ਕੋਰੋਨਾ ਕਾਲ ਤੋਂ ਲੈ ਕੇ ਹੁਣ ਤਕ 50 ਸਾਲ ਤੋਂ ਘੱਟ ਉਮਰ ਦੇ 50 ਤੋਂ ਵੱਧ ਮਰੀਜ਼ ਦਿਲ ਦੀਆਂ ਬਿਮਾਰੀਆਂ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ,
ਨੌਜਵਾਨਾਂ ‘ਚ ਬਾਡੀ ਬਿਲਡਿੰਗ ਦਾ ਕ੍ਰੇਜ਼ ਹੈ, ਜਿਸ ਲਈ ਉਹ ਮਹਿੰਗੇ ਪ੍ਰੋਟੀਨ ਪਾਊਡਰ ਦਾ ਸੇਵਨ ਕਰਦੇ ਹਨ। ਇਸ ਪਾਊਡਰ ‘ਚ ਸਟੀਰੌਇਡ ਹੁੰਦੇ ਹਨ, ਜੋ ਹਾਈ ਬੀਪੀ ਦਾ ਕਾਰਨ ਬਣਦਾ ਹੈ। ਵਜ਼ਨ ਵਧਾਉਣ ਵਾਲੇ ਪਾਊਡਰ ਨੂੰ ਲੈਣ ਨਾਲ ਨਾ ਸਿਰਫ ਮਾਸਪੇਸ਼ੀਆਂ ਵਧਦੀਆਂ ਹਨ, ਸਗੋਂ ਦਿਲ ਦੀਆਂ ਮਾਸਪੇਸ਼ੀਆਂ ਵੀ ਵਧਦੀਆਂ ਹਨ, ਜਿਸ ਨਾਲ ਖੂਨ ਦੇ ਸੰਚਾਰ ‘ਚ ਰੁਕਾਵਟ ਆਉਂਦੀ ਹੈ। ਕੋਰੋਨਾ ਪੀਰੀਅਡ ਤੋਂ ਬਾਅਦ ਨੌਜਵਾਨਾਂ ‘ਚ ਦਿਲ ਨਾਲ ਜੁੜੀਆਂ ਸਮੱਸਿਆਵਾਂ ਜ਼ਿਆਦਾ ਦੇਖਣ ਨੂੰ ਮਿਲ ਰਹੀਆਂ ਹਨ। ਇਸ ਤੋਂ ਦਿਲ ਦੇ ਰੋਗ ਦੀ ਜੈਨੇਟਿਕਸ ਤੇ ਕੋਈ ਜਮਾਂਦਰੂ ਬਿਮਾਰੀ ਵੀ ਵਜ੍ਹਾ ਹੈ।25 ਤੋਂ 35 ਸਾਲ ਦੇ ਨੌਜਵਾਨਾਂ ‘ਚ ਕਾਰਡੀਓਵੈਸਕੁਲਰ ਬਿਮਾਰੀਆਂ ‘ਚ ਵਾਧਾ ਹੋਇਆ ਹੈ। ਕੋਰੋਨਾ ਕਾਲ ਤੋਂ ਲੈ ਕੇ ਹੁਣ ਤਕ 50 ਸਾਲ ਤੋਂ ਘੱਟ ਉਮਰ ਦੇ 50 ਤੋਂ ਵੱਧ ਮਰੀਜ਼ ਦਿਲ ਦੀਆਂ ਬਿਮਾਰੀਆਂ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ, ਜਿਨ੍ਹਾਂ ‘ਚ ਉਨ੍ਹਾਂ ਨੂੰ ਅਚਾਨਕ ਦੌਰਾ ਪਿਆ ਤੇ ਪਲਕ ਝਪਕਦਿਆਂ ਹੀ ਉਨ੍ਹਾਂ ਦੀ ਮੌਤ ਹੋ ਗਈ। ਨੌਜਵਾਨ ਕਰੀਅਰ ਬਣਾਉਣ ਦੀ ਬਜਾਏ ਘੱਟ ਸਮੇਂ ‘ਚ ਜ਼ਿਆਦਾ ਪੈਸਾ ਕਮਾਉਣ ਦੀ ਇੱਛਾ ਕਾਰਨ ਤਣਾਅ ਦਾ ਸ਼ਿਕਾਰ ਹੁੰਦੇ ਹਨ। ਇਸ ਕਾਰਨ ਸਰੀਰ ‘ਚ ਗਾਵਾ, ਸਿਰਟੋਨੀ, ਗਲਾਯਸੀਨ ਨਾਮਕ ਨੈਗੇਟਿਵ ਹਾਰਮੋਨ ਬਣਦੇ ਹਨ, ਜੋ ਦਿਮਾਗ ਨੂੰ ਨੁਕਸਾਨ ਪਹੁੰਚਾਉਂਦੇ ਹਨ ਅਤੇ ਦਿਲ ਦੀ ਧੜਕਣ ਘਟਾਉਂਦੇ ਹਨ।ਸੀਨੀਅਰ ਕਾਰਡੀਓਲੋਜਿਸਟ ਡਾ. ਸੀ.ਐਸ. ਚਤੁਰਮੋਹਤਾ ਨੇ ਕਿਹਾ ਕਿ ਨਿਸ਼ਚਿਤ ਤੌਰ ‘ਤੇ ਪਿਛਲੇ ਕੁਝ ਸਾਲਾਂ ‘ਚ ਵੱਡਿਆਂ ਦੇ ਮੁਕਾਬਲੇ ਨੌਜਵਾਨਾਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਘਟੀ ਹੈ। ਮੈਂ ਨੌਜਵਾਨਾਂ ‘ਚ ਦਿਲ ਦੀ ਬਿਮਾਰੀ ਜਾਂ ਅਚਾਨਕ ਦੌਰੇ ਕਾਰਨ ਮੌਤਾਂ ਦੇ ਵੱਧ ਰਹੇ ਮਾਮਲਿਆਂ ਪਿੱਛੇ ਕੋਰੋਨਾ ਬਿਮਾਰੀ ਤੇ ਟੀਕਾ ਦੋਵਾਂ ਨੂੰ ਕਾਰਨ ਮੰਨਦਾ ਹਾਂ। ਇੰਨਾ ਹੀ ਨਹੀਂ ਕੋਰੋਨਾ ਮਹਾਮਾਰੀ ਦੇ ਖ਼ਤਮ ਹੋਣ ਤੋਂ ਬਾਅਦ ਲੋਕਾਂ ਵਿਚ ਦਿਲ ਦੇ ਦੌਰੇ ਦੇ ਮਾਮਲੇ ਵਧੇ ਹਨ।ਮਹਾਮਾਰੀ ਦੌਰਾਨ ਵੀ ਕਈ ਮਰੀਜ਼ਾਂ ਦੀ ਹਾਰਟ ਫੇਲੀਅਰ ਕਾਰਨ ਮੌਤ ਹੋ ਗਈ ਸੀ ਪਰ ਇਨਫੈਕਸ਼ਨ ਦੇ ਡਰੋਂ ਕੋਈ ਉਨ੍ਹਾਂ ਕੋਲ ਨਹੀਂ ਗਿਆ ਤੇ ਨਾ ਹੀ ਉਨ੍ਹਾਂ ਦੀ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਨੌਜਵਾਨਾਂ ਵੱਲੋਂ ਬਾਜ਼ਾਰੀ ਜੰਕ ਫੂਡ ਦਾ ਜ਼ਿਆਦਾ ਸੇਵਨ ਵੀ ਦਿਲ ਦੀਆਂ ਬਿਮਾਰੀਆਂ ਦਾ ਕਾਰਨ ਹੈ। ਨੌਜਵਾਨ ਜਿਮ ‘ਚ ਆਪਣੇ ਸਾਥੀ ਨਾਲੋਂ ਬਿਹਤਰ ਬਾਡੀ ਬਣਾਉਣ ਦੀ ਪ੍ਰਤੀਯੋਗੀ ਭਾਵਨਾ ‘ਚ ਵਧੇਰੇ ਵਰਜਿਸ਼ ਕਰਦੇ ਹਨ ਤੇ ਸਮਰੱਥਾ ਤੋਂ ਜ਼ਿਆਦਾ ਸਟੀਰੌਇਡ ਯੁਕਤ ਪ੍ਰੋਟੀਨ ਪਾਊਡਰ ਖ਼ਤਰਨਾਕ ਹਨ, ਜਿਸ ਨਾਲ ਬਲੱਡ ਪ੍ਰੈਸ਼ਰ ਵਧਦਾ ਹੈ।