ਯਾਮੀ ਗੌਤਮ ਕੁਝ ਦਿਨ ਪਹਿਲਾਂ ਫਿਲਮ ਆਰਟੀਕਲ 370 ਵਿਚ ਨਜ਼ਰ ਆਈ ਸੀ।
ਯਾਮੀ ਗੌਤਮ ਕੁਝ ਦਿਨ ਪਹਿਲਾਂ ਫਿਲਮ ਆਰਟੀਕਲ 370 ਵਿਚ ਨਜ਼ਰ ਆਈ ਸੀ। ਅਦਾਕਾਰਾ ਨੇ ਫਿਲਮ ਦੀ ਪ੍ਰਮੋਸ਼ਨ ਦੌਰਾਨ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਕਾਫ਼ੀ ਲੋਕਾਂ ਦਾ ਧਿਆਨ ਖਿੱਚਿਆ ਸੀ। ਉੱਥੇ ਹੀ ਹੁਣ ਯਾਮੀ ਗੌਤਮ ਨੇ ਆਪਣੇ ਘਰ ਨੰਨ੍ਹੇ ਮਹਿਮਾਨ ਦਾ ਸਵਾਗਤ ਕੀਤਾ ਹੈ। ਅਦਾਕਾਰਾ ਨੇ ਇਹ ਖ਼ੁਸ਼ਖਬਰੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਯਾਮੀ ਗੌਤਮ ਤੇ ਆਦਿੱਤਿਆ ਧਰ ਮਾਤਾ-ਪਿਤਾ ਬਣ ਗਏ ਹਨ। ਇਹ ਜੋੜੇ ਦਾ ਪਹਿਲਾ ਬੱਚਾ ਹੈ। ਅਜਿਹੇ ‘ਚ ਦੋਵੇਂ ਬਹੁਤ ਖੁਸ਼ ਤੇ ਭਾਵੁਕ ਹਨ।ਯਾਮੀ ਗੌਤਮ ਨੇ ਸੋਸ਼ਲ ਮੀਡੀਆ ‘ਤੇ ਖ਼ੂਬਸੂਰਤ ਤਸਵੀਰ ਸ਼ੇਅਰ ਕਰ ਕੇ ਮਾਂ ਬਣਨ ਦੀ ਖੁਸ਼ਖਬਰੀ ਦਿੱਤੀ ਹੈ। ਅਦਾਕਾਰਾ ਨੇ ਦੱਸਿਆ ਕਿ ਉਹ ਇਕ ਬੇਟੇ ਦੀ ਮਾਂ ਬਣ ਗਈ ਹੈ, ਜਿਸ ਨੂੰ ਉਸ ਨੇ ਅਕਸ਼ੈ ਤ੍ਰਿਤੀਆ ਦੇ ਸ਼ੁਭ ਦਿਨ ‘ਤੇ ਜਨਮ ਦਿੱਤਾ ਹੈ। ਇਸ ਦੇ ਨਾਲ ਹੀ ਯਾਮੀ ਗੌਤਮ ਨੇ ਆਪਣੇ ਬੇਟੇ ਦੇ ਨਾਂ ਦਾ ਵੀ ਖੁਲਾਸਾ ਕੀਤਾ ਹੈ।ਯਾਮੀ ਗੌਤਮ ਅਤੇ ਆਦਿੱਤਿਆ ਧਰ ਨੇ ਆਪਣੇ ਬੇਟੇ ਦਾ ਨਾਂ ‘ਵੇਦਾਵਿਦ’ ਰੱਖਿਆ ਹੈ। ਯਾਮੀ ਗੌਤਮ ਨੇ ਪ੍ਰੈਗਨੈਂਸੀ ਪੋਸਟ ਸ਼ੇਅਰ ਕਰਦਿਆਂ ਕੈਪਸ਼ਨ ‘ਚ ਲਿਖਿਆ, ‘ਅਸੀਂ ਸੂਰਿਆ ਹਸਪਤਾਲ ਦੇ ਸ਼ਾਨਦਾਰ ਡਾਕਟਰਾਂ ਤੇ ਸਟਾਫ ਦੇ ਤਹਿ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਕਰਕੇ ਇਹ ਖਾਸ ਦਿਨ ਸਾਡੀ ਜ਼ਿੰਦਗੀ ਵਿਚ ਆ ਸਕਿਆ।’ਅਦਾਕਾਰਾ ਨੇ ਅੱਗੇ ਕਿਹਾ, ‘ਹੁਣ ਅਸੀਂ ਮਾਤਾ-ਪਿਤਾ ਬਣਨ ਦੇ ਖੂਬਸੂਰਤ ਸਫਰ ‘ਤੇ ਨਿਕਲ ਗਏ ਹਾਂ ਅਤੇ ਬੇਟੇ ਦੇ ਸੁਨਹਿਰੇ ਭਵਿੱਖ ਦੀ ਉਮੀਦ ਕਰਦੇ ਹਾਂ। ਸਾਨੂੰ ਉਮੀਦ ਹੈ ਕਿ ਸਾਡਾ ਪੁੱਤਰ ਸਾਡੇ ਪੂਰੇ ਪਰਿਵਾਰ ਦੇ ਨਾਲ-ਨਾਲ ਸਾਡੇ ਪਿਆਰੇ ਦੇਸ਼ ਲਈ ਵੀ ਮਾਣ ਦਾ ਪ੍ਰਤੀਕ ਬਣੇਗਾ।’