ਭਾਰਤ ‘ਚ ਅੱਜ ਯਾਨੀ 20 ਮਈ ਨੂੰ ਲੋਕ ਸਭਾ ਚੋਣਾਂ ਲਈ ਪੰਜਵੇਂ ਪੜਾਅ ਦੀ ਵੋਟਿੰਗ ਹੋ ਰਹੀ ਹੈ।
ਭਾਰਤ ‘ਚ ਅੱਜ ਯਾਨੀ 20 ਮਈ ਨੂੰ ਲੋਕ ਸਭਾ ਚੋਣਾਂ ਲਈ ਪੰਜਵੇਂ ਪੜਾਅ ਦੀ ਵੋਟਿੰਗ ਹੋ ਰਹੀ ਹੈ। ਪੰਜਵੇਂ ਪੜਾਅ ‘ਚ 8 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਕੁੱਲ 49 ਸੀਟਾਂ ਲਈ ਵੋਟਿੰਗ ਹੋ ਰਹੀ ਹੈ। ਇਸ ਮੌਕੇ ਗੂਗਲ ਨੇ ਚੋਣਾਂ ਦੀ ਖਾਸ ਤਰੀਕ ‘ਤੇ ਡੂਡਲ (Google Doodle Today) ਬਣਾਇਆ ਹੈ। ਹਰ ਵਾਰ ਦੀ ਤਰ੍ਹਾਂ ਗੂਗਲ ਡੂਡਲ ਵਿਚ ਕੰਪਨੀ ਨੇ ਇਕ ਸਿਆਹੀ ਵਾਲੀ ਉਂਗਲੀ ਦਿਖਾਈ ਹੈ। ਦੱਸ ਦੇਈਏ ਕਿ ਭਾਰਤ ਵਿਚ ਚੋਣਾਂ 7 ਪੜਾਵਾਂ ‘ਚ ਹੋ ਰਹੀਆਂ ਹਨ। ਇਸ ਦੇ ਨਾਲ ਹੀ ਗੂਗਲ ਵੀ ਚੋਣਾਂ ਦੇ ਇਸ ਤਿਉਹਾਰ ਨੂੰ ਵੋਟਿੰਗ ਦੇ ਹਰ ਪੜਾਅ ‘ਤੇ ਡੂਡਲ ਰਾਹੀਂ ਆਪਣੇ ਖਾਸ ਅੰਦਾਜ਼ ‘ਚ ਲਗਾਤਾਰ ਮਨਾ ਰਿਹਾ ਹੈ। ਚੋਣਾਂ ਨਾਲ ਜੁੜੀਆਂ ਅਹਿਮ ਤਰੀਕਾਂ ਸਾਰਿਆਂ ਨੂੰ ਰਹਿਣ ਯਾਦ ਜੇ ਤੁਸੀਂ ਅੱਜ ਦੇ ਗੂਗਲ ਡੂਡਲ ‘ਤੇ ਕਲਿੱਕ ਕਰਦੇ ਹੋ ਤਾਂ ਤੁਹਾਨੂੰ ਸ਼ੁੱਕਰਵਾਰ 19 ਅਪ੍ਰੈਲ ਤੋਂ ਚੋਣਾਂ ਸ਼ੁਰੂ ਹੋਣ ਬਾਰੇ ਜਾਣਕਾਰੀ ਮਿਲਦੀ ਹੈ। ਇਸ ਦੇ ਨਾਲ ਹੀ ਚੋਣਾਂ ਦਾ ਆਖਰੀ ਦਿਨ ਸ਼ਨਿਚਰਵਾਰ 1 ਜੂਨ, 2024 ਨੂੰ ਹੋਵੇਗਾ। 2024 ਦੀਆਂ ਆਮ ਚੋਣਾਂ ਦੌਰਾਨ 18ਵੀਂ ਲੋਕ ਸਭਾ ਦੇ ਕੁੱਲ 543 ਮੈਂਬਰ ਚੁਣੇ ਜਾਣਗੇ, ਜਦੋਂਕਿ 1 ਜੂਨ ਤੋਂ ਬਾਅਦ 4 ਜੂਨ ਨੂੰ ਨਤੀਜੇ ਐਲਾਨੇ ਜਾਣਗੇ।ਗੂਗਲ ਨੇ ਆਪਣੇ ਡੂਡਲ ਨਾਲ ਲਾਲ ਚੱਕਰ ਵੀ ਦਿਖਾਇਆ ਹੈ। ਜਿਵੇਂ ਹੀ ਤੁਸੀਂ ਇਸ ਸਰਕਲ ‘ਤੇ ਕਲਿੱਕ ਕਰਦੇ ਹੋ, ਤੁਸੀਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੰਡੀਆ ਜਨਰਲ ਇਲੈਕਸ਼ਨ 2024 ਕੈਪਸ਼ਨ ਦੇ ਨਾਲ ਅੱਜ ਦੇ ਗੂਗਲ ਡੂਡਲ ਨੂੰ ਸ਼ੇਅਰ ਕਰ ਸਕੋਗੇ।