ICMR ਦੇ ਡਾਇਰੈਕਟਰ ਜਨਰਲ ਡਾ. ਰਾਜੀਵ ਬਹਿਲ ਨੇ ਇਸ ਅਧਿਐਨ ਦੇ ਲੇਖਕਾਂ ਤੇ ਜਰਨਲ ਦੇ ਸੰਪਾਦਕ ਨੂੰ ਇਕ ਪੱਤਰ ਲਿਖਿਆ ਹੈ।
ਹਾਲ ਹੀ ‘ਚ ਕੋਰੋਨਾ ਵੈਕਸੀਨ ਨੂੰ ਲੈ ਕੇ ਕਈ ਡਰਾਉਣੇ ਦਾਅਵੇ ਸਾਹਮਣੇ ਆਏ ਸਨ। ਹੁਣ ਇਨ੍ਹਾਂ ਦਾਅਵਿਆਂ ਨੂੰ ICMR ਨੇ ਗਲਤ ਦੱਸਿਆ ਹੈ। ਕੋਵੈਕਸੀਨ ਦੇ ਸਾਈਡ ਇਫੈਕਟਸ ‘ਤੇ ICMR ਨੇ BHU ਅਧਿਐਨ ‘ਤੇ ਇਤਰਾਜ਼ ਕੀਤਾ ਹੈ। ICMR ਨੇ ਕਿਹਾ ਕਿ ਸਾਨੂੰ ਇਸ ਖਰਾਬ ਡਿਜ਼ਾਈਨ ਕੀਤੇ ਅਧਿਐਨ ਨਾਲ ਨਹੀਂ ਜੋੜਿਆ ਜਾ ਸਕਦਾ, ਜਿਸਦਾ ਉਦੇਸ਼ ਕੋਵੈਕਸਿਨ ਦਾ ‘ਸੁਰੱਖਿਆ ਵਿਸ਼ਲੇਸ਼ਣ’ ਪੇਸ਼ ਕਰਨਾ ਹੈ।ICMR ਦੇ ਡਾਇਰੈਕਟਰ ਜਨਰਲ ਡਾ. ਰਾਜੀਵ ਬਹਿਲ ਨੇ ਇਸ ਅਧਿਐਨ ਦੇ ਲੇਖਕਾਂ ਤੇ ਜਰਨਲ ਦੇ ਸੰਪਾਦਕ ਨੂੰ ਇਕ ਪੱਤਰ ਲਿਖਿਆ ਹੈ। ਹਰ ਕਿਸੇ ਨੂੰ ICMR ਦਾ ਨਾਂ ਹਟਾਉਣ ਲਈ ਕਿਹਾ ਗਿਆ ਹੈ ਤੇ ਇਸ ਲਈ ਇਕ ਸ਼ੋਧ ਪੱਤਰ ਛਾਪਣ ਲਈ ਵੀ ਕਿਹਾ ਗਿਆ ਹੈ। ਉਨ੍ਹਾਂ ਨੇ ਅਧਿਐਨ ਦੀ ਮਾੜੀ ਕਾਰਜਪ੍ਰਣਾਲੀ ਅਤੇ ਡਿਜ਼ਾਈਨ ‘ਤੇ ਵੀ ਸਵਾਲ ਉਠਾਏ ਹਨ। ਹਾਲਾਂਕਿ, ਕੋਵੈਕਸੀਨ ਬਣਾਉਣ ਵਾਲੀ ਕੰਪਨੀ ਭਾਰਤ ਬਾਇਓਟੈਕ ਨੇ ਕਿਹਾ ਸੀ ਕਿ ਉਨ੍ਹਾਂ ਵੱਲੋਂ ਬਣਾਇਆ ਗਿਆ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ।ਰਿਪੋਰਟ ‘ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਕੋਵੈਕਸੀਨ ਲੈਣ ਵਾਲੀਆਂ ਲਗਪਗ 5 ਫ਼ੀਸਦ ਅੱਲ੍ਹੜ ਲੜਕੀਆਂ ‘ਚ ਮਾਹਵਾਰੀ ਸੰਬੰਧੀ ਅਸਧਾਰਨਤਾਵਾਂ ਪਾਈਆਂ ਗਈਆਂ ਸਨ। 2.7 ਪ੍ਰਤੀਸ਼ਤ ਲੋਕਾਂ ‘ਚ ਅੱਖਾਂ ਨਾਲ ਸਬੰਧਤ ਸਮੱਸਿਆਵਾਂ ਪਾਈਆਂ ਗਈਆਂ ਤੇ 0.6 ਪ੍ਰਤੀਸ਼ਤ ਲੋਕਾਂ ਵਿੱਚ ਹਾਈਪੋਥਾਇਰਾਇਡਿਜ਼ਮ ਪਾਇਆ ਗਿਆ। 0.3 ਪ੍ਰਤੀਸ਼ਤ ਲੋਕਾਂ ‘ਚ ਸਟ੍ਰੋਕ ਅਤੇ 0.1 ਪ੍ਰਤੀਸ਼ਤ ਲੋਕਾਂ ‘ਚ ਗਿਲੇਨ-ਬੇਰੀ ਸਿੰਡਰੋਮ ਦੀ ਪਛਾਣ ਵੀ ਹੋਈ। ਇਹ ਖੋਜ ਵੱਕਾਰੀ ਜਰਨਲ ਸਪ੍ਰਿੰਗਰ ਲਿੰਕ ਵਿੱਚ ਪ੍ਰਕਾਸ਼ਿਤ ਹੋਈ ਹੈ।