Sunday, December 21, 2025
Google search engine
HomeDeshਜਗਬੀਰ ਬਰਾੜ ਭਾਜਪਾ ’ਚ ਹੋ ਸਕਦੇ ਹਨ ਸ਼ਾਮਲ,

ਜਗਬੀਰ ਬਰਾੜ ਭਾਜਪਾ ’ਚ ਹੋ ਸਕਦੇ ਹਨ ਸ਼ਾਮਲ,

ਚਰਚਾਵਾਂ ਦਾ ਬਾਜ਼ਾਰ ਗਰਮ, ‘ਆਪ’ ਦੇ ਚੋਣ ਪ੍ਰਚਾਰ ਤੋਂ ਬਣਾਈ ਹੋਈ ਹੈ ਦੂਰੀ

 ਪਿਛਲੇ ਸਾਲ ਜ਼ਿਮਨੀ ਚੋਣ ਦੌਰਾਨ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਵਾਲੇ ਸਾਬਕਾ ਕਾਂਗਰਸੀ ਆਗੂ ਤੇ ਅਕਾਲੀ ਵਿਧਾਇਕ ਰਹੇ ਜਗਬੀਰ ਸਿੰਘ ਬਰਾੜ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋ ਸਕਦੇ ਹਨ। ਬਰਾੜ ਦੇ ਕੱਲ੍ਹ ਤਕ ਭਾਜਪਾ ’ਚ ਸ਼ਾਮਲ ਹੋਣ ਦੀਆ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ। ਮੌਜੂਦਾ ਲੋਕ ਸਭਾ ਚੋਣਾਂ ਦੌਰਾਨ ਸੁਸ਼ੀਲ ਰਿੰਕੂ ਦੇ ਪਾਰਟੀ ਛੱਡ ਕੇ ਭਾਜਪਾ ’ਚ ਜਾਣ ਤੋਂ ਬਾਅਦ ‘ਆਪ’ ਵੱਲੋਂ ਐਲਾਨੇ ਗਏ ਉਮੀਦਵਾਰ ਪਵਨ ਕੁਮਾਰ ਟੀਨੂੰ ਦੇ ਚੋਣ ਪ੍ਰਚਾਰ ’ਚੋਂ ਗੈਰ-ਹਾਜ਼ਰ ਪਾਏ ਜਾ ਰਹੇ ਸਨ, ਇਸ ਦੀਆ ਚਰਚਾਵਾਂ ਮੀਡੀਆ ’ਚ ਵੀ ਹੋ ਰਹੀਆਂ ਸਨ। ਇਹ ਵੀ ਮੰਨਿਆ ਜਾ ਰਿਹਾ ਸੀ ਕਿ ਬਰਾੜ ਦੀ ਸੁਸ਼ੀਲ ਰਿੰਕੂ ਨਾਲ ਕਾਫੀ ਨੇੜਤਾ ਰਹੀ ਹੈ ਅਤੇ ਉਨ੍ਹਾਂ ਦੇ ਭਾਜਪਾ ’ਚ ਜਾਣ ਤੋਂ ਬਾਅਦ ਹੀ ਉਹ ‘ਆਪ’ ਦੀਆਂ ਸਰਗਰਮੀਆਂ ਤੋਂ ਦੂਰ ਹੋ ਗਏ ਸਨ। ਜਗਬੀਰ ਸਿੰਘ ਬਰਾੜ ਦੇ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਦੇ ਭਤੀਜੇ ਗੁਰਮੀਤ ਸਿੰਘ ਨੇ ਏਨਾ ਹੀ ਕਿਹਾ ਕਿ ਉਹ ਦਿੱਲੀ ਗਏ ਹੋਏ ਹਨ। ਓਧਰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਵੀ ਦਿੱਲੀ ਗਏ ਹੋਏ ਅਤੇ ਭਾਜਪਾ ਦੇ ਕੁਝ ਆਗੂਆ ਨੇ ਵੀ ਚਰਚਾਵਾਂ ਦੀ ਪੁਸ਼ਟੀ ਕੀਤੀ ਹੈ। ਮਨਪ੍ਰੀਤ ਸਿੰਘ ਬਾਦਲ ਦੇ ਮਾਮੇ ਦੇ ਪੁੱਤਰ ਲੱਗਦੇ ਜਗਬੀਰ ਬਰਾੜ 2006 ’ਚ ਬੀਡੀਪੀਓ ਦੀ ਨੌਕਰੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਏ ਸਨ। 2007 ’ਚ ਉਨ੍ਹਾਂ ਨੇ ਜਲੰਧਰ ਕੈਂਟ ਹਲਕੇ ਤੋਂ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜੀ ਤੇ ਵਿਧਾਇਕ ਬਣੇ। 2011 ’ਚ ਜਦੋਂ ਮਨਪ੍ਰੀਤ ਬਾਦਲ ਨੇ ਆਪਣੀ ਵੱਖਰੀ ਪੀਪਲਜ਼ ਪਾਰਟੀ ਆਫ ਪੰਜਾਬ ਬਣਾਈ ਤਾਂ ਜਗਬੀਰ ਬਰਾੜ ਵੀ ਉਨ੍ਹਾਂ ਨਾਲ ਚਲੇ ਗਏ ਪਰ 2012 ਦੀਆਂ ਚੋਣਾਂ ਤੋਂ ਮਹੀਨਾ ਪਹਿਲਾਂ ਉਹ ਕਾਂਗਰਸ ’ਚ ਸ਼ਾਮਲ ਹੋਏ। ਕਾਂਗਰਸ ਨੇ ਉਨ੍ਹਾਂ ਨੂੰ ਜਲੰਧਰ ਕੈਂਟ ਤੋਂ ਟਿਕਟ ਦੇ ਕੇ ਉਮੀਦਵਾਰ ਬਣਾਇਆ ਪਰ ਉਹ ਅਕਾਲੀ ਉਮੀਦਵਾਰ ਓਲੰਪੀਅਨ ਪਰਗਟ ਸਿੰਘ ਤੋਂ ਹਾਰ ਗਏ। ਉਹ ਕਾਂਗਰਸ ਲਈ ਹਲਕੇ ’ਚ ਕੰਮ ਕਰਦੇ ਰਹੇ ਪਰ 2017 ਦੀਆ ਚੋਣਾਂ ਤੋਂ ਪਹਿਲਾਂ ਪਰਗਟ ਸਿੰਘ ਅਕਾਲੀ ਦਲ ਛੱਡ ਕੇ ਕਾਂਗਰਸ ’ਚ ਸ਼ਾਮਲ ਹੋ ਗਏ ਤਾਂ ਪਾਰਟੀ ਨੇ ਜਲੰਧਰ ਕੈਂਟ ਤੋਂ ਉਨ੍ਹਾਂ ਨੂੰ ਟਿਕਟ ਦੇ ਦਿੱਤੀ। ਜਗਬੀਰ ਬਰਾੜ ਨੂੰ ਨਕੋਦਰ ਹਲਕੇ ਦਾ ਇੰਚਾਰਜ ਲਾ ਦਿੱਤਾ ਤੇ ਵਿਧਾਨ ਸਭਾ ਚੋਣਾਂ ਦੌਰਾਨ ਉਥੋਂ ਉਮੀਦਵਾਰ ਖੜ੍ਹਾ ਕਰ ਦਿੱਤਾ ਪਰ ਉਹ ਚੋਣ ਹਾਰ ਗਏ। ਹਾਰ ਤੋਂ ਬਾਅਦ ਹਲਕਾ ਇੰਚਾਰਜ ਵਜੋਂ ਵਿਚਰਦੇ ਰਹੇ ਪਰ ਉਨ੍ਹਾਂ ਦੀ ਇੱਛਾ ਮੁੜ ਜਲੰਧਰ ਕੈਂਟ ਹਲਕੇ ਤੋਂ ਚੋਣ ਲੜਨ ਦੀ ਸੀ। ਇਸ ਲਈ 2021 ’ਚ ਉਹ ਮੁੜ ਅਕਾਲੀ ਦਲ ’ਚ ਸ਼ਾਮਲ ਹੋ ਗਏ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜੀ ਪਰ ਉਹ ਪਰਗਟ ਸਿੰਘ ਕੋਲੋਂ ਹਾਰ ਗਏ। 2023 ਦੀ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਜਗਬੀਰ ਸਿੰਘ ਬਰਾੜ ਅਕਾਲੀ ਦਲ ਨੂੰ ਮੁੜ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments