ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਭਾਜਪਾ ਦੇ ਕਿਸਾਨ ਹਿਤੈਸ਼ੀ ਹੋਣ ਦੇ ਦਿੱਤੇ ਬਿਆਨ
ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਭਾਜਪਾ ਦੇ ਕਿਸਾਨ ਹਿਤੈਸ਼ੀ ਹੋਣ ਦੇ ਦਿੱਤੇ ਬਿਆਨ ’ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਸੁਨੀਲ ਜਾਖੜ ਝੂਠ ਬੋਲਣ ਦੇ ਆਦੀ ਹਨ। ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਹ ਕਿਹੜੀ ਪਾਰਟੀ ਦੇ ਨੁਮਾਇੰਦੇ ਦੇ ਤੌਰ ’ਤੇ ਬਿਆਨ ਦੇ ਰਹੇ ਹਨ। ਇਸ ਤੋਂ ਪਹਿਲਾਂ ਉਹ ਕਾਂਗਰਸ ਵਿੱਚ ਹੁੰਦੇ ਹੋਏ ਕੇਂਦਰ ਸਰਕਾਰ ਦੀ ਨਿਖੇਧੀ ਕਰਦੇ ਸੀ, ਹੁਣ ਕੇਂਦਰ ਸਰਕਾਰ ਦੇ ਗੁਣ ਗਾ ਰਹੇ ਹਨ। ਲੋਕ ਬਹੁਤ ਸਿਆਣੇ ਅਤੇ ਸਮਝਦਾਰ ਹਨ ਉਹ ਸਭ ਜਾਣਗੇ ਹਨ। ਭਾਜਪਾ ਦੇ ਉਮੀਦਵਾਰਾਂ ਦਾ ਪੰਜਾਬ ਵਿੱਚ ਕੀਤਾ ਦਾ ਰਿਹਾ ਵਿਰੋਧ ਭਾਜਪਾ ਨੋ ਜੋ 10 ਸਾਲਾਂ ਵਿੱਚ ਬੀਜਿਆ ਹੈ, ਉਸ ਦਾ ਹੀ ਫਲ ਮਿਲ ਰਿਹਾ ਹੈ। ਕੇਂਦਰ ਸਰਕਾਰ ਦੀਆਂ ਕਿਸਾਨਾਂ ਪ੍ਰਤੀ ਗਲਤ ਨੀਤੀਆਂ ਦੇ ਕਾਰਨ ਦਿੱਲੀ ਦੇ ਬਾਰਡਰ ’ਤੇ 750 ਦੇ ਕਰੀਬ ਸੰਘਰਸ਼ ਕਰ ਰਹੇ ਕਿਸਾਨ ਸ਼ਹੀਦ ਹੋਏ ਹਨ। ਇਸ ਦਾ ਖਮਿਆਜ਼ਾ ਤਾਂ ਭਾਜਪਾ ਨੂੰ ਭੁਗਤਣਾ ਹੀ ਪਵੇਗਾ। ਕਿਸਾਨ ਬਹੁਤ ਸਿਆਣੇ ਹਨ ਉਹ ਕਿਸੇ ਵੀ ਰਾਜਨੀਤਕ ਪਾਰਟੀ ਦੇ ਬਹਿਕਾਵੇ ਵਿੱਚ ਆ ਕੇ ਕੋਈ ਕੰਮ ਨਹੀਂ ਕਰਦੇ ਇਸ ਕਰਕੇ ਭਾਜਪਾ ਦਾ ਉਨ੍ਹਾਂ ਦੀ ਪਾਰਟੀ ’ਤੇ ਇਲਜ਼ਾਮ ਲਾਉਣਾ ਉਨ੍ਹਾਂ ਦੀ ਸਾਹਮਣੇ ਦਿੱਖ ਰਹੀ ਹਾਰ ਦਾ ਨਮੂਨਾ ਹੈ। ਨਹਿਰੀ ਪਾਣੀ ਬਾਰੇ ਟਿੱਪਣੀ ਕਰਨ ਵਾਲੇ ਸੁਖਪਾਲ ਸਿੰਘ ਖਹਿਰਾ ਨੂੰ ਚੀਮਾ ਨੇ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਵਿੱਚ ਨਹਿਰ ਦਾ ਪਾਣੀ ਪਹੁੰਚ ਚੁੱਕਾ ਹੈ ਜੇਕਰ ਨਹੀਂ ਪਤਾ ਤਾਂ ਪਿੰਡਾਂ ਵਿੱਚ ਜਾ ਕੇ ਪਤਾ ਕਰ ਲੈਣ। ਇਸ ਦੇ ਨਾਲ ਹੀ ਰਹਿੰਦੇ ਪਿੰਡਾਂ ਦੇ ਖੇਤਾਂ ਵਿੱਚ ਵੀ ਨਹਿਰੀ ਪਾਣੀ ਪਹੁੰਚਾ ਦਿੱਤਾ ਜਾਵੇਗਾ। ਪੰਜਾਬ ਦੇ ਲੋਕ ਮੁੱਕ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਤ ਕੀਤੇ ਦੋ ਸਾਲਾਂ ਦੇ ਕੰਮਾਂ ਦੇ ਅਧਾਰ ਉਤੇ ਉਨ੍ਹਾਂ ਨੂੰ ਵੋਟਾਂ ਪਾ ਰਹੇ ਹਨ ਇਸ ਕਰਕੇ ਪੰਜਾਬ ਵਿੱਚੋਂ ਵੱਡੇ ਫਰਕ ਨਾਲ ਸਾਰੀਆਂ ਸੀਟਾਂ ਜਿੱਤਾਂਗੇ।