ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਮਹਿੰਦਰ ਸਿੰਘ ਧੋਨੀ ਦੀ ਫੈਨ ਫਾਲੋਇੰਗ ਦਾ ਨਜ਼ਾਰਾ ਦੇਖਣ ਨੂੰ ਮਿਲਿਆ।
ਮਹਿੰਦਰ ਸਿੰਘ ਧੋਨੀ ਦੀ ਫੈਨ ਫਾਲੋਇੰਗ ਕਿਸੇ ਤੋਂ ਲੁਕੀ ਨਹੀਂ ਹੈ। ਜੇਕਰ ਐੱਮਐੱਸ ਧੋਨੀ ਭਾਰਤ ਦੇ ਕਿਸੇ ਵੀ ਕੋਨੇ ‘ਚ ਪਹੁੰਚ ਜਾਵੇ ਤਾਂ ਉਸ ਦਾ ਕ੍ਰੇਜ਼ ਦੇਖਣ ਨੂੰ ਮਿਲਦਾ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਮਹਿੰਦਰ ਸਿੰਘ ਧੋਨੀ ਦੀ ਫੈਨ ਫਾਲੋਇੰਗ ਦਾ ਨਜ਼ਾਰਾ ਦੇਖਣ ਨੂੰ ਮਿਲਿਆ। ਇੱਕ ਪ੍ਰਸ਼ੰਸਕ ਸੁਰੱਖਿਆ ਨੂੰ ਚਕਮਾ ਦੇ ਕੇ ਮੈਦਾਨ ਦੇ ਅੰਦਰ ਵੜ ਗਿਆ। ਉਹ ਐਮਐਸ ਧੋਨੀ ਕੋਲ ਪਹੁੰਚਿਆ ਅਤੇ ਉਨ੍ਹਾਂ ਦੇ ਪੈਰ ਛੂਹੇ। ਪ੍ਰਸ਼ੰਸਕ ਨੇ ਧੋਨੀ ਦੇ ਸਾਹਮਣੇ ਸਿਰ ਝੁਕਾ ਦਿੱਤਾ। ਫਿਰ ਐਮਐਸ ਧੋਨੀ ਨੇ ਫੈਨ ਨੂੰ ਚੁੱਕਿਆ ਅਤੇ ਉਸਨੂੰ ਜੱਫੀ ਪਾਈ, ਪਿਰ ਉਸਨੂੰ ਕੁਝ ਕਹਿੰਦੇ ਹੋਏ ਆਪਣੇ ਨਾਲ ਅੱਗੇ ਲੈ ਗਏ। ਕੁਝ ਹੀ ਦੇਰ ‘ਚ ਸੁਰੱਖਿਆ ਕਰਮਚਾਰੀ ਮੈਦਾਨ ‘ਤੇ ਪਹੁੰਚ ਗਏ ਅਤੇ ਪ੍ਰਸੰਸ਼ਕ ਨੂੰ ਖਿੱਚਣਾ ਸ਼ੁਰੂ ਕਰ ਦਿੱਤਾ। ਫਿਰ ਐਮਐਸ ਧੋਨੀ ਨੇ ਸੁਰੱਖਿਆ ਕਰਮਚਾਰੀਆਂ ਨੂੰ ਆਪਣੇ ਹੱਥਾਂ ਨਾਲ ਰੋਕਿਆ ਅਤੇ ਪ੍ਰਸ਼ੰਸਕ ਨੂੰ ਆਪਣੇ ਨਾਲ ਸੁਰੱਖਿਅਤ ਬਾਹਰ ਭੇਜ ਦਿੱਤਾ। ਮਹਿੰਦਰ ਸਿੰਘ ਧੋਨੀ ਦੇ ਇਸ ਅੰਦਾਜ਼ ਦਾ ਵੀਡੀਓ ਵਾਇਰਲ ਹੋ ਗਿਆ ਹੈ। ਚੇਨਈ ਸੁਪਰ ਕਿੰਗਜ਼ ਦੇ ਸਾਬਕਾ ਕਪਤਾਨ ਦੀ ਕਾਫੀ ਤਾਰੀਫ ਹੋ ਰਹੀ ਹੈ।