ਕਾਂਗਰਸ ਨੂੰ ਨਿਸ਼ਾਨੇ ‘ਤੇ ਲੈਂਦਿਆ ਨੱਡਾ ਨੇ ਕਿਹਾ
ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇ ਪੀ ਨੱਡਾ ਨੇ ਅੰਮ੍ਰਿਤਸਰ ਵਿਖੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਤੇ ਖਡੂਰ ਸਾਹਿਬ ਹਲਕੇ ਦੇ ਉਮੀਦਵਾਰ ਮਨਜੀਤ ਸਿੰਘ ਮੰਨਾ ਦੇ ਹੱਕ ਵਿਚ ਚੋਣ ਰੈਲੀ ਕੀਤੀ। ਸੰਬੋਧਨ ਕਰਦਿਆਂ ਸੰਧੂ ਨੇ ਕਿਹਾ ਕਿ ਅੱਜ ਦੇਸ਼ ਤਰੱਕੀ ਕਰ ਰਿਹਾ ਹੈ। ਭਾਰਤ 10 ਸਾਲਾਂ ਵਿਚ ਅੱਗੇ ਜਾ ਰਿਹਾ ਹੈ ਤੇ ਅੰਮ੍ਰਿਤਸਰ ਪਿੱਛੇ ਜਾ ਰਿਹਾ ਹੈ। ਇੱਥੇ ਨਸ਼ੇ ਹਨ, ਕਾਨੂੰਨ ਵਿਵਸਥਾ ਦੀ ਮਾੜੀ ਸਥਿਤੀ, ਕੋਈ ਤਕਨੀਕ ਨਹੀਂ, ਗੰਦਗੀ ਦੀ ਭਰਮਾਰ ਹੈ। ਅੰਮ੍ਰਿਤਸਰ ਤਾਂ ਹੀ ਸੁਧਰੇਗਾ ਜਦੋਂ ਭਾਜਪਾ ਦੇ ਉਮੀਦਵਾਰ ਨੂੰ ਜਿੱਤਾ ਕੇ ਇੱਥੋਂ ਭੇਜਿਆ ਜਾਵੇਗਾ। ਸਰਕਾਰ ਬਣਨ ਦੇ ਪਹਿਲੇ 100 ਦਿਨਾਂ ਵਿਚ ਲੋਕਾਂ ਨੂੰ ਪੱਕੀ ਛੱਤ ਦੇਵਾਂਗੇ, ਕਿਸੇ ਨੂੰ ਲੁੱਟਣ ਨਹੀਂ ਦੇਵਾਂਗੇ, ਕੇਂਦਰੀ ਸਕੀਮਾਂ ਲਿਆਵਾਂਗੇ। ਜਗਤ ਪ੍ਰਕਾਸ਼ ਨੱਡਾ ਨੇ ਕਿਹਾ ਕਿ ਪਵਿੱਤਰ ਨਗਰੀ ਦੇ ਦਰਸ਼ਨ ਕਰਨ ਦਾ ਮੌਕਾ ਮਿਿਲਆ। ਸਿੱਖ ਗੁਰੂਆਂ ਨੇ ਦੁਨੀਆ ਨੂੰ ਦੇਸ਼ ਭਗਤੀ ਅਤੇ ਬਰਾਬਰੀ ਦਾ ਸੰਦੇਸ਼ ਦਿੱਤਾ। ਪੰਜਾਬ ਦੇ ਨੌਜਵਾਨਾਂ ਅਤੇ ਸ਼ਹੀਦਾਂ ਨੂੰ ਮੇਰੀ ਸ਼ਰਧਾਂਜਲੀ ਹੈ। ਪੰਜਾਬ ਵਿਚ ਤਿਰੰਗੇ ਦੇ ਤਿੰਨੋਂ ਰੰਗ ਸ਼ਹਾਦਤ, ਸ਼ਾਤੀ ਤੇ ਹਰੀ ਕ੍ਰਾਂਤੀ ਵਿਚ ਨਜ਼ਰ ਆ ਰਹੇ ਹਨ। ਪੰਜਾਬ ਦੇ ਕਿਸਾਨ ਅਤੇ ਨੌਜਵਾਨ ਅੱਗੇ ਆਏ ਅਤੇ ਕੋਰੋਨਾ ਕਾਲ ਵਿਚ ਸੇਵਾ ਕੀਤੀ। ਮੋਦੀ ਨੇ ਫੌਜੀ ਭਰਾਵਾਂ ਲਈ ਕੰਮ ਵਿੱਚ ਕੋਈ ਕਸਰ ਨਹੀਂ ਛੱਡੀ, ਕਾਂਗਰਸ ਨੇ ਵਨ ਰੈਂਕ ਵਨ ਪੈਨਸ਼ਨ ਲਾਗੂ ਨਹੀਂ ਕੀਤੀ।
ਜਦੋਂ ਇੰਦਰਾ ਗਾਂਧੀ ਨੇ 1971 ਵਿਚ ਪਾਕਿ ਫੌਜੀਆਂ ਨੂੰ ਛੱਡਿਆ ਤਾਂ ਉਸ ਨੇ ਨਨਕਾਣਾ ਸਾਹਿਬ ਲਈ ਗੱਲ ਨਹੀਂ ਕੀਤੀ। ਕਰਤਾਰਪੁਰ ਸਾਹਿਬ ਲਾਂਘਾ ਪ੍ਰਧਾਨ ਮੰਤਰੀ ਮੋਦੀ ਨੇ ਦਿੱਤਾ। ਕਾਂਗਰਸ ਨੂੰ ਨਿਸ਼ਾਨੇ ‘ਤੇ ਲੈਂਦਿਆ ਨੱਡਾ ਨੇ ਕਿਹਾ ਕਿ ਤੁਹਾਨੂੰ ਨਾਗਰਿਕ ਸੋਧ ਕਾਨੂੰਨ ਨਾਲ ਕੀ ਸਮੱਸਿਆ ਹੈ? ਕੀ ਤੁਸੀਂ ਅਜਿਹੀ ਪਾਰਟੀ ਨੂੰ ਅੱਗੇ ਆਉਣ ਦਿਓਗੇ? ਕਾਂਗਰਸ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਭੁਲਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਅਸੀਂ ਵੀਰ ਬਾਲ ਦਿਵਸ ਮਨਾਉਣ ਦੀ ਰੀਤ ਸ਼ੁਰੂ ਕੀਤੀ। ਸੀਏਏ ਤਹਿਤ 230 ਪਰਿਵਾਰਾਂ ਨੂੰ ਦਿੱਤੀ ਨਾਗਰਿਕਤਾ ਦਿੱਤੀ ਗਈ। ਸਾਡੀ ਪਾਰਟੀ ਨੇ ਅਫਗਾਨਿਸਤਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਸਤਿਕਾਰ ਤੇ ਮਰਿਆਦਾ ਨਾਲ ਲਿਆਂਦੇ।
ਮੋਦੀ ਦੇ ਰਾਜ ਵਿੱਚ ਅਮਰੀਕਾ ਵਿਚ ਭਾਰਤ ਨੂੰ ਸਫਲਤਾ ਮਿਲੀ ਹੈ। ਸਿੱਖਾਂ ਲਈ ਜੇਕਰ ਕਿਸੇ ਨੇ ਕੰਮ ਕੀਤਾ ਹੈ ਤਾਂ ਉਹ ਮੋਦੀ ਹੈ। ਦਵਾਈ, ਪੈਟਰੋਲ ਵਿੱਚ ਤਰੱਕੀ ਕੀਤੀ ਹੈ। ਅੱਜ ਦੁਨੀਆ ਪਛੜ ਰਹੀ ਹੈ, ਅਸੀਂ ਪੰਜਵੀਂ ਆਰਥਿਕ ਸ਼ਕਤੀ ਬਣਾਂਗੇ। ਪਹਿਲਾਂ ਇਹ ਬੇਵੱਸ ਦੇਸ਼ ਸੀ, ਮੋਦੀ ਸਾਸ਼ਨ ਵਿਚ ਇਹ ਇਕ ਮਜ਼ਬੂਤ ਦੇਸ਼ ਬਣ ਗਿਆ ਹੈ। ਆਟੋਮੋਬਾਈਲ ਉਦਯੋਗ ਅਤੇ ਮਾਰਕੀਟ ਵਿਚ ਭਾਰਤ ਜਪਾਨ ਤੋਂ ਪਛੜ ਕੇ ਵਿਸ਼ਵ ਵਿਚ ਤੀਜੇ ਸਥਾਨ ‘ਤੇ ਹੈ। ਕਸ਼ਮੀਰ ਦੇ ਅੱਤਵਾਦੀ ਦੋਸ਼ੀਆਂ ਨੂੰ ਬਿਰਯਾਨੀ ਖੁਆਈ ਜਾਂਦੀ ਸੀ, ਹੁਣ ਨਹੀਂ 2 ਲੱਖ ਪਿੰਡਾਂ ਨੂੰ ਆਪਟੀਕਲ ਫਾਈਬਰ ਨਾਲ ਜੋੜਿਆ ਗਿਆ ਹੈ। ਭਾਰਤ ਬਦਲ ਰਿਹਾ ਹੈ ਡਿਜੀਟਲ ਇੰਡੀਆ ਭਾਰਤ ਵਿੱਚ 40 ਪ੍ਰਤੀਸ਼ਤ ਡਿਜੀਟਲ ਭੁਗਤਾਨ ਹੋ ਰਿਹਾ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 4 ਕਰੋੜ ਲੋਕਾਂ ਨੂੰ ਮਕਾਨ ਮਿਲੇ ਹਨ। ਅਗਲੇ 3 ਸਾਲਾਂ ਵਿਚ 3 ਕਰੋੜ ਰੁਪਏ ਦੇ ਮਕਾਨ ਬਣਨਗੇ, ਕੱਚੀ ਛੱਤ ਹੇਠ ਕੋਈ ਨਹੀਂ ਰਹੇਗਾ। ਅਗਲੇ 5 ਸਾਲਾਂ ਵਿੱਚ ਤੁਹਾਡਾ ਬਿਜਲੀ ਦਾ ਬਿੱਲ ਜ਼ੀਰੋ ਹੋ ਜਾਵੇਗਾ ਇਹ ਸਭ ਪ੍ਰਧਾਨ ਮੰਤਰੀ ਸੂਰਜ ਭਾਰਤ ਯੋਜਨਾ ਵਿੱਚ ਉਪਲਬਧ ਹੋਵੇਗਾ।ਸੂਰਜੀ ਊਰਜਾ ਤੋਂ ਪੈਦਾ ਹੋਈ ਵਾਧੂ ਬਿਜਲੀ ਵੇਚ ਸਕੋਗੇ ਅਤੇ ਤੁਹਾਨੂੰ ਇਸ ਦਾ ਫਾਇਦਾ ਹੋਵੇਗਾ। ਲੋਕਾਂ ਨੇ ਆਯੁਸ਼ਮਾਨ ਭਾਰਤ ਦਾ ਲਾਭ ਲਿਆ ਹੈ। ਕਰੋੜਾਂ ਗਰੀਬਾਂ ਦਾ ਇਲਾਜ ਹੋਇਆ ਹੈ। ਇਹ ਦੇਸ਼ ਦੀ ਗੱਲ ਹੈ, ਇਸ ਲਈ ਤਰਨਜੀਤ ਸਿੰਘ ਸੰਧੂ ਅਤੇ ਮਨਜੀਤ ਸਿੰਘ ਮੰਨਾ ਨੂੰ ਜਿੱਤਣ ਦਿਓ। 70 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹਰ ਸਾਲ 5 ਲੱਖ ਰੁਪਏ ਦਾ ਆਯੁਸ਼ਮਾਨ ਕ੍ਰੈਡਿਟ ਕਾਰਡ ਮਿਲੇਗਾ। ਵਿਕਾਸ ਦੀ ਨਵੀਂ ਕਹਾਣੀ ਲਿਖੀ ਜਾ ਰਹੀ ਹੈ। ਸਾਨੂੰ ਸਾਰਿਆਂ ਨੂੰ ਬਦਲਦੇ ਭਾਰਤ ਨੂੰ ਸਮਝਣਾ ਪਵੇਗਾ ਤਾਂ ਜੋ ਅਸੀਂ ਹੋਰ ਅੱਗੇ ਜਾ ਸਕੀਏ। ਆਮ ਆਦਮੀ ਪਾਰਟੀ ਇੱਕ ਕੱਟੜ ਬੇਈਮਾਨ ਪਾਰਟੀ ਹੈ