ਦਰਿਆ ਤੋਂ ਪਾਰਲੇ ਪਿੰਡ ਦੇ ਲੋਕਾਂ ਲਈ ਵਰਦਾਨ
ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਭਾਰਤ ਸਰਕਾਰ ਵੱਲੋਂ ਕਰੀਬ 25 ਕਰੋੜ ਰੁਪਏ ਦੀ ਲਾਗਤ ਨਾਲ ਰਾਵੀ ਦਰਿਆ ’ਤੇ ਬਣਾਇਆ ਗਿਆ ਕੱਸੋਵਾਲ ਬ੍ਰਿਜ (ਧਰਮਕੋਟ ਪੱਤਣ) ਰਾਵੀ ਦਰਿਆ ਤੋਂ ਪਾਰ ਪੈਂਦੇ ਪਿੰਡਾਂ ਦੇ ਕਿਸਾਨਾਂ ਤੇ ਆਮ ਲੋਕਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਇੱਥੇ ਦੱਸਣਯੋਗ ਹੈ ਕਿ ਕੱਸੋਵਾਲ ਤਿੰਨ ਪਾਸਿਓਂ ਪਾਕਿਸਤਾਨ ਨਾਲ ਲੱਗਦਾ ਹੈ ਜਦਕਿ ਚੌਥੇ ਪਾਸੇ ਰਾਵੀ ਦਰਿਆ ਲੱਗਦਾ ਹੈ। ਇਸ ਇਲਾਕੇ ਤੋਂ ਵਹਿੰਦੇ ਰਾਵੀ ਦਰਿਆ ਤੇ ਤਿੰਨ ਪਾਸਿਓ ਪਾਕਿਸਤਾਨ ਲੱਗਣ ਕਾਰਨ 1965 ਤੇ 1971 ਦੀਆਂ ਜੰਗਾਂ ਦੌਰਾਨ ਇਸ ਇਲਾਕੇ ਵਿਚ ਪਾਕਿ ਵੱਲੋਂ ਘੁਸਪੈਠ ਕੀਤੀ ਗਈ ਸੀ। ਭਾਰਤ ਸਰਕਾਰ ਵੱਲੋਂ ਰਾਵੀ ਦਰਿਆ ਤੋਂ ਪਾਰ ਜਾਣ ਵਾਲੇ ਕਿਸਾਨਾਂ, ਮਜ਼ਦੂਰਾਂ ਆਮ ਲੋਕਾਂ ਤੋਂ ਇਲਾਵਾ ਵੱਖ-ਵੱਖ ਸੁਰੱਖਿਆ ਏਜੰਸੀਆਂ ਜੋ ਪਹਿਲਾਂ ਪਲਟੂਨ ਪੁਲ਼ ਜਾਂ ਕਿਸ਼ਤੀਆਂ ਰਾਹੀਂ ਰਾਵੀ ਦਰਿਆ ਪਾਰ ਪੈਂਦੇ ਪਿੰਡ ਕੱਸੋਵਾਲ, ਮਨਸੂਰ, ਲੱਲੂਵਾਲ, ਘਣੀਆ ਕੇ ਬੇਟ ਆਦਿ ਪਿੰਡਾਂ ਦੇ ਸੈਂਕੜੇ ਕਿਸਾਨਾਂ ਦੀ ਕਰੀਬ 3 ਹਜਾਰ ਏਕੜ ਜ਼ਮੀਨ ਵਿਚ ਆਉਣ ਜਾਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋਂ 24 ਕਰੋੜ 85 ਲੱਖ ਦੇ ਕਰੀਬ ਪੈਸੇ ਖ਼ਰਚ ਕਰ ਕੇ 483.95 ਮੀਟਰ ਲੰਬਾ ਬ੍ਰਿਜ ਜਿਸ ਦੀ ਵਜ਼ਨ ਚੁੱਕਣ ਦੀ ਸਮਰਥਾ 700 ਟਨ ਦੇ ਕਰੀਬ ਹੈ, ਦਾ ਨਿਰਮਾਣ ਕਰਵਾ ਕੇ 31 ਜੁਲਾਈ 2020 ਨੂੰ ਭਾਰਤ ਸਰਕਾਰ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਉਦਘਾਟਨ ਕਰਦੇ ਸਰਹੱਦੀ ਖੇਤਰ ਦੇ ਲੋਕਾਂ ਦੇ ਸਪੁਰਦ ਕੀਤਾ ਸੀ।
ਰਾਵੀ ਦਰਿਆ ਪਾਰਲੇ ਪੈਂਦੇ ਪਿੰਡ ਘਣੀਆਂ-ਕੇ-ਬੇਟ ਦੇ ਕਿਸਾਨ ਤੇ ਲਿਖਾਰੀ ਸਭਾ ਦੇ ਆਗੂ ਮਨਜੀਤ ਸਿੰਘ ਰੰਧਾਵਾ ਸੁਖਵਿੰਦਰ ਸਿੰਘ, ਸਤਨਾਮ ਸਿੰਘ, ਗੁਰਪ੍ਰੀਤ ਸਿੰਘ, ਸੋਨੀ, ਗੋਪੀ ਆਦਿ ਕਿਸਾਨਾਂ ਨੇ ਦੱਸਿਆ ਕਿ ਕੱਸੋਵਾਲ ਵਾਰ ਬ੍ਰਿਜ ਬਣਨ ਨਾਲ ਉਨ੍ਹਾਂ ਨੂੰ ਵੱਡੀ ਰਾਹਤ ਮਿਲੀ ਹੈ। ਉਹਨਾਂ ਕਿਹਾ ਕਿ ਪਿਛਲੇ ਸਮਿਆਂ ਵਿਚ ਕਿਸਾਨਾਂ ਤੇ ਆਮ ਲੋਕਾਂ ਨੂੰ ਪਲਟੂਨ ਪੁਲ਼ ਅਤੇ ਬਰਸਾਤਾਂ ਦੌਰਾਨ ਪਲਟੂਨ ਪੁਲ਼ ਚੁੱਕਣ ਤੋਂ ਬਾਅਦ ਉਹਨਾਂ ਨੂੰ ਕਿਸ਼ਤੀਆਂ ਰਾਹੀਂ ਰਾਵੀ ਦਰਿਆ ਆਰ ਪਾਰ ਕਰ ਕੇ ਆਪਣੇ ਖੇਤਾਂ ਵਿਚ ਆਉਣਾ ਪੈਂਦਾ ਸੀ। ਇਸ ਤੋਂ ਇਲਾਵਾ ਜੇਕਰ ਕੋਈ ਰਾਤ ਵੇਲੇ ਕਿਸੇ ਐਮਰਜੰਸੀ ਮੈਡੀਕਲ ਸਹੂਲਤ ਲੈਣ ਲਈ ਉਹਨਾਂ ਨੂੰ ਸਾਰੀ-ਸਾਰੀ ਰਾਤ ਤੜਫਣਾ ਪੈਂਦਾ ਸੀ ਜਦਕਿ ਹੁਣ ਕੱਸੋਵਾਲ ਪੁਲ਼ ਬਣਨ ’ਤੇ ਉਹ ਰਾਤ ਦਿਨ ਆਪਣੇ ਵਾਹਨਾਂ ਤੇ ਆ ਜਾ ਸਕਦੇ ਹਨ।
ਮਨਜੀਤ ਸਿੰਘ ਨੇ ਦੱਸਿਆ ਕਿ ਬਰਸਾਤੀ ਮੌਸਮ ਦੌਰਾਨ ਕਈ ਵਾਰ ਪਲਟੂਨ ਪੁਲ਼ ਦਾ ਰੁੜ੍ਹ ਜਾਣਾ ਤੇ ਰਵੀ ਦਰਿਆ ਦੇ ਤੇਜ਼ ਵਹਾਅ ਕਾਰਨ ਕਿਸ਼ਤੀਆਂ ਨਾ ਚੱਲਣ ਕਰਕੇ ਰਾਵੀ ਦਰਿਆ ਪਾਰ ਪੈਂਦੇ ਪਿੰਡਾਂ ਦੇ ਕਿਸਾਨਾਂ ਮਜ਼ਦੂਰਾਂ ਤੇ ਆਮ ਲੋਕਾਂ ਦਾ ਸੰਪਰਕ ਟੁੱਟ ਜਾਂਦਾ ਸੀ। ਪਰੰਤੂ ਪਿਛਲੇ ਸਮੇਂ ਦੌਰਾਨ ਭਾਰਤ ਸਰਕਾਰ ਵੱਲੋਂ ਕਸੋਵਾਲ ਬ੍ਰਿਜ ਬਣਾਉਣ ਕਾਰਨ ਰਾਖਵੀਂ ਦਰਿਆ ਤੋਂ ਪਾਰ ਅਤੇ ਭਾਰਤ ਪਾਕਿ ਸਰਹੱਦ ਦੇ ਕੰਢੇ ਵਸੇ ਸੈਂਕੜੇ ਕਿਸਾਨਾਂ ਮਜ਼ਦੂਰਾਂ ਤੇ ਆਮ ਲੋਕ ਖ਼ੁਸ਼ੀ ਵਿਚ ਖੀਵੇ ਹੋਏ ਪਏ ਹਨ।