Wednesday, October 16, 2024
Google search engine
HomeCrimeਸਹਿਕਾਰੀ ਸਭਾ ਭਗਵਾਨਪੁਰਾ ਦੇ ਸਾਬਕਾ ਸਕੱਤਰ 'ਤੇ ਲੱਖਾਂ ਦੀ ਹੇਰਾਫੇਰੀ ਕਰਨ ਦਾ...

ਸਹਿਕਾਰੀ ਸਭਾ ਭਗਵਾਨਪੁਰਾ ਦੇ ਸਾਬਕਾ ਸਕੱਤਰ ‘ਤੇ ਲੱਖਾਂ ਦੀ ਹੇਰਾਫੇਰੀ ਕਰਨ ਦਾ ਦੋਸ਼

 ਏਐਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਸਾਬਕਾ ਸਕੱਤਰ ਗੁਰਲਾਲ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਦਾਨੇਵਾਲਾ ਖ਼ਿਲਾਫ਼ ਧਾਰਾ 409 ਆਈਪੀਸੀ ਤਹਿਤ ਕੇਸ ਦਰਜ ਕਰਕੇ

ਭਗਵਾਨਪੁਰਾ ਕੋਆਪਰੇਟਿਵ ਸੁਸਾਇਟੀ ਲਿ. ‘ਚ ਇਕ ਸਾਬਕਾ ਸਕੱਤਰ ‘ਤੇ 13.35 ਲੱਖ ਰੁਪਏ ਦੀ ਹੇਰਾ-ਫੇਰੀ ਕਰਨ ਦੇ ਦੋਸ਼ ਲੱਗੇ ਹਨ। ਸਭਾ ਦੇ ਰਜਿਸਟਰਾਰ ਨੇ ਐਸਐਸਪੀ ਨੂੰ ਸ਼ਿਕਾਇਤ ਕਰ ਕੇ ਉਕਤ ਸਾਬਕਾ ਸਕੱਤਰ ਖ਼ਿਲਾਫ਼ ਐਸਪੀ ਪੱਧਰ ਦੇ ਅਧਿਕਾਰੀ ਤੋਂ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ। ਰਜਿਸਟਰਾਰ ਦਾ ਦੋਸ਼ ਹੈ ਕਿ ਸਾਬਕਾ ਸਕੱਤਰ ਨੇ ਆਪਣੇ ਨਿੱਜੀ ਹਿੱਤਾਂ ਲਈ ਲੱਖਾਂ ਰੁਪਏ ਖਰਚ ਕੀਤੇ ਹਨ। ਦੂਜੇ ਪਾਸੇ ਥਾਣਾ ਸਦਰ ਮਲੋਟ ‘ਚ ਸਾਬਕਾ ਸਕੱਤਰ ਗੁਰਲਾਲ ਸਿੰਘ ਵਾਸੀ ਸਦਰ ਦੇ ਖਿਲਾਫ 409 ਆਈ.ਪੀ.ਸੀ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਏਐਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਸਾਬਕਾ ਸਕੱਤਰ ਗੁਰਲਾਲ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਦਾਨੇਵਾਲਾ ਖ਼ਿਲਾਫ਼ ਧਾਰਾ 409 ਆਈਪੀਸੀ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments