ਇਕ ਹਫ਼ਤੇ ਤੋਂ ਤੇਜ਼ ਗਰਮੀ ਦੀ ਮਾਰ ਝੱਲ ਰਹੇ ਪੰਜਾਬ ਦੇ ਲੋਕਾਂ ਲਈ ਸ਼ੁੱਕਰਵਾਰ ਦੀ ਸ਼ਾਮ ਰਾਹਤ ਲੈ ਕੇ ਆਈ।
ਪਿਛਲੇ ਇਕ ਹਫ਼ਤੇ ਤੋਂ ਤੇਜ਼ ਗਰਮੀ ਦੀ ਮਾਰ ਝੱਲ ਰਹੇ ਪੰਜਾਬ ਦੇ ਲੋਕਾਂ ਲਈ ਸ਼ੁੱਕਰਵਾਰ ਦੀ ਸ਼ਾਮ ਰਾਹਤ ਲੈ ਕੇ ਆਈ। ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਝੁਲਸਾਉਣ ਵਾਲੀ ਧੁੱਪ ਤੇ ਤੇਜ਼ ਗਰਮੀ ਰਹੀ। ਸ਼ਾਮ ਪੰਜ ਵਜੇ ਦੇ ਕਰੀਬ ਮੌਸਮ ਦਾ ਮਿਜ਼ਾਜ ਬਦਲ ਗਿਆ ਤੇ ਅਚਾਨਕ ਤੇਜ਼ ਹਵਾਵਾਂ ਚੱਲਣ ਲੱਗ ਪਈਆਂ ਤੇ ਫਿਰ ਕੁਝ ਦੇਰ ਹਲਕਾ ਮੀਂਹ ਸ਼ੁਰੂ ਹੋ ਗਿਆ। ਲੁਧਿਆਣਾ, ਜਲੰਧਰ, ਕਪੂਰਥਲਾ ਵਿਚ ਹਨੇਰੀ ਦੇ ਬਾਅਦ ਕੁਝ ਦੇਰ ਲਈ ਹਲਕਾ ਮੀਂਹ ਪਿਆ ਜਿਸ ਨਾਲ ਮੌਸਮ ਪੂਰੀ ਤਰ੍ਹਾਂ ਬਦਲ ਗਿਆ। ਮੌਸਮ ਕੇਂਦਰ ਚੰਡੀਗੜ੍ਹ ਮੁਤਾਬਿਕ ਫਰੀਦਕੋਟ ਤੇ ਲੁਧਿਆਣਾ ਵਿਚ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਰਿਹਾ।ਮੌਸਮ ਵਿਭਾਗ ਮੁਤਾਬਿਕ ਤਾਜ਼ਾ ਪੱਛਮੀ ਗੜਬੜੀ ਸਰਗਰਮ ਹੋਣ ਕਾਰਨ ਪੰਜਾਬ ਵਿਚ 14 ਮਈ ਤੱਕ ਮੌਸਮ ਦਾ ਮਿਜ਼ਾਜ ਨਰਮ ਰਹੇਗਾ। ਸ਼ਨਿਚਰਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਹਨੇਰਾ-ਮੀਂਹ ਦੇ ਨਾਲ ਗੜ੍ਹੇ ਪੈ ਸਕਦੇ ਹਨ। ਹਵਾ ਦੀ ਰਫਤਾਰ 40 ਤੰ 50 ਕਿਲੋਮੀਟਰ ਪ੍ਰਤੀ ਘੰਟਾ ਰਹਿ ਸਕਦੀ ਹੈ ਜਿਸ ਕਾਰਨ ਵਿਭਾਗ ਨੇ ਆਰੇਂਜ ਅਲਰਟ ਜਾਰੀ ਕੀਤਾ ਹੈ। ਇਸ ਦੇ ਬਾਅਦ 14 ਮਈ ਤੱਕ ਬੱਦਲ ਛਾਣੇ ਰਹਿਣ, ਬੂੰਦਾਬਾਂਦੀ, ਗਰਜ ਨਾਲ ਛਿੱਟੇ ਪੈ ਸਕਦੇ ਹਨ। ਇਸ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।