ਏਅਰ ਇੰਡੀਆ ਨੇ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਹੈ। ਏਅਰ ਇੰਡੀਆ ਕੰਪਨੀ ਨੇ ਸੰਜੇ ਸ਼ਰਮਾ ਨੂੰ ਮੁੱਖ ਵਿੱਤੀ ਅਧਿਕਾਰੀ (CFO) ਵਜੋਂ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ।
ਇਹ ਨਿਯੁਕਤੀ 10 ਜੂਨ, 2024 ਤੋਂ ਲਾਗੂ ਹੋਵੇਗੀ। ਨਵੇਂ ਨਿਯੁਕਤ CFO ਸਿੱਧੇ ਏਅਰ ਇੰਡੀਆ ਦੇ CEO ਅਤੇ MD ਨੂੰ ਰਿਪੋਰਟ ਕਰਨਗੇ।
ਸੰਜੇ ਸ਼ਰਮਾ ਦੀ ਨਿਯੁਕਤੀ ਦਾ ਐਲਾਨ ਸ਼ੁੱਕਰਵਾਰ ਨੂੰ ਕੀਤਾ ਗਿਆ। ਏਅਰ ਇੰਡੀਆ ਨੇ ਇਸ ਘੋਸ਼ਣਾ ਦੇ ਨਾਲ ਕਿਹਾ ਕਿ ਉਹ ਏਅਰ ਇੰਡੀਆ ਦੇ ਸੀਈਓ ਅਤੇ ਐਮਡੀ ਕੈਂਪਬੈਲ ਵਿਲਸਨ ਨੂੰ ਰਿਪੋਰਟ ਕਰੇਗਾ। ਸ਼ਰਮਾ ਕੋਲ ਕਾਰਪੋਰੇਟ ਵਿੱਤ, ਨਿਵੇਸ਼ ਬੈਂਕਿੰਗ ਅਤੇ ਰੀਅਲ ਅਸਟੇਟ ਦੇ ਖੇਤਰਾਂ ਵਿੱਚ ਤਿੰਨ ਦਹਾਕਿਆਂ ਤੋਂ ਵੱਧ ਦਾ ਤਜਰਬਾ ਹੈ। ਸ਼ਰਮਾ ਨੂੰ ਟਾਟਾ ਪ੍ਰੋਜੈਕਟਸ ਤੋਂ ਏਅਰ ਇੰਡੀਆ ਵਿੱਚ ਲਿਆਂਦਾ ਗਿਆ ਹੈ।
ਸੰਜੇ ਸ਼ਰਮਾ ਟਾਟਾ ਪ੍ਰੋਜੈਕਟਸ ਦੇ ਪਹਿਲਾਂ ਟਾਟਾ ਰੀਅਲਟੀ ਇਨਫਰਾਸਟ੍ਰਕਚਰ ਲਿਮਟਿਡ ਦੇ ਸੀਐਫਓ ਸਨ। ਇਸ ਤੋਂ ਪਹਿਲਾਂ, ਉਹ ਵਿਸ਼ਵ ਪ੍ਰਸਿੱਧ ਡਿਊਸ਼ ਬੈਂਕ ਸਮੂਹ ਵਿੱਚ ਇਕੁਇਟੀ ਕੈਪੀਟਲ ਮਾਰਕਿਟ ਦੇ ਮੈਨੇਜਿੰਗ ਡਾਇਰੈਕਟਰ ਤੇ ਮੁਖੀ ਸਨ। ਇਸ ਤੋਂ ਇਲਾਵਾ ਉਹ ਮੁੰਬਈ ਵਿੱਚ ਡੀਐਸਪੀ ਮੈਰਿਲ ਲਿੰਚ ਅਤੇ ਹਾਂਗਕਾਂਗ ਵਿੱਚ ਮੈਰਿਲ ਲਿੰਚ ਏਸ਼ੀਆ ਪੈਸੀਫਿਕ ਵਿੱਚ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾ ਚੁੱਕੇ ਹਨ।