Wednesday, October 16, 2024
Google search engine
HomeDeshਪੰਜਾਬੀ ਖ਼ਬਰਾਂ ਖੇਡਾਂ ਜਨਰਲ ਕੀ ਥੌਮਸਨ ਪੈਰਿਸ ਓਲੰਪਿਕ ’ਚ ਪੂਰੀ ਕਰੇਗੀ...

ਪੰਜਾਬੀ ਖ਼ਬਰਾਂ ਖੇਡਾਂ ਜਨਰਲ ਕੀ ਥੌਮਸਨ ਪੈਰਿਸ ਓਲੰਪਿਕ ’ਚ ਪੂਰੀ ਕਰੇਗੀ ਹੈਟਰਿਕ

ਜਿਨ੍ਹਾਂ ’ਚ ਮੈਡਲ ਜਿਤਣ ਦਾ ਨਿਸ਼ਚਾ ਕਰਨ ਵਾਲੀ ਈਲੇਨ ਆਪਣੇ ਸਿਖਲਾਇਰ ਰੇਨਾਲਡੋ ਵਾਲਕੋਟ ਦੀ ਨਿਗਰਾਨੀ ’ਚ ਟਰੈਕ ’ਤੇ ਖ਼ੂੂਨ-ਪਸੀਨਾ ਇਕ ਕਰ ਰਹੀ ਹੈ| 

ਥੌਮਸਨ ਦ੍ਰਿੜ ਸੰਕਲਪ ਹੈ ਕਿ ਆਪਣੇ ਹਮਵਤਨੀ ਪੁਰਸ਼ ਫਰਾਟਾ ਰੇਸਰ ਓਸੇਨ ਬੋਲਟ ਵਾਂਗ ਉਹ ਵੀ ਤਿੰਨ ਓਲੰਪਿਕ ਟੂਰਨਾਮੈਂਟਾਂ ’ਚ 100 ਤੇ 200 ਮੀਟਰ ਫਰਾਟਾ ਦੌੜਾਂ ’ਚ ਗੋਲਡ ਮੈਡਲ ਜਿਤਣ ਦਾ ਸੁਪਨਾ ਸਾਕਾਰ ਕਰੇਗੀ|ਖੇਡਾਂ ’ਚ 100 ਤੇ 200 ਮੀਟਰ ਫਰਾਟਾ ਰੇਸਾਂ ’ਚ ਲਗਾਤਾਰ ਗੋਲਡ ਮੈਡਲ ਜਿਤਣ ਦਾ ਕਰਿਸ਼ਮਾ ਕੀਤਾ ਸੀ | ਓਲੰਪਿਕ ਚੈਂਪੀਅਨ ਥੌਮਸਨ ਵਿਸ਼ਵ ਦੀ ਪਲੇਠੀ ਮਹਿਲਾ ਫਰਾਟਾ ਰਨਰ ਹੈ, ਜਿਸ ਨੇ ਟੋਕੀਓ ਓਲੰਪਿਕ ’ਚ 100-200 ਮੀਟਰ ’ਚ ਗੋਲਡ ਮੈਡਲਾਂ ਦਾ ਚੌਕਾ ਮਾਰਨ ਦਾ ਰਿਕਾਰਡ ਆਪਣੇ ਨਾਮ ਦਰਜ ਕਰਵਾਇਆ ਹੈ | ਦੋ ਓਲੰਪਿਕਸ ’ਚ ਗੋਲਡ ਮੈਡਲਾਂ ਦਾ ਡਬਲ ਪੂਰਾ ਕਰਨ ਵਾਲੀ ਚੈਂਪੀਅਨ ਥੌਮਸਨ ਲਈ ਪੈਰਿਸ ਓਲੰਪਿਕ ਟੂਰਨਾਮੈਂਟ ਚੁਣੌਤੀ ਹੈ, ਜਿਸ ਦੇ ਹਥ ਹਮਵਤਨੀ ਅਥਲੀਟ ਬੋਲਟ ਵੱਲੋਂ ਸਿਰਜੇ ਰਿਕਾਰਡ ਦੀ ਬਰਾਬਰੀ ਦਾ ਆਖ਼ਰੀ ਮੌਕਾ ਹੋਵੇਗਾ|ਰੀਓ-2016 ਤੇ ਟੋਕੀਓ-2020 ਓਲੰਪਿਕ ਖੇਡਾਂ ’ਚ 100 ਤੇ 200 ਮੀਟਰ ਫਰਾਟਾ ਰੇਸਾਂ ’ਚ ਗੋਲਡ ਮੈਡਲ ਜਿਤਣ ਵਾਲੀ ਈਲੇਨ ਥੌਮਸਨ ’ਤੇ ਪੈਰਿਸ-2024 ਓਲੰਪਿਕ ਖੇਡਾਂ ’ਚ 100-200 ਮੀਟਰ ’ਚ ਸੋਨ ਤਗ਼ਮਾ ਜਿਤਣ ਲਈ ਟਰੈਕ ’ਤੇ ਖ਼ੂਨ-ਪਸੀਨਾ ਇਕ ਕਰ ਰਹੀ ਹੈ ਟੋਕੀਓ ਓਲੰਪਿਕ ’ਚ ਦੋਵੇਂ ਫਰਾਟਾ ਦੌੜਾਂ ’ਚ ਗੋਲਡ ਮੈਡਲਾਂ ਦਾ ਚੌਕਾ ਮਾਰਨ ਵਾਲੀ ਈਲੇਨ ਥੌਮਸਨ ਦਾਅਵਾ ਕੀਤਾ ਸੀ ਕਿ ਉਸ ਦੀ ਅਖ ਹੁਣ ਪੈਰਿਸ-2024 ਦੀਆਂ ਓਲੰਪਿਕ ਖੇਡਾਂ ’ਚ ਇਨ੍ਹਾਂ ਦੋਵੇਂ ਰੇਸਾਂ ’ਚ ਸੋਨ ਤਗ਼ਮੇ ਜਿਤ ਕੇ ਗੋਲਡ ਮੈਡਲਾਂ ਦਾ ਸਿਕਸਰ ਪੂਰਾ ਕਰਨ ’ਤੇ ਰਹੇਗੀ| ਜਿਨ੍ਹਾਂ ’ਚ ਮੈਡਲ ਜਿਤਣ ਦਾ ਨਿਸ਼ਚਾ ਕਰਨ ਵਾਲੀ ਈਲੇਨ ਆਪਣੇ ਸਿਖਲਾਇਰ ਰੇਨਾਲਡੋ ਵਾਲਕੋਟ ਦੀ ਨਿਗਰਾਨੀ ’ਚ ਟਰੈਕ ’ਤੇ ਖ਼ੂੂਨ-ਪਸੀਨਾ ਇਕ ਕਰ ਰਹੀ ਹੈ| ਥੌਮਸਨ ਦ੍ਰਿੜ ਸੰਕਲਪ ਹੈ ਕਿ ਆਪਣੇ ਹਮਵਤਨੀ ਪੁਰਸ਼ ਫਰਾਟਾ ਰੇਸਰ ਓਸੇਨ ਬੋਲਟ ਵਾਂਗ ਉਹ ਵੀ ਤਿੰਨ ਓਲੰਪਿਕ ਟੂਰਨਾਮੈਂਟਾਂ ’ਚ 100 ਤੇ 200 ਮੀਟਰ ਫਰਾਟਾ ਦੌੜਾਂ ’ਚ ਗੋਲਡ ਮੈਡਲ ਜਿਤਣ ਦਾ ਸੁਪਨਾ ਸਾਕਾਰ ਕਰੇਗੀ|ਥੌਮਸਨ ਦਾ ਜਨਮ ਗ਼ਰੀਬ ਪਰਿਵਾਰ ’ਚ ਜੂਨ 28, 1992 ’ਚ ਰੋਜ਼ ਰਿਚਰਡ ਦੀ ਕੁੱਖੋਂ ਪਿਤਾ ਕੇਥ ਥੌਮਸਨ ਦੇ ਗ੍ਰਹਿ ਵਿਖੇ ਜਮਾਇਕਾ ਦੇ ਸ਼ਹਿਰ ਮਾਨਚੈਸਟਰ ਪੈਰਿਸ਼ ’ਚ ਹੋਇਆ। 5 ਫੁੱਟ 6 ਇੰਚ ਲੰਬੀ ਤੇ 57 ਕਿਲੋ ਵਜ਼ਨੀ ਈਲੇਨ ਨੇ 2019 ’ਚ ਬਚਪਨ ਦੇ 38 ਸਾਲਾ ਜਮਾਇਕਨ ਅਥਲੀਟ ਡਾਰਨ ਹੇਰਾਹ ਨਾਲ ਸ਼ਾਦੀ ਕੀਤੀ| ਥੌਮਸਨ 200 ਮੀਟਰ ਫਰਾਟਾ ਰੇਸ 21.66 ਸੈਕਿੰਡ ’ਚ ਤੈਅ ਕਰਨ ਵਾਲੀ ਪੰਜਵੀਂ ਦੌੜਾਕ ਹੈ। ਈਲੇਨ ਥੌਮਸਨ ਦੀ ਖੇਡ ਤੋਂ ਸਾਲਾਨਾ ਕਮਾਈ ਚਾਰ ਮਿਲੀਅਨ ਡਾਲਰ ਹੈ। ਰੀਓ-2016 ਓਲੰਪਿਕ ਖੇਡਾਂ ’ਚ 100 ਮੀਟਰ ਫਰਾਟਾ ਸੋਨ ਤਗ਼ਮਾ ਜਿਤਣ ਵਾਲੀ ਥੌਮਸਨ ਨੇ ਟੋਕੀਓ-2020 ਓਲੰਪਿਕ ’ਚ 100 ਮੀਟਰ ਰੇਸ 10.61 ਸੈਕਿੰਡ ਨਾਲ ਪੂਰੀ ਕਰਕੇ ਨਵਾਂ ਓਲੰਪਿਕ ਰਿਕਾਰਡ ਬਣਾਉਣ ਨਾਲ ਸੋਨ ਤਗ਼ਮੇ ’ਤੇ ਆਪਣੇ ਨਾਮ ਦੀ ਮੋਹਰ ਲਗਾਈ ਹੈ|

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments