ਉਹ ਪਿਛਲੇ ਕਰੀਬ 30 ਸਾਲ ਤੋਂ ਇੰਗਲੈਂਡ ਦੇ ਸ਼ਹਿਰ ਮੇਡਨਹੈਡ ਵਿਖੇ ਚੋਣ ਲੜਦੇ ਆ ਰਹੇ ਤੇ ਲਗਾਤਾਰ ਜਿੱਤ ਵੀ ਰਹੇ ਹਨ।
ਪਿੰਡ ਅਖਾੜਾ ਦੀ ਧੀ ਮੈਂਡੀ ਬਰਾੜ ਇੰਗਲੈਂਡ ‘ਚ ਸਿਆਸੀ ਪਾਰਟੀ ਲਿਬਰਲ ਡੈਮੋਕ੍ਰੇਟਿਕ ਵੱਲੋਂ ਲਗਾਤਾਰ 30 ਸਾਲ ਤੋਂ ਬਰੋਕੌਂਸਲ ਚੋਣਾਂ ਜਿੱਤਦੀ ਆ ਰਹੀ ਹੈ। ਇਸ ਵਾਰ ਉਨ੍ਹਾਂ ਨੂੰ ਸ਼ਹਿਰ ਰੋਇਲ ਬਰੌਟ ਆਫ ਵਿੰਡਸਰ ‘ਚ ਡਿਪਟੀ ਮੇਅਰ ਦਾ ਅਹੁਦਾ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸਾਇਮਨ ਬੌਂਡ ਨੂੰ ਮੇਅਰ ਦਾ ਅਹੁਦਾ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਜੀਤ ਸਿੰਘ ਅਖਾੜਾ ਨੇ ਦੱਸਿਆ ਕਿ ਹਾਲ ਹੀ ‘ਚ ਬਣੇ ਡਿਪਟੀ ਮੇਅਰ ਮੈਂਡੀ ਬਰਾੜ (ਮਹਿੰਦਰ ਕੌਰ ਬਰਾੜ) ਦਾ ਪਿੰਡ ਰਾਜੇਆਣਾ (ਮੋਗਾ) ‘ਚ ਹਰਵਿਪਨਜੀਤ ਸਿੰਘ ਨਾਲ ਵਿਆਹ ਹੋਇਆ ਸੀ ਤੇ ਫਿਰ ਉਹ ਇੰਗਲੈਂਡ ਚਲੇ ਗਏ। ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ ਕਰੀਬ 30 ਸਾਲ ਤੋਂ ਇੰਗਲੈਂਡ ਦੇ ਸ਼ਹਿਰ ਮੇਡਨਹੈਡ ਵਿਖੇ ਚੋਣ ਲੜਦੇ ਆ ਰਹੇ ਤੇ ਲਗਾਤਾਰ ਜਿੱਤ ਵੀ ਰਹੇ ਹਨ। ਉਕਤ ਸਿਆਸੀ ਪਾਰਟੀ ਲਿਬਰਲ ਡੈਮੋਕ੍ਰੇਟਿਕ ਵੱਲੋਂ ਮੈਂਡੀ ਬਰਾੜ ਦੀਆਂ ਪਾਰਟੀ ਪ੍ਰਤੀ ਸਮਰਪਿਤ ਭਾਵਨਾ ਅਤੇ ਲਗਾਤਾਰ ਜਿੱਤ ਨੂੰ ਦੇਖਦੇ ਹੋਏ ਇਹ ਡਿਪਟੀ ਮੇਅਰ ਦਾ ਅਹੁਦਾ ਦਿੱਤਾ ਗਿਆ ਹੈ। ਇਸ ਮੌਕੇ ਮੈਂਡੀ ਬਰਾੜ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮਿਲੇ ਇਸ ਅਹੁਦੇ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਤੇ ਹਮੇਸ਼ਾ ਲੋਕ ਸੇਵਾ ਨੂੰ ਸਮਰਪਿਤ ਰਹਿਣਗੇ।