ਸਿਵਲ ਹਸਪਤਾਲ ਦੇ ਡਾ. ਪ੍ਰਭਜੋਤ ਸਿੰਘ ਨੇ ਦੱਸਿਆ ਕੇ ਹਸਪਤਾਲ ਲਿਆਉਣ ਤੋਂ ਪਹਿਲਾਂ ਹੀ ਔਰਤ ਬੱਚੇ ਨੂੰ ਜਨਮ ਦੇ ਚੁੱਕੀ ਸੀ ਤੇ ਹਸਪਤਾਲ ਦੇ ਸਟਾਫ ਵੱਲੋ ਦੋਨਾਂ ਦਾ ਚੈੱਕਅੱਪ ਕਰ ਕੇ ਉਨ੍ਹਾਂ ਨੂੰ ਲੋੜ ਮੁਤਾਬਕ ਦਵਾਈਆਂ ਦਿੱਤੀਆਂ ਗਈਆਂ।
ਸਮਰਾਲਾ ਨੇੜੇ ਪੈਂਦੇ ਪਿੰਡ ਲੱਲਕਲਾਂ ਦੇ ਰੇਲਵੇ ਸਟੇਸ਼ਨ ਕੋਲ ਅੱਜ ਸਵੇਰੇ ਛੇ ਵਜੇ ਦੇ ਕਰੀਬ ਚੱਲਦੀ ਟ੍ਰੇਨ ‘ਚ ਸਫ਼ਰ ਕਰ ਰਹੀ ਇਕ ਔਰਤ ਨੇ ਬੱਚੇ ਨੂੰ ਜਨਮ ਦੇ ਦਿੱਤਾ। ਅਚਾਨਕ ਹੋਏ ਇਸ ਜਣੇਪੇ ਬਾਰੇ ਜਦੋਂ ਰੇਲਵੇ ਦੇ ਸਟੇਸ਼ਨ ਮਾਸਟਰ ਨੂੰ ਪਤਾ ਲੱਗਾ ਤਾਂ ਉਨ੍ਹਾਂ ਮੌਕੇ ‘ਤੇ ਐਂਬੂਲੈਂਸ ਬੁਲਾ ਕੇ ਉਸ ਔਰਤ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ।ਇਸ ਮਾਮਲੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਿਵਲ ਹਸਪਤਾਲ ਦੇ ਡਾ. ਪ੍ਰਭਜੋਤ ਸਿੰਘ ਨੇ ਦੱਸਿਆ ਕੇ ਹਸਪਤਾਲ ਲਿਆਉਣ ਤੋਂ ਪਹਿਲਾਂ ਹੀ ਔਰਤ ਬੱਚੇ ਨੂੰ ਜਨਮ ਦੇ ਚੁੱਕੀ ਸੀ ਤੇ ਹਸਪਤਾਲ ਦੇ ਸਟਾਫ ਵੱਲੋ ਦੋਨਾਂ ਦਾ ਚੈੱਕਅੱਪ ਕਰ ਕੇ ਉਨ੍ਹਾਂ ਨੂੰ ਲੋੜ ਮੁਤਾਬਕ ਦਵਾਈਆਂ ਦਿੱਤੀਆਂ ਗਈਆਂ।ਦਾਖਲ ਔਰਤ ਸੋਨਮ ਦੇ ਪਤੀ ਅਪੂਰਵਾ ਨੇ ਦੱਸਿਆ ਕੇ ਉਹ ਲੁਧਿਆਣਾ ਸਟੇਸ਼ਨ ਤੋਂ ਰਵਾਨਾ ਹੋਏ ਸੀ ਤੇ ਉਸਦੀ ਪਤਨੀ ਸੋਨਮ 8 ਮਹੀਨਿਆਂ ਦੀ ਗਰਭਵਤੀ ਸੀ ਜਿਸ ਕਰਕੇ ਪਿੰਡ ਲਲਕਲਾਂ ਕੋਲ ਉਸਦੀ ਤਬੀਅਤ ਖਰਾਬ ਹੋ ਗਈ ਤੇ ਉਸਨੇ ਚੱਲਦੀ ਟ੍ਰੇਨ ਵਿਚ ਬੱਚੇ ਨੂੰ ਜਨਮ ਦੇ ਦਿੱਤਾ ਉਹਨਾਂ ਦੱਸਿਆ ਕੇ ਹਸਪਤਾਲ ਵਿਚ ਉਸਦੀ ਪਤਨੀ ਤੇ ਲੜਕਾ ਦੋਵੇਂ ਤੰਦਰੁਸਤ ਹਨ.