ਪ੍ਰਿਯਦਰਸ਼ਨ ਦੀ ਹਾਰਰ ਕਾਮੇਡੀ ਫਿਲਮ ‘ਚ ਅਦਾਕਾਰ ਹੋਵੇਗੀ ਸ਼ਾਮਲ?
ਹੇਰਾ ਫੇਰੀ, ਭੁਲ ਭੁਲੈਈਆ ਵਰਗੀਆਂ ਹਿੱਟ ਫਿਲਮਾਂ ਦੇਣ ਵਾਲੇ ਨਿਰਦੇਸ਼ਕ ਪ੍ਰਿਯਦਰਸ਼ਨ ਅਤੇ ਅਕਸ਼ੈ ਕੁਮਾਰ ਦੀ ਜੋੜੀ ਇੱਕ ਵਾਰ ਫਿਰ ਤੋਂ ਧਮਾਲ ਮਚਾਉਣ ਦੀ ਤਿਆਰੀ ਕਰ ਰਹੀ ਹੈ। ਦੋਵੇਂ ਫਿਲਮ ‘ਖੱਟਾ ਮੀਠਾ’ ਦੀ ਰਿਲੀਜ਼ ਦੇ ਲਗਭਗ 14 ਸਾਲ ਬਾਅਦ ਇਕੱਠੇ ਆ ਰਹੇ ਹਨ। ਖਬਰ ਹੈ ਕਿ ਇਹ ਕਾਲੇ ਜਾਦੂ ਦੇ ਪਿਛੋਕੜ ‘ਤੇ ਬਣੀ ਇਕ ਡਰਾਉਣੀ ਕਾਮੇਡੀ ਫਿਲਮ ਹੈ। ਦੋਵੇਂ ਦਸੰਬਰ ‘ਚ ਆਪਣੀ ਅਨਟਾਈਟਲ ਹਾਰਰ ਕਾਮੇਡੀ ਫਿਲਮ ਸ਼ੁਰੂ ਕਰਨਗੇ।ਆਲੀਆ ਭੱਟ, ਕਿਆਰਾ ਅਡਵਾਨੀ ਅਤੇ ਕੀਰਤੀ ਸੁਰੇਸ਼ ਨੂੰ ਫਿਲਮ ‘ਚ ਲੀਡ ਅਭਿਨੇਤਰੀ ਬਣਨ ਲਈ ਮੁੱਖ ਦਾਅਵੇਦਾਰ ਦੱਸਿਆ ਜਾ ਰਿਹਾ ਹੈ। ਫਿਲਮੀ ਹਲਕਿਆਂ ‘ਚ ਆਈਆਂ ਖਬਰਾਂ ਮੁਤਾਬਕ ਪ੍ਰਿਯਦਰਸ਼ਨ ਦੀ ਸਕ੍ਰਿਪਟ ਲਈ ਅਕਸ਼ੈ ਕੁਮਾਰ ਨਾਲ ਸਕ੍ਰੀਨ ਸ਼ੇਅਰ ਕਰਨ ਲਈ ਮਜ਼ਬੂਤ ਅਭਿਨੇਤਰੀ ਦੀ ਲੋੜ ਹੈ। ਮੇਕਰਸ ਨੇ ਆਲੀਆ, ਕੀਰਤੀ ਅਤੇ ਕਿਆਰਾ ਨਾਲ ਸੰਪਰਕ ਕੀਤਾ ਹੈ। ਉਨ੍ਹਾਂ ਦੀ ਚੋਣ ਸਕ੍ਰਿਪਟ ਪ੍ਰਤੀ ਉਨ੍ਹਾਂ ਦੇ ਜਵਾਬ, ਤਰੀਕਾਂ ਦੀ ਉਪਲਬਧਤਾ ਅਤੇ ਫੀਸ ਦੇ ਆਧਾਰ ‘ਤੇ ਕੀਤੀ ਜਾਵੇਗੀ।ਜੇਕਰ ਆਲੀਆ ਭੱਟ ਆਪਣੀ ਸਹਿਮਤੀ ਦੇ ਦਿੰਦੀ ਹੈ ਤਾਂ 12 ਸਾਲ ਦੇ ਕਰੀਅਰ ‘ਚ ਬਤੌਰ ਹੀਰੋਇਨ ਅਕਸ਼ੈ ਨਾਲ ਇਹ ਉਨ੍ਹਾਂ ਦੀ ਪਹਿਲੀ ਫਿਲਮ ਹੋਵੇਗੀ। ਫਿਲਮ ਦਾ ਪਹਿਲਾ ਸ਼ੈਡਿਊਲ 8 ਦਸੰਬਰ ਤੋਂ ਲੰਡਨ ‘ਚ ਸ਼ੁਰੂ ਹੋਣ ਦੀ ਉਮੀਦ ਹੈ। ਇਸ ਤੋਂ ਬਾਅਦ ਟੀਮ ਉੱਤਰ ਪ੍ਰਦੇਸ਼ ਅਤੇ ਗੁਜਰਾਤ ਰਵਾਨਾ ਹੋਵੇਗੀ। ਇਸ ਹਾਰਰ ਕਾਮੇਡੀ ਨੂੰ ਵੱਡੇ ਪੱਧਰ ‘ਤੇ ਬਣਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਅਗਲੇ ਸਾਲ ਫਰਵਰੀ ਤੱਕ ਸ਼ੂਟਿੰਗ ਪੂਰੀ ਕਰ ਲਈ ਜਾਵੇਗੀ।