Glenn Maxwell ਨੇ ਸੀਜ਼ਨ ‘ਚ ਮਾਨਸਿਕ ਸਿਹਤ ਲਈ ਬ੍ਰੇਕ ਵੀ ਲਈ ਸੀ।
ਭਾਰਤੀ ਟੀਮ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਪਾਰਥਿਵ ਪਟੇਲ (Parthiv Patel) ਨੇ ਗਲੇਨ ਮੈਕਸਵੈੱਲ (Glenn Maxwell) ਨੂੰ IPL ਦੇ ਇਤਿਹਾਸ ਦਾ ਸਭ ਤੋਂ ਹੰਕਾਰੀ ਖਿਡਾਰੀ ਕਹਿ ਕੇ ਸਨਸਨੀ ਮਚਾ ਦਿੱਤੀ ਹੈ। ਮੌਜੂਦਾ ਸੀਜ਼ਨ ‘ਚ ਬੱਲੇ ਨਾਲ ਗਲੇਨ ਮੈਕਸਵੈੱਲ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਹੈ। ਉਹ ਸ਼ਨਿਚਰਵਾਰ ਨੂੰ ਗੁਜਰਾਤ ਟਾਈਟਨਸ ਖਿਲਾਫ ਸਿਰਫ 4 ਦੌੜਾਂ ਬਣਾ ਕੇ ਆਊਟ ਹੋ ਗਏ।ਮੈਕਸਵੈੱਲ ਨੇ ਸੀਜ਼ਨ ‘ਚ ਮਾਨਸਿਕ ਸਿਹਤ ਲਈ ਬ੍ਰੇਕ ਵੀ ਲਈ ਸੀ। ਆਸਟ੍ਰੇਲਿਆਈ ਆਲਰਾਊਂਡਰ ਨੂੰ ਆਈਪੀਐਲ 2024 ‘ਚ ਬੱਲੇ ਨਾਲ ਸੰਘਰਸ਼ ਕਰਦੇ ਦੇਖਿਆ ਗਿਆ ਸੀ। ਸੱਜੇ ਹੱਥ ਦੇ ਇਸ ਬੱਲੇਬਾਜ਼ ਨੇ ਹੁਣ ਤਕ 8 ਮੈਚ ਖੇਡੇ ਤੇ ਸਿਰਫ 36 ਦੌੜਾਂ ਬਣਾਈਆਂ। ਗੁਜਰਾਤ ਖਿਲਾਫ ਮੈਕਸਵੈੱਲ ਦੇ ਪ੍ਰਦਰਸ਼ਨ ਤੋਂ ਨਾਰਾਜ਼ ਪਾਰਥਿਵ ਪਟੇਲ ਨੇ ਆਪਣੇ ਅਧਿਕਾਰਤ ਐਕਸ ਹੈਂਡਲ ‘ਤੇ ਵੱਡਾ ਦਾਅਵਾ ਕੀਤਾ।
ਪਟੇਲ ਨੇ ਟਵੀਟ ਕੀਤਾ, ‘ਗਲੇਨ ਮੈਕਸਵੈੱਲ… ਉਹ ਆਈਪੀਐਲ ਦੇ ਇਤਿਹਾਸ ‘ਚ ਸਭ ਤੋਂ ਹੰਕਾਰੀ ਖਿਡਾਰੀ ਹੈ।’ ਹਾਲਾਂਕਿ, ਪਾਰਥਿਵ ਪਟੇਲ ਦੀ ਪੋਸਟ ‘ਤੇ ਪ੍ਰਸ਼ੰਸਕਾਂ ਦੀ ਮਿਲੀ-ਜੁਲੀ ਪ੍ਰਤੀਕਿਰਿਆ ਦੇਖੀ ਗਈ ਹੈ। ਕੁਝ ਲੋਕਾਂ ਨੇ ਪਾਰਥਿਵ ਪਟੇਲ ਦਾ ਸਮਰਥਨ ਕੀਤਾ ਤੇ ਕੰਗਾਰੂ ਖਿਡਾਰੀ ਦੀ ਆਲੋਚਨਾ ਕੀਤੀ ਜਦਕਿ ਕੁਝ ਲੋਕਾਂ ਨੇ ਗਲੇਨ ਮੈਕਸਵੈੱਲ ਦਾ ਸਮਰਥਨ ਕੀਤਾ।ਤੁਹਾਨੂੰ ਦੱਸ ਦੇਈਏ ਕਿ ਸ਼ਨਿਚਰਵਾਰ ਨੂੰ ਆਈਪੀਐਲ 2024 ਦੇ 52ਵੇਂ ਮੈਚ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਗੁਜਰਾਤ ਟਾਈਟਨਸ ਨੂੰ 38 ਗੇਂਦਾਂ ਬਾਕੀ ਰਹਿੰਦਿਆਂ ਚਾਰ ਵਿਕਟਾਂ ਨਾਲ ਹਰਾਇਆ। ਐੱਮ ਚਿੰਨਾਸਵਾਮੀ ਸਟੇਡੀਅਮ ‘ਚ ਖੇਡੇ ਗਏ ਮੈਚ ‘ਚ ਗੁਜਰਾਤ ਟਾਈਟਨਸ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ ਪੂਰੀ ਟੀਮ 19.3 ਓਵਰਾਂ ‘ਚ 147 ਦੌੜਾਂ ‘ਤੇ ਆਲਆਊਟ ਹੋ ਗਈ। ਜਵਾਬ ਵਿੱਚ ਆਰਸੀਬੀ ਨੇ 13.4 ਓਵਰਾਂ ਵਿੱਚ ਛੇ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਇਸ ਜਿੱਤ ਨਾਲ ਆਰਸੀਬੀ ਨੇ ਪਲੇਆਫ ‘ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ।