ਰਾਇਲ ਚੈਲਿੰਜਰਜ਼ ਬੈਂਗਲੁਰੂ ਨੇ ਵੀਰਵਾਰ ਨੂੰ ਆਈਪੀਐੱਲ 2024 ਦੇ 58ਵੇਂ ਮੈਚ ਵਿਚ ਪੰਜਾਬ ਕਿੰਗਜ਼ ਨੂੰ 60 ਦੌੜਾਂ ਨਾਲ ਹਰਾਇਆ।
ਰਾਇਲ ਚੈਲਿੰਜਰਜ਼ ਬੈਂਗਲੁਰੂ ਨੇ ਵੀਰਵਾਰ ਨੂੰ ਆਈਪੀਐੱਲ 2024 ਦੇ 58ਵੇਂ ਮੈਚ ਵਿਚ ਪੰਜਾਬ ਕਿੰਗਜ਼ ਨੂੰ 60 ਦੌੜਾਂ ਨਾਲ ਹਰਾਇਆ। ਇਸ ਜਿੱਤ ਨਾਲ ਆਰਸੀਬੀ ਨੇ ਪਲੇਆਫ ‘ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਜ਼ਿੰਦਾ ਰੱਖੀਆਂ ਹਨ। ਉੱਥੇ ਹੀ ਪੰਜਾਬ ਕਿੰਗਜ਼ ਦੀਆਂ ਪਲੇਆਫ ‘ਚ ਪਹੁੰਚਣ ਦੀਆਂ ਉਮੀਦਾਂ ਖਤਮ ਹੋ ਗਈਆਂ ਹਨ। ਮੁੰਬਈ ਇੰਡੀਅਨਜ਼ ਤੋਂ ਬਾਅਦ ਪੰਜਾਬ ਕਿੰਗਜ਼ ਪਲੇਆਫ ਦੀ ਦੌੜ ਤੋਂ ਬਾਹਰ ਹੋਣ ਵਾਲੀ ਦੂਜੀ ਟੀਮ ਬਣ ਗਈ ਹੈ।ਆਰਸੀਬੀ ਦੀ ਜਿੱਤ ਦਾ ਹੀਰੋ ਵਿਰਾਟ ਕੋਹਲੀ ਰਿਹਾ, ਜਿਸ ਨੇ ਸਿਰਫ਼ 47 ਗੇਂਦਾਂ ਵਿਚ ਸੱਤ ਚੌਕਿਆਂ ਤੇ ਛੇ ਛੱਕਿਆਂ ਦੀ ਮਦਦ ਨਾਲ 92 ਦੌੜਾਂ ਬਣਾਈਆਂ। ਕੋਹਲੀ ਅਤੇ ਰਜਤ ਪਾਟੀਦਾਰ (55) ਦੀਆਂ ਸ਼ਾਨਦਾਰ ਪਾਰੀਆਂ ਦੇ ਜ਼ੋਰ ‘ਤੇ ਆਰਸੀਬੀ ਨੇ 20 ਓਵਰਾਂ ‘ਚ ਸੱਤ ਵਿਕਟਾਂ ਗੁਆ ਕੇ 241 ਦੌੜਾਂ ਬਣਾਈਆਂ। ਜਵਾਬ ਵਿਚ ਪੰਜਾਬ ਕਿੰਗਜ਼ ਦੀ ਟੀਮ 17 ਓਵਰਾਂ ਵਿਚ 181 ਦੌੜਾਂ ਬਣਾ ਕੇ ਆਲਆਊਟ ਹੋ ਗਈ।ਆਰਸੀਬੀ ਨੇ ਜਿੱਤ ਦਾ ਚੌਕਾ ਲਗਾਇਆ। ਇਸ ਜਿੱਤ ਨਾਲ ਆਰਸੀਬੀ ਦੇ 12 ਮੈਚਾਂ ਵਿਚ 10 ਅੰਕ ਹੋ ਗਏ ਹਨ। ਫਾਫ ਡੂ ਪਲੇਸੀ ਦੀ ਅਗਵਾਈ ਵਾਲੀ ਰਾਇਲ ਚੈਲਿੰਜਰਜ਼ ਬੈਂਗਲੁਰੂ ਦੀ ਟੀਮ IPL 2024 ਦੀ ਅੰਕ ਸੂਚੀ ‘ਚ ਸੱਤਵੇਂ ਸਥਾਨ ‘ਤੇ ਪਹੁੰਚ ਗਈ ਹੈ। ਉੱਥੇ ਹੀ ਪੰਜਾਬ ਪੰਜਾਬ ਕੋਲ ਸਨਰਾਈਜ਼ਰਜ਼ ਹੈਦਰਾਬਾਦ ਦੀ ਖੇਡ ਖਰਾਬ ਕਰਨ ਦਾ ਸੁਨਹਿਰੀ ਮੌਕਾ ਹੋਵੇਗਾ, ਜਿਸ ਨਾਲ ਉਹ 19 ਮਈ ਨੂੰ ਆਪਣੇ ਲੀਗ ਪੜਾਅ ਦੇ ਆਖਰੀ ਮੈਚ ‘ਚ ਭਿੜੇਗੀ। ਇਸ ਤੋਂ ਪਹਿਲਾਂ ਉਸ ਦਾ ਸਾਹਮਣਾ 15 ਮਈ ਨੂੰ ਰਾਜਸਥਾਨ ਰਾਇਲਜ਼ ਨਾਲ ਹੋਵੇਗਾ। ਦੂਜੇ ਪਾਸੇ ਆਰਸੀਬੀ ਨੇ ਆਪਣੇ ਆਖਰੀ ਦੋ ਮੈਚ ਕ੍ਰਮਵਾਰ ਦਿੱਲੀ ਅਤੇ ਚੇਨਈ ਖਿਲਾਫ ਖੇਡਣੇ ਹਨ। RCB ਇਹ ਦੋਵੇਂ ਮੈਚ ਜਿੱਤ ਕੇ ਪਲੇਆਫ ‘ਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕਰੇਗਾ।ਕਿੰਗਜ਼ ਦੇ 12 ਮੈਚਾਂ ਵਿਚ 8 ਅੰਕ ਹਨ ਤੇ ਹੁਣ ਉਹ ਅਗਲੇ ਦੋ ਮੈਚਾਂ ਵਿਚ ਆਪਣੀ ਭਰੋਸੇਯੋਗਤਾ ਲਈ ਮੈਦਾਨ ਵਿਚ ਉਤਰੇਗੀ।