ਰੋਹਿਤ ਸ਼ਰਮਾ ਦੇ ਫਲਾਪ ਸ਼ੋਅ ਬਾਰੇ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ।
ਮੁੰਬਈ ਇੰਡੀਅਨਜ਼ ਦੇ ਸਟਾਰ ਓਪਨਰ ਰੋਹਿਤ ਸ਼ਰਮਾ ਪਿਛਲੇ ਕੁਝ ਸਮੇਂ ਤੋਂ ਖਰਾਬ ਫਾਰਮ ਨਾਲ ਜੂਝ ਰਹੇ ਹਨ। ‘ਹਿਟਮੈਨ’ ਦੇ ਨਾਂ ਨਾਲ ਮਸ਼ਹੂਰ ਰੋਹਿਤ ਸ਼ਰਮਾ ਸੋਮਵਾਰ ਨੂੰ ਸਨਰਾਈਜ਼ਰਜ਼ ਹੈਦਰਾਬਾਦ ਖਿਲਾਫ਼ ਸਿਰਫ 4 ਦੌੜਾਂ ਬਣਾ ਕੇ ਡਗਆਊਟ ‘ਚ ਪਰਤ ਗਏ। ਹੈਦਰਾਬਾਦ ਦੇ ਕਪਤਾਨ ਪੈਟ ਕਮਿੰਸ ਨੇ ਰੋਹਿਤ ਸ਼ਰਮਾ ਦੀ ਪਾਰੀ ਨੂੰ ਵਿਕਟਕੀਪਰ ਕਲੌਸੇਨ ਹੱਥੋਂ ਕੈਚ ਆਊਟ ਕਰਵਾ ਕੇ ਸਮਾਪਤ ਕੀਤਾ।ਮੁੰਬਈ ਇੰਡੀਅਨਜ਼ ਦੀ ਪਾਰੀ ਦੌਰਾਨ ਰੋਹਿਤ ਸ਼ਰਮਾ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਉਹ ਕਾਫੀ ਨਿਰਾਸ਼ ਨਜ਼ਰ ਆ ਰਹੇ ਹਨ। ਰੋਹਿਤ ਸ਼ਰਮਾ ਨਿਰਾਸ਼ਾ ‘ਚ ਆਪਣੀਆਂ ਅੱਖਾਂ ‘ਤੇ ਹੱਥ ਰੱਖ ਕੇ ਤੇ ਸਿਰ ਝੁਕਾ ਕੇ ਨਜ਼ਰ ਆਏ। ਰੋਹਿਤ ਸ਼ਰਮਾ ਦੀ ਹਾਲਤ ਦੇਖ ਕੇ ਪ੍ਰਸ਼ੰਸਕ ਵੀ ਭਾਵੁਕ ਹੋ ਗਏ ਅਤੇ ਕਈ ਪ੍ਰਤੀਕਿਰਿਆਵਾਂ ਦਿੱਤੀਆਂ।ਤੁਹਾਨੂੰ ਦੱਸ ਦੇਈਏ ਕਿ ਰੋਹਿਤ ਸ਼ਰਮਾ ਨੇ ਪਹਿਲੀਆਂ 7 ਪਾਰੀਆਂ ‘ਚ 297 ਦੌੜਾਂ ਬਣਾਈਆਂ ਸਨ ਅਤੇ ਆਖਰੀ ਪੰਜ ਪਾਰੀਆਂ ‘ਚ ਉਹ ਸਿਰਫ 33 ਦੌੜਾਂ ਹੀ ਬਣਾ ਸਕੇ ਸਨ। ਜੇਕਰ ਅਸੀਂ ਪਿਛਲੇ ਪੰਜ ਮੈਚਾਂ ‘ਚ ਉਸ ਦੇ ਸਕੋਰ ‘ਤੇ ਨਜ਼ਰ ਮਾਰੀਏ ਤਾਂ ਉਸ ਨੇ ਕ੍ਰਮਵਾਰ 4, 11, 4, 8, 6 ਦੌੜਾਂ ਬਣਾਈਆਂ। ਭਾਵ ਪੰਜ ਮੈਚਾਂ ਵਿੱਚ ਸਿਰਫ਼ 33 ਦੌੜਾਂ ਹੀ ਬਣੀਆਂ। ਟੀ-20 ਵਿਸ਼ਵ ਕੱਪ 2024 ਤੋਂ ਪਹਿਲਾਂ ਰੋਹਿਤ ਸ਼ਰਮਾ ਦੀ ਖਰਾਬ ਫਾਰਮ ਚਿੰਤਾ ਦਾ ਕਾਰਨ ਬਣ ਗਈ ਹੈ।ਮਸ਼ਹੂਰ ਕਮੈਂਟੇਟਰ ਹਰਸ਼ਾ ਭੋਗਲੇ ਨੇ ਆਪਣੇ ਅਧਿਕਾਰਤ ਐਕਸ ਹੈਂਡਲ ‘ਤੇ ਰੋਹਿਤ ਸ਼ਰਮਾ ਦੇ ਫਲਾਪ ਸ਼ੋਅ ਬਾਰੇ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੇ ਪੋਸਟ ਕੀਤਾ, “ਰੋਹਿਤ ਸ਼ਰਮਾ ਦੀ ਫਾਰਮ ਹੁਣ ਚਿੰਤਾ ਦਾ ਵਿਸ਼ਾ ਹੈ। ਉਸ ਨੇ ਆਪਣੀਆਂ ਪਹਿਲੀਆਂ ਸੱਤ ਪਾਰੀਆਂ ਵਿੱਚ 297 ਦੌੜਾਂ ਬਣਾਈਆਂ ਅਤੇ ਅਗਲੀਆਂ ਪੰਜ ਪਾਰੀਆਂ ਵਿੱਚ ਸਿਰਫ਼ 33 ਦੌੜਾਂ ਬਣਾਈਆਂ। ਅੰਤ ਮਜ਼ਬੂਤੀ ਨਾਲ ਕਰਨ ਦੀ ਲੋੜ ਹੈ।”