Wednesday, October 16, 2024
Google search engine
HomeDeshਬੀਜੇਪੀ ਆਗੂ ਦੇ ਖਿਲਾਫ ਮੁਕੱਦਮਾ ਦਰਜ,ਸੋਸ਼ਲ ਮੀਡੀਆ 'ਤੇ ਭੱਦੀ ਸ਼ਬਦਾਵਲੀ ਵਰਤਣ 'ਤੇ...

ਬੀਜੇਪੀ ਆਗੂ ਦੇ ਖਿਲਾਫ ਮੁਕੱਦਮਾ ਦਰਜ,ਸੋਸ਼ਲ ਮੀਡੀਆ ‘ਤੇ ਭੱਦੀ ਸ਼ਬਦਾਵਲੀ ਵਰਤਣ ‘ਤੇ ਹੋਈ F.I.R

ਆਪ’ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਨਾਲ ਬਦਸਲੂਕੀ ਕਰਨ ਦੇ ਦੋਸ਼ ‘ਚ ਥਾਣਾ ਡਾਬਾ ਦੀ ਪੁਲਿਸ ਨੇ ਪੂਰਵਾਂਚਲ ਨੇਤਾ ਸੰਦੀਪ ਕੁਮਾਰ ਸ਼ੁਕਲਾ ਖਿਲਾਫ ਮਾਮਲਾ ਦਰਜ ਕੀਤਾ ਹੈ।

ਲੁਧਿਆਣਾ ਪੁਲਿਸ ਨੇ ਸਮਾਜ ਸੇਵੀ ਅਤੇ ਬੀਜੇਪੀ ਆਗੂ ਸੰਦੀਪ ਸ਼ੁਕਲਾ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ l ਪੁਲਿਸ ਨੇ ਇਹ ਕਾਰਵਾਈ ਹਲਕਾ ਦੱਖਣੀ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਦੇ ਪਤੀ ਲੁਹਾਰਾ ਦੇ ਵਾਸੀ ਹਰਪ੍ਰੀਤ ਸਿੰਘ ਦੀ ਸ਼ਿਕਾਇਤ ਤੇ ਕੀਤੀ l

ਥਾਣਾ ਡਾਬਾ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੁਹੱਲਾ ਸੁੰਦਰ ਨਗਰ ਦੇ ਵਾਸੀ ਸੰਦੀਪ ਕੁਮਾਰ ਸ਼ੁਕਲਾ ਨੇ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਦੇ ਖਿਲਾਫ ਆਪਣੇ ਸੋਸ਼ਲ ਮੀਡੀਆ ਇਹ ਅਕਾਊਂਟ ਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਸੋਸ਼ਲ ਮੀਡੀਆ ਉੱਪਰ ਪੋਸਟ ਪਾਈ ਹੈ।

ਉਨ੍ਹਾਂ ਸ਼ਿਕਾਇਤ ਵਿੱਚ ਦੱਸਿਆ ਕਿ ਸੰਦੀਪ ਸ਼ੁਕਲਾ ਨੇ ਅਜਿਹਾ ਕਰਕੇ ਰਜਿੰਦਰ ਪਾਲ ਕੌਰ ਛੀਨਾ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ l ਇਸ ਮਾਮਲੇ ਵਿੱਚ ਥਾਣਾ ਡਾਬਾ ਦੀ ਪੁਲਿਸ ਨੇ ਸੰਦੀਪ ਕੁਮਾਰ ਸ਼ੁਕਲਾ ਦੇ ਖਿਲਾਫ ਐਫਆਈਆਰ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments