IPL 2024 ਦਾ 70ਵਾਂ ਮੈਚ ਮੀਂਹ ਦੀ ਭੇਟ ਚੜ੍ਹ ਗਿਆ। ਇਹ ਮੈਚ ਰਾਜਸਥਾਨ ਰਾਇਲਜ਼ ਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਗੁਹਾਟੀ ‘ਚ ਹੋਣਾ ਸੀ।
IPL 2024 ਦਾ 70ਵਾਂ ਮੈਚ ਮੀਂਹ ਦੀ ਭੇਟ ਚੜ੍ਹ ਗਿਆ। ਇਹ ਮੈਚ ਰਾਜਸਥਾਨ ਰਾਇਲਜ਼ ਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਗੁਹਾਟੀ ‘ਚ ਹੋਣਾ ਸੀ। ਮੀਂਹ ਕਾਰਨ ਟਾਸ ਵਿਚ ਦੇਰੀ ਹੋਈ ਤੇ ਮੈਚ 7-7 ਓਵਰਾਂ ਦਾ ਤੈਅ ਸੀ। ਹਾਲਾਂਕਿ ਮੌਸਮ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਟਾਸ ਤੋਂ ਬਾਅਦ ਫਿਰ ਮੀਂਹ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਮੈਚ ਰੈਫਰੀ ਨੇ ਮੈਚ ਰੱਦ ਕਰ ਦਿੱਤਾ।ਆਈਪੀਐੱਲ ਦੇ 12 ਸਾਲਾਂ ਦੇ ਇਤਿਹਾਸ ਵਿਚ ਇਹ ਦੂਜੀ ਵਾਰ ਹੈ, ਜਦੋਂ ਟਾਸ ਤੋਂ ਬਾਅਦ ਮੀਂਹ ਕਾਰਨ ਮੈਚ ਰੱਦ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸਾਲ 2012 ‘ਚ ਆਈਪੀਐੱਲ ‘ਚ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ ਸੀ। ਰਾਇਲ ਚੈਲਿੰਜਰਜ਼ ਬੈਂਗਲੁਰੂ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਮੈਚ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ‘ਚ ਖੇਡਿਆ ਜਾਣਾ ਸੀ। ਟਾਸ ਤੋਂ ਬਾਅਦ ਸ਼ੁਰੂ ਹੋਇਆ ਭਾਰੀ ਮੀਂਹ ਨਹੀਂ ਰੁਕਿਆ ਤੇ ਮੈਚ ਰੱਦ ਕਰ ਦਿੱਤਾ ਗਿਆ ਸੀ।ਆਈਪੀਐੱਲ ਦੇ ਇਤਿਹਾਸ ਵਿਚ ਹੁਣ ਤਕ 17ਵੇਂ ਸੀਜ਼ਨ ਦੇ ਜ਼ਿਆਦਾ ਮੈਚ ਮੀਂਹ ਕਾਰਨ ਰੱਦ ਕੀਤੇ ਗਏ ਹਨ। ਆਈਪੀਐੱਲ 2024 ਵਿਚ ਜਿੱਥੇ ਤਿੰਨ ਮੈਚ ਰੱਦ ਹੋਏ, ਇਸ ਤੋਂ ਪਹਿਲਾਂ ਸਾਲ 2009 ਵਿਚ 2 ਮੈਚ ਰੱਦ ਹੋਏ ਸਨ। ਸਾਲ 2011 ਵਿਚ ਵੀ 2 ਮੈਚ ਰੱਦ ਹੋਏ ਸਨ। ਜ਼ਿਕਰਯੋਗ ਹੈ ਕਿ 17ਵੇਂ ਸੀਜ਼ਨ ਦਾ 70ਵਾਂ ਮੈਚ ਰਾਜਸਥਾਨ ਰਾਇਲਸ ਲਈ ਬਹੁਤ ਮਹੱਤਵਪੂਰਨ ਸੀ। ਜੇ ਰਾਜਸਥਾਨ ਇਹ ਮੈਚ ਜਿੱਤ ਜਾਂਦਾ ਤਾਂ ਅੰਕ ਸੂਚੀ ਵਿਚ ਦੂਜੇ ਸਥਾਨ ‘ਤੇ ਪਹੁੰਚ ਜਾਂਦਾ ਤੇ ਉਸ ਨੂੰ ਕੁਆਲੀਫਾਇਰ-1 ਖੇਡਣ ਦਾ ਮੌਕਾ ਮਿਲਦਾ।ਮੀਂਹ ਕਾਰਨ ਮੈਚ ਰੱਦ ਹੋਣ ਤੋਂ ਬਾਅਦ ਰਾਜਸਥਾਨ ਰਾਇਲਜ਼ 17 ਅੰਕਾਂ ਨਾਲ ਤੀਜੇ ਸਥਾਨ ‘ਤੇ ਰਹੀ। ਉੱਥੇ ਹੀ ਕੋਲਕਾਤਾ ਨਾਈਟ ਰਾਈਡਰਜ਼ ਨੇ ਇਸ ਸੀਜ਼ਨ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਕੇਕੇਆਰ ਨੇ 14 ‘ਚੋਂ 9 ਮੈਚ ਜਿੱਤੇ ਹਨ, ਜਦੋਂਕਿ ਸਿਰਫ 3 ਮੈਚਾਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹੁਣ ਕੁਆਲੀਫਾਇਰ-1 ਵਿਚ ਕੇਕੇਆਰ ਦਾ ਸਾਹਮਣਾ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਵੇਗਾ।