ਲੋਕ ਸਭਾ ਚੋਣਾਂ ਦੇ ਪੰਜਵੇਂ ਪੜਾਅ ‘ਚ ਸੋਮਵਾਰ ਨੂੰ ਮਹਾਰਾਸ਼ਟਰ ‘ਚ 13 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ।
ਲੋਕ ਸਭਾ ਚੋਣਾਂ ਦੇ ਪੰਜਵੇਂ ਪੜਾਅ ‘ਚ ਸੋਮਵਾਰ ਨੂੰ ਮਹਾਰਾਸ਼ਟਰ ‘ਚ 13 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਇਨ੍ਹਾਂ ਵਿਚ ਮੁੰਬਈ ਦੀਆਂ ਛੇ ਸੀਟਾਂ ਵੀ ਸ਼ਾਮਿਲ ਹਨ। ਮਾਇਆਨਗਰੀ ਦੇ ਸਿਤਾਰੇ ਵੀ ਵੋਟ ਪਾਉਣ ਲਈ ਪਹੁੰਚ ਰਹੇ ਹਨ।ਅਕਸ਼ੈ ਕੁਮਾਰ ਨੇ ਸਵੇਰੇ-ਸਵੇਰੇ ਹੀ ਵੋਟ ਪਾ ਦਿੱਤੀ। ਇਸੇ ਤਰ੍ਹਾਂ ਜਲਦੀ ਵੋਟ ਪਾਉਣ ਵਾਲਿਆਂ ਵਿਚ ਅਦਾਕਾਰਾ ਜਾਨ੍ਹਵੀ ਕਪੂਰ, ਪਰੇਸ਼ ਰਾਵਲ, ਰਾਜਕੁਮਾਰ ਰਾਓ, ਸ਼ੋਭਾ ਖੋਟੇ, ਅਦਾਕਾਰਾ ਸਾਨਿਆ ਮਲਹੋਤਰਾ ਤੇ ਫਰਹਾਨ ਅਖ਼ਤਰ ਸ਼ਾਮਲ ਸਨ ਭਾਰਤੀ ਨਾਗਰਿਕਤਾ ਮਿਲਣ ਤੋਂ ਬਾਅਦ ਅਕਸ਼ੈ ਕੁਮਾਰ ਨੇ ਪਹਿਲੀ ਵਾਰ ਵੋਟ ਪਾਈ। ਉਸ ਦੇ ਚਿਹਰੇ ‘ਤੇ ਖ਼ੁਸ਼ੀ ਸਾਫ਼ ਝਲਕ ਰਹੀ ਸੀ। ਅਕਸ਼ੈ ਨੇ ਲੋਕਾਂ ਨੂੰ ਦੇਸ਼ ਲਈ ਵੋਟ ਪਾਉਣ ਦੀ ਅਪੀਲ ਕੀਤੀ।ਅਨੀਤਾ ਰਾਜ ਨੇ ਵੋਟ ਪਾਉਣ ਤੋਂ ਬਾਅਦ ਕਿਹਾ, ‘ਅਸੀਂ ਸਾਰੇ ਇਸ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਹਾਂ। ਮੈਨੂੰ ਪਤਾ ਲੱਗਿਆ ਹੈ ਕਿ ਵੋਟ ਫ਼ੀਸਦੀ ਘੱਟ ਹੈ। ਆਲਸੀ ਨਾ ਬਣੋ, ਬਾਹਰ ਨਿਕਲੋ ਤੇ ਵੋਟ ਪਾਓ, ਇਹ ਬਹੁਤ ਜ਼ਰੂਰੀ ਹੈ।