ਹੇਠਲੇ ਪੱਧਰ ‘ਤੇ ਮਾਰਕੀਟ ’ਚ ਹੋ ਰਿਹਾ ਹੈ ਵਪਾਰ
ਬੁੱਧਵਾਰ ਦੇ ਸੈਸ਼ਨ ‘ਚ ਵੀ ਬਾਜ਼ਾਰ ਦੀ ਸ਼ੁਰੂਆਤ ਲਾਲ ਨਿਸ਼ਾਨ ‘ਤੇ ਹੋਈ। ਪਿਛਲੇ ਦੋ ਸੈਸ਼ਨਾਂ ਤੋਂ ਬਾਜ਼ਾਰ ‘ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਬਾਜ਼ਾਰ ‘ਚ ਲਗਾਤਾਰ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।ਅੱਜ ਸਵੇਰੇ 9.30 ਵਜੇ ਸੈਂਸੇਕਸ 215.35 ਅੰਕ ਜਾਂ 0.29 ਫੀਸਦੀ ਦੀ ਗਿਰਾਵਟ ਨਾਲ 73,296.50 ‘ਤੇ ਕਾਰੋਬਾਰ ਕਰ ਰਿਹਾ ਸੀ। ਨਿਫਟੀ ਵੀ 95.50 ਅੰਕ ਜਾਂ 0.43% ਫਿਸਲ ਕੇ 22,207.00 ਅੰਕ ‘ਤੇ ਕਾਰੋਬਾਰ ਕਰ ਰਿਹਾ ਸੀ।