਇਆ ਚੰਡੀਗੜ੍ਹ ਰਵਾਨਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਿਛੋਂ ਆਉਣ ਵਾਲੀ ਪੱਛਮ ਐਕਸਪ੍ਰੈਸ ਸਮੇਤ ਹੋਰ ਗੱਡੀਆਂ ਨੂੰ ਵੀ ਵਾਇਆ ਚੰਡੀਗੜ੍ਹ ਹੀ ਰਵਾਨਾ ਕੀਤਾ ਜਾਏਗਾ। ਇਸ ਦੌਰਾਨ ਜਲੰਧਰ ਰੇਲਵੇ ਸਟੇ.ਸਨ ਤੋਂ ਨਕੋਦਰ ਯਾਰਡ ਤੋਂ ਫਿਲੌਰ=ਲੋਹੀਆਂ ਖਾਸ ਸੈਕਸ਼ਨ ਤੇ ਰੇਲ ਲਾਈਨ ਦੀਲ ਮੁਰੰਮਤ ਕਾਰਨ 10 ਦਿਨ ਦਾ ਬਲਾਕ ਲੈਣ ਕਾਰਨ ਇਸ ਰੇਲ ਮਾਰਗ ਤੇ ਚੱਲਣ ਵਾਲੀਆਂ 4 ਗੱਡੀਆਂ ਨੂੰ ਰੱਦ ਕੀਤਾ ਗਿਆ ਹੈ। ਜਿਹੜੀਆਂ ਗੱਡੀਆਂ ਰੱਦ ਕੀਤੀਆਂ ਗਈਆਂ ਹਨ, ਉਨ੍ਹਾਂ ’ਚ 06984 ਲੋਹੀਆਂ ਖਾਸ=ਫਿਲੌਰ, 06983 ਲੁਧਿਆਣਾ ਨੂੰ 31 ਮਈ ਤੋਂ 10 ਜੂਨ ਤਕ ਰੱਦ ਕਰ ਦਿੱਤਾ ਗਿਆ ਹੈ । ਜਦੋਂਕਿ 06972=71 ਜਲੰਧਰ ਸਿਟੀ=ਨਕੋਦਰ ਨੂੰ ਵੀ 10 ਜੂਨ ਤਕ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 04630 ਲੋਹੀਆ ਖਾਸ = ਲੁਧਿਆਣਾ 10 ਜੂਨ ਤਕ ਫਿਲੌਰ ਤੋਂ ਹੀ ਵਾਪਸ ਕੀਤਾ ਜਾ ਰਿਹਾ ਹੈ ਜਿਸ ਕਰਕੇ ਗੱਡੀ ਲੋਹੀਆਂ ਖਾਸ ਤਕ ਨਹੀਂ ਜਾਏਗੀ। ਇਹ ਜਾਣਕਾਰੀ ਰੇਲਵੇ ਦੇ ਪੀਆਰਓ ਵਲੋਂ ਜਾਰੀ ਪ੍ਰੈਸ ਨੋਟ ’ਚ ਦਿੱਤੀ ਗਈ ਹੈ।