ਪੰਜਾਬ ’ਚ ਸ਼ੁੱਕਰਵਾਰ ਨੂੰ ਲੂ ਵਿਚਾਲੇ ਭਿਆਨਕ ਗਰਮੀ ਪਈ। ਲੁਧਿਆਣਾ ਸਭ ਤੋਂ ਗਰਮ ਰਿਹਾ।
ਪੰਜਾਬ ’ਚ ਸ਼ੁੱਕਰਵਾਰ ਨੂੰ ਲੂ ਵਿਚਾਲੇ ਭਿਆਨਕ ਗਰਮੀ ਪਈ। ਲੁਧਿਆਣਾ ਸਭ ਤੋਂ ਗਰਮ ਰਿਹਾ। ਇੱਥੇ ਸਮਰਾਲਾ ’ਚ ਵੱਧ ਤੋਂ ਵੱਧ ਤਾਪਮਾਨ 46.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹੀ ਨਹੀਂ, ਰਾਜਧਾਨੀ ਚੰਡੀਗੜ੍ਹ ਸਮੇਤ ਪੰਜ ਸ਼ਹਿਰਾਂ ਵਿਚ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਤੋਂ ਉੱਪਰ ਰਿਹਾ। ਸੂਬੇ ਵਿਚ ਵੱਧ ਤੋਂ ਵੱਧ ਤਾਪਮਾਨ ਆਮ ਤੋਂ ਲਗਪਗ ਪੰਜ ਡਿਗਰੀ ਸੈਲਸੀਅਸ ਵੱਧ ਰਿਕਾਰਡ ਦਰਜ ਕੀਤਾ ਗਿਆ। ਮੌਸਮ ਵਿਭਾਗ ਵੱਲੋਂ 23 ਮਈ ਤੱਕ ਲੂ ਚੱਲਣ ਸਬੰਧੀ ਆਰੈਂਜ ਅਲਰਟ ਵੀ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 44 ਤੋਂ 46 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਹੈ। ਪੰਜਾਬ ਦੇ ਹੋਰ ਸ਼ਹਿਰਾਂ ’ਚ ਬਰਨਾਲਾ ’ਚ ਤਾਪਮਾਨ 44.6, ਚੰਡੀਗੜ੍ਹ ’ਚ 44.5, ਪਟਿਆਲਾ ’ਚ 44.4, ਪਠਾਨਕੋਟ ’ਚ 44.4, ਅੰਮ੍ਰਿਤਸਰ ’ਚ 44.1, ਫ਼ਿਰੋਜ਼ਪੁਰ ’ਚ 43.8, ਜਲੰਧਰ ’ਚ 43.4 ਤੇ ਬਠਿੰਡਾ ’ਚ 43.2 ਡਿਗਰੀ ਸੈਲਸੀਅਸ ਰਿਹਾ।