ਉਨ੍ਹਾਂ ਦੱਸਿਆ ਕਿ ਕਲ ਸ਼ਾਂਮ ਨੂੰ ਮੁੱਖ ਮੰਤਰੀ ਮਾਨ ਦਾ ਰੋਡ ਸ਼ੋ ਵੀ ਹੋਵੇਗਾ। ਜਗਰੂਪ ਸੇਖਵਾਂ ਨੇ ਕਿਹਾ ਕਿ ਭਾਜਪਾ ਆਗੂ ਸਵਰਨ ਸਲਾਰਿਆ ਦੇ ਆਪ ਵਿੱਚ ਸ਼ਾਮਲ ਹੋਣ ਨਾਲ ਗੁਰਦਾਸਪੁਰ ਹਲਕੇ ਨੂੰ ਹੋਰ ਮਜ਼ਬੂਤੀ ਮਿਲੀ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 16 ਮਈ ਵੀਰਵਾਰ ਨੂੰ ਕਾਦੀਆਂ ਵਿੱਚ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਆਪ ਦੇ ਉਮੀਦਵਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਣਗੇ। ਵਿਧਾਨ ਸਭਾ ਹਲਕਾ ਕਾਦੀਆਂ ਦੇ ਇੰਚਾਰਜ ਜਗਰੂਪ ਸਿੰਘ ਸੇਖਵਾਂ ਨੇ ਕਾਦੀਆਂ ਵਿੱਚ ਅੱਜ ਰੱਖੀ ਪ੍ਰੈਸ ਕਾਨਫ਼ਰੰਸ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਕਾਦੀਆਂ ਸਥਿਤ ਆਈ ਟੀ ਆਈ ਵਿੱਚ ਦਸ ਵਜੇ ਰੈਲੀ ਨੂੰ ਸੰਬੋਧਨ ਕਰਨਗੇ। ਉਨ੍ਹਾਂ ਦੱਸਿਆ ਕਿ ਕਲ ਸ਼ਾਂਮ ਨੂੰ ਮੁੱਖ ਮੰਤਰੀ ਮਾਨ ਦਾ ਰੋਡ ਸ਼ੋ ਵੀ ਹੋਵੇਗਾ। ਜਗਰੂਪ ਸੇਖਵਾਂ ਨੇ ਕਿਹਾ ਕਿ ਭਾਜਪਾ ਆਗੂ ਸਵਰਨ ਸਲਾਰਿਆ ਦੇ ਆਪ ਵਿੱਚ ਸ਼ਾਮਲ ਹੋਣ ਨਾਲ ਗੁਰਦਾਸਪੁਰ ਹਲਕੇ ਨੂੰ ਹੋਰ ਮਜ਼ਬੂਤੀ ਮਿਲੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਵਿੱਚ 13 ਸੀਟਾਂ ਹਾਸਲ ਕਰਾਂਗੇ। ਇਸ ਮੌਕੇ ਤੇ ਜਤਿੰਦਰ ਕੌਰ ਕੋ-ਆਰਡੀਨੇਟਰ ਅਤੇ ਸਰਪੰਚ ਖੁੰਡੀ, ਰਣਜੀਤ ਕੌਰ, ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਸੋਨਾ ਬਾਜਵਾ, ਇੰਦਰਜੀਤ ਸਿੰਘ ਟਿੱਕਾ, ਚੇਅਰਮੈਨ ਮੋਹਨ ਸਿੰਘ, ਚੇਅਰਮੈਨ ਡਾਕਟਰ ਜਸਪਾਲ ਸਿੰਘ ਪੰਧੇਰ, ਸੁਖਦੇਵ ਸਿੰਘ ਗੋਲਡੀ, ਲਖਵਿੰਦਰ ਸਿੰਘ ਕੋਟ ਟੋਡਰਮਲ, ਹਰਪਾਲ ਸਿੰਘ, ਸ਼ਿੰਗਾਰਾ ਸਿੰਘ ਠੱਕਰ ਸੰਧੂ, ਸਰਪੰਚ ਭਗਵੰਤ ਸਿੰਘ, ਬਲਜੀਤ ਸਿੰਘ ਚੱਕ ਸ਼ਰੀਫ਼, ਡਾਕਟਰ ਰਾਕੇਸ਼ ਕਾਲੀਆ, ਕਾਮਰੇਡ ਗੁਰਮੇਜ ਸਿੰਘ, ਸੁਰਿੰਦਰ ਸਿੰਘ ਫ਼ੋਜੀ, ਰਮਨ, ਪੀਟਰ ਮੱਟੂ, ਸੁਖਦੇਵ ਸਿੰਘ ਕਾਹਲਵਾਂ, ਜੋਬਨ ਬੋਪਾਰਾਏ, ਰਣਜੋਧ ਸਿੰਘ ਚਾਹਲ, ਰਹਮਨ ਸਿੰਘ ਬਾਜਵਾ, ਅਮਰਜੀਤ ਸਿੰਘ ਹੰਬੋਵਾਲ, ਹਰਜੀਤ ਸਿੰਘ ਭੀਰੂ, ਸੇਵਾ ਸਿੰਘ ਅਤੇ ਬਲਵਿੰਦਰ ਸਿੰਘ ਕਾਹਲਵਾਂ ਸਮੇਤ ਅਨੇਕ ਆਗੂ ਮੋਜੂਦ ਸਨ।