ਮਾਂ ਦੇ ਇਸ ਇਕ ਕਦਮ ਨੇ ਬਣਾਇਆ 7 ਫਿਲਮ ਇੰਡਸਟਰੀਆਂ ਦਾ ਮੱਲਿਕਾ
ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਅਭਿਨੇਤਰੀਆਂ ‘ਚੋਂ ਇਕ ਜਯਾ ਪ੍ਰਦਾ ਆਪਣੇ ਸਮੇਂ ਦੀ ਸਫਲ ਅਭਿਨੇਤਰੀ ਰਹੀ ਹੈ। ਜਯਾ ਪ੍ਰਦਾ ਦਾ ਜਨਮ 3 ਅਪ੍ਰੈਲ 1962 ਨੂੰ ਰਾਜਮੁੰਦਰੀ, ਆਂਧਰਾ ਪ੍ਰਦੇਸ਼ ‘ਚ ਇਕ ਮੱਧ-ਵਰਗੀ ਪਰਿਵਾਰ ‘ਚ ਹੋਇਆ ਸੀ। ਉਸਦਾ ਅਸਲੀ ਨਾਂ ਲਲਿਤਾ ਰਾਣੀ ਹੈ। ਜਯਾ ਦੇ ਪਿਤਾ ਕ੍ਰਿਸ਼ਨਾ ਰਾਓ ਇਕ ਤੇਲਗੂ ਫਿਲਮ ਫਾਇਨਾਂਸਰ ਸਨ। ਜਯਾ ਦੀ ਫਿਲਮ ਇੰਡਸਟਰੀ ‘ਚ ਐਂਟਰੀ ਕਾਫੀ ਦਿਲਚਸਪ ਰਹੀ ਹੈ। ਉਹ ਕਦੇ ਵੀ ਅਭਿਨੇਤਰੀ ਨਹੀਂ ਬਣਨਾ ਚਾਹੁੰਦੀ ਸੀ, ਉਹ ਹਮੇਸ਼ਾ ਡਾਕਟਰ ਬਣਨ ਦੀ ਇੱਛਾ ਰੱਖਦੀ ਸੀ। ਪਰ ਮਾਂ ਨੇ ਜਯਾ ਨੂੰ ਸਿੰਗਿੰਗ ਤੇ ਡਾਂਸਿੰਗ ਦੀਆਂ ਕਲਾਸਾਂ ਸ਼ੁਰੂ ਕਰਵਾ ਦਿੱਤੀਆਂ। ਜਯਾ ਪ੍ਰਦਾ ਨੇ 7 ਸਾਲ ਦੀ ਉਮਰ ‘ਚ ਸਿੰਗਿੰਗ ਤੇ ਡਾਸਿੰਗ ਸਿੱਖਣਾ ਸ਼ੁਰੂ ਕਰ ਦਿੱਤਾ ਸੀ। ਜਦੋਂ ਉਹ 14 ਸਾਲ ਦੀ ਹੋਈ, ਤਾਂ ਅਦਾਕਾਰ ਪ੍ਰਭਾਕਰ ਰੈੱਡੀ ਨੇ ਉਨ੍ਹਾਂ ਨੂੰ ਤੇਲਗੂ ਫਿਲਮ ਇੰਡਸਟਰੀ ‘ਚ ਉਤਾਰਿਆ। ਉਨ੍ਹਾਂ ਨੇ ਹੀ ਲਲਿਤਾ ਰਾਣੀ ਦਾ ਨਾਂ ਜਯਾ ਪ੍ਰਦਾ ਰੱਖਿਆ ਸੀ। ਉਨ੍ਹਾਂ ਨੂੰ ਤੇਲਗੂ ਫਿਲਮ ਭੂਮੀ ਕੋਸਮ ‘ਚ ਇਕ ਗਾਣੇ ‘ਚ ਛੋਟਾ ਜਿਹਾ ਰੋਲ ਦਿੱਤਾ ਗਿਆ ਸੀ।ਤੇਲਗੂ ਫਿਲਮ ਤੋਂ ਬਾਅਦ ਜਯਾ ਨੇ ਤਾਮਿਲ ਫਿਲਮ ਇੰਡਸਟਰੀ ”ਚ ਐਂਟਰੀ ਕੀਤੀ। ਇਸ ਤੋਂ ਬਾਅਦ ਕੰਨੜ, ਹਿੰਦੀ, ਮਲਿਆਲਮ, ਬੰਗਾਲੀ ਤੇ ਮਰਾਠੀ ਫਿਲਮ ਇੰਡਸਟਰੀ ‘ਚ ਆਈ। ਇਨ੍ਹਾਂ ਸਾਰੀਆਂ ਇੰਡਸਟਰੀਆਂ ‘ਚ ਜਯਾ ਨੇ ਆਪਣੀ ਅਦਾਕਾਰੀ ਨਾਲ ਬਹੁਤ ਸਾਰੇ ਲੋਕਾਂ ਦਾ ਦਿਲ ਜਿੱਤ ਲਿਆ। ਸ਼ਾਇਦ ਹੀ ਕੋਈ ਅਜਿਹੀ ਅਭਿਨੇਤਰੀ ਹੋਵੇਗੀ ਜਿਸ ਨੇ 7 ਇੰਡਸਟਰੀਆਂ ‘ਤੇ ਰਾਜ ਕੀਤਾ ਹੋਵੇ।ਜਯਾ ਪ੍ਰਦਾ ਨੂੰ ਸਭ ਤੋਂ ਖੂਬਸੂਰਤ ਅਭਿਨੇਤਰੀਆਂ ‘ਚੋਂ ਇੱਕ ਮੰਨਿਆ ਜਾਂਦਾ ਹੈ। ਇੰਨਾ ਹੀ ਨਹੀਂ ਮਹਾਨ ਨਿਰਦੇਸ਼ਕ ਸਤਿਆਜੀਤ ਰੇਅ ਵੀ ਜਯਾ ਨੂੰ ਚੋਟੀ ਦੀ ਅਦਾਕਾਰਾ ਮੰਨਦੇ ਸਨ। ਜਯਾ ਨੇ 1979 ‘ਚ ਰਿਲੀਜ਼ ਹੋਈ ਬਾਲੀਵੁੱਡ ਫਿਲਮ ਸਰਗਮ ‘ਚ ਕਮਾਲ ਕਰ ਦਿੱਤੀ।ਦਰਅਸਲ, ਇਹ ਫਿਲਮ ਤੇਲਗੂ ਫਿਲਮ ਸਿਰੀ ਸਿਰੀ ਮੁਵਵਾ ਦਾ ਰੀਮੇਕ ਸੀ। ਜਯਾ ਨੇ ਇਕ ਤੇਲਗੂ ਫਿਲਮ ‘ਚ ਵੀ ਇਹ ਭੂਮਿਕਾ ਨਿਭਾਈ ਸੀ। ਜਯਾ ਪ੍ਰਦਾ ਨੇ ਅਮਿਤਾਭ ਬੱਚਨ ਦੀ ਫਿਲਮ ‘ਸ਼ਰਾਬੀ’ ‘ਚ ਡਾਂਸਰ ਦੀ ਭੂਮਿਕਾ ਨਿਭਾਈ ਸੀ, ਜਿਸ ਲਈ ਉਨ੍ਹਾਂ ਨੂੰ ਕਾਫੀ ਤਾਰੀਫ ਮਿਲੀ ਸੀ। ਹਾਲਾਂਕਿ ਜਦੋਂ ਉਨ੍ਹਾਂ ਹਿੰਦੀ ਸਿਨੇਮਾ ‘ਚ ਐਂਟਰੀ ਕੀਤੀ ਸੀ ਤਾਂ ਸ਼ੁਰੂ ਵਿਚ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਜਯਾ ਨੂੰ ਹਿੰਦੀ ਭਾਸ਼ਾ ਨਹੀਂ ਆਉਂਦੀ ਸੀ।