ਉੱਤਰੀ ਭਾਰਤ ‘ਚ ਆਉਣ ਵਾਲੇ ਹਫਤੇ ਲਈ ਹੀਟ ਵੇਵ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਦਿੱਲੀ-ਐੱਨਸੀਆਰ (Delhi-NCR) ਸਮੇਤ ਦੇਸ਼ ਦੇ ਕਈ ਹਿੱਸਿਆਂ ‘ਚ ਗਰਮੀ ਦਾ ਕਹਿਰ ਵਧਦਾ ਜਾ ਰਿਹਾ ਹੈ। ਤੇਜ਼ੀ ਨਾਲ ਵਧ ਰਹੇ ਤਾਪਮਾਨ ਕਾਰਨ ਲੋਕਾਂ ਦੀ ਹਾਲਤ ਤਰਸਯੋਗ ਹੁੰਦੀ ਜਾ ਰਹੀ ਹੈ। ਤੇਜ਼ ਗਰਮੀ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਹੈ। ਹਾਲਾਂਕਿ ਗਰਮੀ ਦੇ ਤੇਵਰ ਹੋਰ ਬਦਲਣ ਵਾਲੇ ਹਨ। ਹਾਲ ਹੀ ‘ਚ ਭਾਰਤੀ ਮੌਸਮ ਵਿਭਾਗ (IMD) ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਹੀਟਵੇਵ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਹੀਟਵੇਵ ਦੇ ਨਾਲ-ਨਾਲ ਕੜਾਕੇ ਦੀ ਗਰਮੀ ਲੋਕਾਂ ਦਾ ਜਿਊਣਾ ਮੁਹਾਲ ਕਰ ਦੇਵੇਗੀ।ਉੱਤਰੀ ਭਾਰਤ ‘ਚ ਆਉਣ ਵਾਲੇ ਹਫਤੇ ਲਈ ਹੀਟ ਵੇਵ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਅਜਿਹੇ ‘ਚ ਇਸ ਦੌਰਾਨ ਸਿਹਤ ਦਾ ਖਾਸ ਖਿਆਲ ਰੱਖਣਾ ਜ਼ਰੂਰੀ ਹੈ। ਗਰਮੀ ਦੀ ਲਹਿਰ ਦੌਰਾਨ ਲੋਕ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ, ਜਿਸ ਤੋਂ ਬਚਣ ਲਈ ਕੁਝ ਨੁਸਖੇ ਅਪਣਾਏ ਜਾ ਸਕਦੇ ਹਨ। ਨੈਸ਼ਨਲ ਡਿਜ਼ਾਸਟਰ ਅਥਾਰਟੀ ਆਫ ਇੰਡੀਆ ਨੇ ਆਪਣੀ ਵੈੱਬਸਾਈਟ ‘ਤੇ ਇਸ ਦੇ ਲਈ ਕੁਝ ਸੁਝਾਅ ਸਾਂਝੇ ਕੀਤੇ ਹਨ। ਆਓ ਜਾਣਦੇ ਹਾਂ ਹੀਟਵੇਵ ਦੌਰਾਨ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ-
ਲੁੜੀਂਦੀ ਮਾਤਰਾ ‘ਚ ਪਾਣੀ ਪੀਓ ਤੇ ਜਿੰਨੀ ਵਾਰ ਹੋ ਸਕੇ ਪੀਂਦੇ ਰਹੋ, ਭਾਵੇਂ ਤੁਹਾਨੂੰ ਪਿਆਸ ਨਾ ਲੱਗੀ ਹੋਵੇ।
ਹਲਕੇ ਰੰਗ ਦੇ, ਢਿੱਲੇ ਤੇ ਹਵਾਦਾਰ ਸੂਤੀ ਕੱਪੜੇ ਪਾਓ। ਧੁੱਪ ਵਿਚ ਬਾਹਰ ਜਾਣ ਸਮੇਂ ਸੁਰੱਖਿਆ ਵਾਲੀਆਂ ਐਨਕਾਂ, ਛੱਤਰੀ/ਟੋਪੀ, ਜੁੱਤੀਆਂ ਜਾਂ ਚੱਪਲਾਂ ਦੀ ਵਰਤੋਂ ਕਰੋ।
ਜੇਕਰ ਤੁਸੀਂ ਬਾਹਰ ਕੰਮ ਕਰਦੇ ਹੋ ਤਾਂ ਟੋਪੀ ਜਾਂ ਛਤਰੀ ਦੀ ਵਰਤੋਂ ਕਰੋ ਤੇ ਆਪਣਏ ਸਿਰ, ਗਰਦਨ ਤੇ ਹੋਰ ਹਿੱਸਿਆਂ ‘ਤੇ ਇਕ ਗਿੱਲੇ ਕੱਪੜੇ ਦੀ ਵਰਤੋਂ ਕਰੋ।
ਜੇਕਰ ਤੁਸੀਂ ਬੇਹੋਸ਼ ਜਾਂ ਬਿਮਾਰ ਮਹਿਸੂਸ ਕਰਦੇ ਹੋ ਤਾਂ ਬਿਨਾਂ ਦੇਰੀ ਕੀਤੇ ਤੁਰੰਤ ਡਾਕਟਰ ਦੀ ਸਲਾਹ ਲਓ।
ਓਆਰਐੱਸ, ਘਰ ‘ਚ ਬਣੇ ਪੀਣ ਵਾਲੇ ਪਦਾਰਥ ਜਿਵੇਂ ਲੱਸੀ, ਚੌਲਾਂ ਦੀ ਪਾਣੀ, ਨਿੰਬੂ-ਪਾਣੀ, ਲੱਸੀ ਆਦਿ ਦੀ ਵਰਤੋਂ ਕਰੋ, ਜੋ ਸਰੀਰ ਨੂੰ ਮੁੜ ਹਾਈਡ੍ਰੇਟ ਕਰਨ ‘ਚ ਮਦਦ ਕਰਦੇ ਹਨ।
ਪਸ਼ੂਆਂ ਨੂੰ ਛਾਂ ਵਿੱਚ ਰੱਖੋ ਤੇ ਉਨ੍ਹਾਂ ਨੂੰ ਪੀਣ ਲਈ ਭਰਪੂਰ ਪਾਣੀ ਦਿਓ।
ਆਪਣੇ ਘਰ ਨੂੰ ਠੰਢਾ ਰੱਖੋ। ਪਰਦੇ, ਸ਼ਟਰ ਜਾਂ ਸਨਸ਼ੇਡ ਦਾ ਇਸਤੇਮਾਲ ਕਰੋ ਤੇ ਰਾਤ ਨੂੰ ਖਿੜਕੀਆਂ ਖੁੱਲ੍ਹੀਆਂ ਰੱਖੋ।
ਪੱਖੇ ਦੀ ਵਰਤੋਂ ਕਰੋ, ਘੱਟ ਕੱਪੜੇ ਪਾਓ ਤੇ ਵਾਰ-ਵਾਰ ਠੰਢੇ ਪਾਣੀ ਨਾਲ ਨਹਾਓ।
ਵਿਅਕਤੀ ਨੂੰ ਕਿਸੇ ਠੰਢੀ ਜਗ੍ਹਾ ਜਾਂ ਛਾਂ ‘ਚ ਲੇਟਣ ਦਿਓ। ਉਸ ਨੂੰ ਗਿੱਲੇ ਕੱਪੜੇ ਨਾਲ ਪੂੰਝੋ/ਸਰੀਰ ਨੂੰ ਵਾਰ-ਵਾਰ ਧੋਵੋ।
ਇਸ ਤੋਂ ਇਲਾਵਾ ਸਰੀਰ ਦਾ ਤਾਪਮਾਨ ਘਟਾਉਣ ਲਈ ਸਿਰ ‘ਤੇ ਸਾਧਾਰਨ ਤਾਪਮਾਨ ਦਾ ਪਾਣੀ ਪਾਓ।
ਵਿਅਕਤੀ ਨੂੰ ORS ਜਾਂ ਨਿੰਬੂ ਦਾ ਰਸ/ਚੌਲਾਂ ਦਾ ਪਾਣੀ ਜਾਂ ਜੋ ਵੀ ਸਰੀਰ ਨੂੰ ਹਾਈਡਰੇਟ ਕਰਨ ਲਈ ਲਾਭਦਾਇਕ ਹੈ, ਪੀਣ ਲਈ ਦਿਓ।
ਵਿਅਕਤੀ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲੈ ਜਾਓ। ਯਾਦ ਰੱਖੋ ਕਿ ਮਰੀਜ਼ ਨੂੰ ਤੁਰੰਤ ਹਸਪਤਾਲ ‘ਚ ਦਾਖ਼ਲ ਕਰਨ ਹੋਣ ਦੀ ਲੋੜ ਹੁੰਦੀ ਹੈ, ਕਿਉਂਕਿ ਹੀਟ ਸਟ੍ਰੋਕ ਘਾਤਕ ਹੋ ਸਕਦਾ ਹੈ।