ਜਾਂਚ ਕਰਨ ਪਤਾ ਲੱਗਾ ਕਿ ਨੇਹਾ ਅਤੇ ਰਵੀ ਨੇ ਮੂਰਤੀਆਂ ਖੰਡਤ ਕਰਕੇ ਧਾਰਮਿਕ ਭਾਵਨਾਵਾਂ ਠੇਸ ਪਹੁੰਚਾਈ ਹੈ l
ਲੁਹਾਰਾ ਦੇ ਫੌਜੀ ਮੁਹੱਲਾ ਵਿਚ ਸ਼ਨੀ ਦੇਵ ਦੀ ਮੂਰਤੀ ਨੂੰ ਖੰਡਤ ਕਰਕੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਪਤੀ ਪਤਨੀ ਦੇ ਖਿਲਾਫ ਕੇਸ ਦਰਜ ਕੀਤਾ ਹੈ l ਪੁਲਿਸ ਦੇ ਮੁਤਾਬਿਕ ਨਾਮਜਦ ਕੀਤੇ ਗਏ ਮੁਲਜਮਾਂ ਦੀ ਪਛਾਣ ਫੌਜੀ ਚੌਂਕ ਲੁਧਿਆਣਾ ਦੀ ਵਾਸੀ ਨੇਹਾ ਅਤੇ ਉਸ ਦੇ ਪਤੀ ਰਵੀ ਵਜੋਂ ਹੋਈ ਹੈ l
ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਫੌਜੀ ਚੌਂਕ ਦੇ ਵਾਸੀ ਅਜੇ ਤਿਵਾਰੀ ਨੇ ਦੱਸਿਆ ਕਿ ਉਹ ਰਾਧਾ ਕ੍ਰਿਸ਼ਨ ਮੰਦਰ ਫੌਜੀ ਮੁਹੱਲਾ ਵਿਚ ਪੁਜਾਰੀ ਹਨ l ਸਵੇਰ ਵੇਲੇ ਜਦ ਉਹ ਮੰਦਰ ਗਏ ਤਾਂ ਉਨ੍ਹਾਂ ਨੇ ਦੇਖਿਆ ਕਿ ਸ਼ਨੀ ਦੇਵ ਜੀ ਦੀ ਮੂਰਤੀ ਦਾ ਖੱਬਾ ਹੱਥ ਅਤੇ ਉਨ੍ਹਾਂ ਦੇ ਬੈਲ ਦਾ ਖੱਬਾ ਸਿੰਗ ਟੁੱਟਾ ਹੋਇਆ ਸੀ l
ਜਾਂਚ ਕਰਨ ਪਤਾ ਲੱਗਾ ਕਿ ਨੇਹਾ ਅਤੇ ਰਵੀ ਨੇ ਮੂਰਤੀਆਂ ਖੰਡਤ ਕਰਕੇ ਧਾਰਮਿਕ ਭਾਵਨਾਵਾਂ ਠੇਸ ਪਹੁੰਚਾਈ ਹੈ l ਇਸ ਮਾਮਲੇ ਵਿਚ ਪੁਲਿਸ ਨੇ ਮੁਕਦਮਾ ਦਰਜ ਕਰਕੇ ਮੁਲਜਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ l