ਅਦਾਕਾਰ ਦੇ ਪਿਤਾ ਨੇ ਕਿਹਾ- ਬਸ ਹੁਣ ਅਸੀਂ ਪੁਲਿਸ…
ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਵਿਚ ਰੋਸ਼ਨ ਸੋਢੀ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਗੁਰੂਚਰਨ ਸਿੰਘ ਨੂੰ ਲਾਪਤਾ ਹੋਇਆਂ ਦੋ ਹਫ਼ਤੇ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ ਪਰ ਅਜੇ ਤਕ ਪੁਲਿਸ ਇਸ ਅਦਾਕਾਰ ਦਾ ਪਤਾ ਨਹੀਂ ਲਗਾ ਸਕੀ। ਇਕ ਪਾਸੇ ਜਿੱਥੇ ਤਾਰਕ ਮਹਿਤਾ ਦੀ ਪੂਰੀ ਟੀਮ ਅਦਾਕਾਰ ਨੂੰ ਜਲਦੀ ਤੋਂ ਜਲਦੀ ਮਿਲਣ ਦੀ ਦੁਆ ਕਰ ਰਹੀ ਹੈ, ਉੱਥੇ ਹੀ ਹਰ ਬੀਤਦੇ ਦਿਨ ਉਸ ਦਾ ਪਰਿਵਾਰ ਆਪਣੇ ਬੇਟੇ ਨੂੰ ਗਲੇ ਲਗਾਉਣ ਲਈ ਤਰਸ ਰਿਹਾ ਹੈ। ਹਾਲ ਹੀ ‘ਚ ਰੋਸ਼ਨ ਸਿੰਘ ਸੋਢੀ ਉਰਫ਼ ਗੁਰੂਚਰਨ ਸਿੰਘ ਦੇ ਪਿਤਾ ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਬਹੁਤ ਯਾਦ ਆ ਰਹੀ ਹੈ। ਉਸ ਨੇ ਇਹ ਵੀ ਦੱਸਿਆ ਕਿ ਹੁਣ ਤਕ ਪੁਲਿਸ ਤੋਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਜਾਂ ਨਹੀਂ।ਤਾਰਕ ਮਹਿਤਾ ਕਾ ਉਲਟਾ ਚਸ਼ਮਾ ਅਦਾਕਾਰ ਗੁਰੂਚਰਨ ਸਿੰਘ ਦੇ ਪਿਤਾ ਨੇ ਟਾਈਮਜ਼ ਆਫ ਇੰਡੀਆ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ, ਜੋ ਵੀ ਹੋਇਆ ਹੈ ਉਹ ਬਹੁਤ ਹੈਰਾਨ ਕਰਨ ਵਾਲਾ ਹੈ, ਸਾਨੂੰ ਨਹੀਂ ਪਤਾ ਕਿ ਇਸ ਨਾਲ ਕਿਵੇਂ ਨਿਪਟਣਾ ਹੈ। ਅਸੀਂ ਸਾਰੇ ਬਹੁਤ ਚਿੰਤਤ ਹਾਂ ਅਤੇ ਪੁਲਿਸ ਤੋਂ ਅਪਡੇਟ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ। ਅਸੀਂ ਸਾਰੇ ਉਸ ਦੇ ਵਾਪਸ ਆਉਣ ਦੀ ਉਡੀਕ ਕਰ ਰਹੇ ਹਾਂ।”ਰਿਪੋਰਟਾਂ ਅਨੁਸਾਰ ਜਿਸ ਦਿਨ ਗੁਰੂਚਰਨ ਸਿੰਘ ਸੋਢੀ ਲਾਪਤਾ ਹੋ ਗਿਆ ਸੀ, ਜਦੋਂ ਉਹ ਮੁੰਬਈ ਜਾਣ ਲਈ ਘਰੋਂ ਨਿਕਲਿਆ ਸੀ ਤਾਂ ਉਸ ਦਾ ਦੋਸਤ ਭਗਤੀ ਸੋਨੀ ਏਅਰਪੋਰਟ ‘ਤੇ ਉਸ ਨੂੰ ਰਿਸੀਵ ਕਰਨ ਵਾਲਾ ਸੀ। ਤਾਰਕ ਮਹਿਤਾ ਕਾ ਉਲਟਾ ਚਸ਼ਮਾ ਅਦਾਕਾਰ ਦੇ ਦੋਸਤ ਨੇ ਦੱਸਿਆ ਕਿ ਉਹ ਏਅਰਪੋਰਟ ਗਈ ਸੀ, ਉਸ ਨੇ ਉਸ ਦਾ ਇੰਤਜ਼ਾਰ ਕੀਤਾ ਤੇ ਉਸ ਨੂੰ ਫੋਨ ਵੀ ਕੀਤਾ ਪਰ ਉਹ ਮੁੰਬਈ ਨਹੀਂ ਪਹੁੰਚਿਆ।