ਮਹਿਲਾਵਾਂ ਦੀ ਚੈਕਿੰਗ ਬੀਐੱਸਐੱਫ ਦੀਆਂ ਮਹਿਲਾ ਕਾਂਸਟੇਬਲਾਂ ਵੱਲੋਂ ਕਰਨ ਤੇ ਉਨ੍ਹਾਂ ਦੀਆਂ ਮਹਿਲਾਵਾਂ ਨੂੰ ਭਰਵਾਂ ਸਹਿਯੋਗ ਮਿਲਣ ਕਾਰਨ ਸਰਹੱਦੀ ਖੇਤਰ ਦੇ ਲੋਕ ਬੀਐੱਸਐੱਫ ਦੀਆਂ ਮਹਿਲਾਵਾਂ ਅਤੇ ਪੁਰਸ਼ ਜਵਾਨਾਂ ਦੇ ਵਤੀਰੇ ਤੋਂ ਖੁਸ਼ ਹਨ
ਅੱਤ ਦੀ ਗਰਮੀ ਤੋਂ ਬਚਣ ਲਈ ਜਿੱਥੇ ਪੰਜਾਬ ਦੇ ਸਕੂਲਾਂ ‘ਚ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਅਤੇ ਲੋਕ ਗਰਮੀ ਤੋਂ ਬਚਣ ਲਈ ਏਸੀ ਤੇ ਕੂਲਰਾਂ ਦਾ ਸਹਾਰਾ ਲੈ ਰਹੇ ਹਨ, ਉੱਥੇ ਸਰਹੱਦ ਤੇ ਤਾਇਨਾਤ ਬੀਐੱਸਐੱਫ ਦੀਆਂ ਮਹਿਲਾ ਕਾਂਸਟੇਬਲ ਤੇ ਪੁਰਸ਼ ਦੇਸ਼ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ ਤੇ ਤਿੱਖੀ ਨਜ਼ਰ ਰੱਖੀ ਬੈਠੇ ਹਨ। ਸੋਮਵਾਰ ਨੂੰ ਸਰਹੱਦੀ ਜ਼ਿਲੇ ਗੁਰਦਾਸਪੁਰ ‘ਚ ਪਾਰਾ 43 ਡਿਗਰੀ ਤੇ ਪਹੁੰਚ ਗਿਆ। ਜ਼ਿਕਰਯੋਗ ਹੈ ਯੋਗ ਹੈ ਕਿ ਪਿਛਲੇ ਸਮਿਆਂ ਵਿੱਚ ਬੀਐੱਸਐੱਫ ਦੀਆਂ ਮਹਿਲਾਂ ਕਾਂਸਟੇਬਲਾਂ ਸਰਹੱਦ ਤੇ ਘੁਸਪੈਠੀਏ ਢੇਰ ਕਰਨ ਤੋਂ ਇਲਾਵਾ ਪਾਕ ਵੱਲ ਬੈਠੇ ਦੇਸ਼ ਵਿਰੋਧੀ ਅਨਸਰਾਂ ਵੱਲੋਂ ਭਾਰਤੀ ਖੇਤਰ ‘ਚ ਭੇਜੇ ਡਰੋਨ ਹੇਠਾਂ ਸੁੱਟਣ ‘ਚ ਵੀ ਸਫ਼ਲਤਾ ਹਾਸਲ ਕਰ ਚੁੱਕੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬੀਐੱਸਐੱਫ ਦ ਸੈਕਟਰ ਗੁਰਦਾਸਪੁਰ ਦੀ ਕਰੀਬ 134 ਕਿਲੋਮੀਟਰ ਲੰਮੀ ਸਰਹੱਦ ਤੇ ਤਾਇਨਾਤ ਵੱਖ-ਵੱਖ ਬਟਾਲੀਅਨਾ ਵਿੱਚ ਬੀਐੱਸਐੱਫ ਦੀਆਂ ਮਹਿਲਾਂ ਅਫਸਰ, ਮਹਿਲਾ ਜਵਾਨ ਅਤੇ ਪੁਰਸ਼ ਅਫਸਰ ਅਤੇ ਜਵਾਨ ਅੱਤ ਦੀ ਪੈ ਰਹੀ ਗਰਮੀ ਤੇ ਪੈ ਰਹੀ ਲੂ ਵਿੱਚ ਸਰਹੱਦ ਤੇ ਪੂਰੀ ਤਰ੍ਹਾਂ ਚੌਕਸੀ ਵਿੱਚ ਡਿਊਟੀ ਕਰ ਰਹੇ ਹਨ। ਇਸ ਸਰਹੱਦ ਤੇ ਕਰੀਬ ਅੱਠ ਥਾਵਾਂ ਤੇ ਰਾਵੀ ਦਰਿਆ ਭਾਰਤ ਅਤੇ ਪਾਕਿਸਤਾਨ ਵਿੱਚ ਪ੍ਰਵੇਸ਼ ਕਰਦਾ ਹੈ ਅਤੇ ਇਹਨਾਂ ਸੰਵੇਦਨਸ਼ੀਲ ਪੁਆਇੰਟਾਂ ਤੇ ਬੀਐੱਸਐੱਫ ਦੇ ਜਵਾਨਾਂ ਵੱਲੋਂ ਹਰ ਪਲ ਤਿੱਖੀ ਨਜ਼ਰ ਰੱਖੀ ਜਾਂਦੀ ਹੈ। ਇਸ ਮੌਕੇ ਤੇ ਬੀਐੱਸਐੱਫ ਦੀਆਂ ਮਹਿਲਾਂ ਅਤੇ ਪੁਰਸ਼ ਜਵਾਨਾਂ ਨੇ ਦੱਸਿਆ ਕਿ ਭਾਵੇਂ ਅੱਤ ਦੀ ਗਰਮੀ ਹੋਵੇ ਜਾਂ ਹੱਡ ਚੀਰਵੀਂ ਠੰਢ ਬੀਐੱਸਐੱਫ ਦੇ ਜਵਾਨ ਗਰਮੀ ਅਤੇ ਸਰਦੀ ਦੀ ਬਿਨਾਂ ਪ੍ਰਵਾਹ ਕੀਤਿਆਂ ਦਿਨ ਰਾਤ ਆਪਣੇ ਦੇਸ਼ ਦੀ ਸਰਹੱਦੀ ਰਾਖੀ ਰਹੀ ਵਚਨਬੱਧ ਹਨ। ਜਵਾਨਾਂ ਨੇ ਦੱਸਿਆ ਕਿ ਜਿੱਥੇ ਗਰਮੀ ਦੇ ਮੌਸਮ ਦੌਰਾਨ ਉਨ੍ਹਾਂ ਨੂੰ ਨਿੰਬੂ ਪਾਣੀ, ਗਲੂਕੋਜ ਆਦਿ ਤਰਲ ਪਦਾਰਥ ਉਪਲੱਬਧ ਕਰਾਏ ਜਾਂਦੇ ਹਨ ਉਥੇ ਠੰਢ ਦੇ ਮੌਸਮ ਦੌਰਾਨ ਵੀ ਠੰਢ ਤੋਂ ਬਚਣ ਲਈ ਗਰਮ ਵਰਦੀ ਅਤੇ ਗਰਮੀ ਤੋਂ ਬਚਣ ਲਈ ਪੋਸ਼ਟਿਕ ਤੱਤਾਂ ਵਾਲੀ ਖੁਰਾਕ ਵੀ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਅੱਤ ਦੀ ਗਰਮੀ ਅਤੇ ਹੱਡ ਚੀਰਵੀਂ ਠੰਢ ਵਿੱਚ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਕੇ ਮਾਣ ਮਹਿਸੂਸ ਹੁੰਦਾ ਹੈ। ਕੰਡਿਆਲੀ ਤਾਰ ਤੋਂ ਪਾਰ ਪੈਂਦੀਆਂ ਜ਼ਮੀਨਾਂ ਦੇ ਮਾਲਕ ਕਿਸਾਨ ਹਰਜੀਤ ਸਿੰਘ, ਪਰਮਜੀਤ ਸਿੰਘ, ਅਮਰੀਕ ਸਿੰਘ, ਪ੍ਰਭਸ਼ਰਨ ਸਿੰਘ ,ਸਤਨਾਮ ਸਿੰਘ, ਬਲਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਪਿਛਲੇ ਸਮੇਂ ਤੋਂ ਸਰਹੱਦ ਤੇ ਤਾਇਨਾਤ ਬੀਐੱਸਐੱਫ ਦੀਆਂ ਮਹਿਲਾਂ ਅਫਸਰ ਅਤੇ ਜਵਾਨਾਂ ਦੀ ਬਦੌਲਤ ਕਈ ਕਿਸਾਨਾਂ ਦੀਆਂ ਮਹਿਲਾਵਾਂ ਵੀ ਕੰਡਿਆਲੀ ਤਾਰ ਤੋਂ ਪਾਰ ਜ਼ਮੀਨਾਂ ਵਿੱਚ ਜਾ ਸਕਦੀਆਂ ਹਨ। ਮਹਿਲਾਵਾਂ ਦੀ ਚੈਕਿੰਗ ਬੀਐੱਸਐੱਫ ਦੀਆਂ ਮਹਿਲਾ ਕਾਂਸਟੇਬਲਾਂ ਵੱਲੋਂ ਕਰਨ ਤੇ ਉਨ੍ਹਾਂ ਦੀਆਂ ਮਹਿਲਾਵਾਂ ਨੂੰ ਭਰਵਾਂ ਸਹਿਯੋਗ ਮਿਲਣ ਕਾਰਨ ਸਰਹੱਦੀ ਖੇਤਰ ਦੇ ਲੋਕ ਬੀਐੱਸਐੱਫ ਦੀਆਂ ਮਹਿਲਾਵਾਂ ਅਤੇ ਪੁਰਸ਼ ਜਵਾਨਾਂ ਦੇ ਵਤੀਰੇ ਤੋਂ ਖੁਸ਼ ਹਨ।