ਫਿਰੋਜ਼ਪੁਰ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਗਾਮੀ ਲੋਕ
ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮੀਸ਼ਨਰ ਰਾਜੇਸ਼ ਧੀਮਾਨ ਦੀ ਅਗਵਾਈ ਵਿੱਚ ਅੱਜ ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਸਹਾਇਕ ਰਿਟਰਨਿੰਗ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਦ ਬਾਮਬਾ ਦੀ ਦੇਖ-ਰੇਖ ਵਿੱਚ ਵਿਧਾਨ ਸਭਾ ਹਲਕਾ 077 ਫਿਰੋਜ਼ਪੁਰ ਦਿਹਾਤੀ ਦੀ ਚੋਣ ਰਿਹਰਸਲ ਸੰਪੰਨ ਹੋਈ। ਇਸ ਮੌਕੇ ਸਹਾਇਕ ਰਿਟਰਨਿੰਗ ਅਫਸਰ ਡਾ. ਨਿਧੀ ਕੁਮੁਦ ਬਾਮਬਾ ਨੇ ਦੱਸਿਆ ਕਿ ਇਸ ਟੇ੍ਨਿੰਗ ਵਿੱਚ 310 ਪ੍ਰਰੀਜਾਡਿੰਗ ਅਫਸਰਾਂ, 313 ਏਪੀਆਰਓ ਅਤੇ 566 ਪੋਿਲੰਗ ਅਫਸਰਾਂ ਨੇ ਟੇ੍ਨਿੰਗ ਪ੍ਰਰਾਪਤ ਕੀਤੀ ਅਤੇ ਟੀਮਾਂ ਦੇ ਰੂਪ ਵਿੱਚ ਈਵੀਐਮ/ ਵੀਵੀਪੈਟ, ਬੈਲਟ ਯੂਨਿਟ ਆਦਿ ਨੂੰ ਸੰਚਾਰੂ ਰੂਪ ਵਿੱਚ ਚਲਾਉਣ ਦਾ ਅਭਿਆਸ ਕੀਤਾ। ਉਨਾਂ੍ਹ ਦੱਸਿਆ ਕਿ ਲੋਕ ਸਭਾ ਚੋਣਾਂ ਦਾ ਕੰਮ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਕਿਸੇ ਵੀ ਅਧਿਕਾਰੀ ਅਤੇ ਕਰਮਚਾਰੀ ਨੂੰ ਬਿਨਾ ਕਿਸੇ ਵੈਧ ਕਾਰਨ ਤੋਂ ਡਿਊਟੀ ਤੋਂ ਛੋਟ ਨਹੀਂ ਦਿੱਤੀ ਜਾਵੇਗੀ। ਉਨਾਂ੍ਹ ਕਿਹਾ ਕਿ ਇਹ ਦੇਖਣ ਵਿਚ ਆਇਆ ਹੈ ਕਿ ਚੋਣਾਂ ਵਿੱਚ ਕਰਮਚਾਰੀ ਬਿਨ੍ਹਾ ਕਿਸੇ ਕਾਰਨ ਤੋਂ ਚੋਣ ਪ੍ਰਕਿਰਿਆ ਵਿਚ ਡਿਊਟੀ ਕਰਨ ਤੋਂ ਗੁਰੇਜ਼ ਕਰਦੇ ਹਨ ਜਦਕਿ ਸਾਨੂੰ ਇਸ ਗੱਲ ਦੀ ਖੁਸ਼ੀ ਹੋਣੀ ਚਾਹੀਦੀ ਹੈ ਕਿ ਅਸੀਂ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਹਿੱਸਾ ਬਣਨ ਦੇ ਲਈ ਮਹੱਤਵਪੂਰਨ ਰੋਲ ਅਦਾ ਕਰ ਰਹੇ ਹਾਂ। ਇਸ ਲਈ ਸਾਰੇ ਅਧਿਕਾਰੀ ਅਤੇ ਕਰਮਚਾਰੀ ਇਸ ਡਿਊਟੀ ਨੂੰ ਬੋਝ ਜਾ ਮਜ਼ਬੂਰੀ ਨਾ ਸਮਝਦੇ ਹੋਏ ਆਪਣਾ ਲੋਕਤੰਤਰਿਕ ਜ਼ਿੰਮੇਵਾਰੀ ਸਮਝਕੇ ਇਸ ਵਿੱਚ ਹਿੱਸਾ ਪਾਉਣ। ਇਸ ਮੌਕੇ ਏਆਰਓ -1-ਕਮ-ਡੀਡੀਪੀਓ ਜਸਵੰਤ ਸਿੰਘ ਬੜੈਚ, ਏਆਰਓ -2 ਕਮ-ਬੀਡੀਪੀਓ ਹਰਕੀਰਤ ਸਿੰਘ, ਚੋਣ ਤਹਿਸੀਲਦਾਰ ਚਾਂਦ ਪ੍ਰਕਾਸ਼, ਪਿੰ੍ਸੀਪਲ ਚਮਕੌਰ ਸਿੰਘ, ਇਲੈਕਸ਼ਨ ਸੈੱਲ ਇੰਚਾਰਜ਼ ਜਸਵੰਤ ਸੈਣੀ, ਸਵੀਪ ਕੋਆਰਡੀਨੇਟਰ ਕਮਲ ਸ਼ਰਮਾ, ਸਹਾਇਕ ਇਲੈਕਸ਼ਨ ਸੈੱਲ ਇੰਚਾਰਜ਼ ਸੁਖਚੈਨ ਸਿੰਘ, ਅੰਗਰੇਜ਼ ਸਿੰਘ, ਉਪਿੰਦਰ ਸਿੰਘ, ਸਤਵਿੰਦਰ ਸਿੰਘ. ਗੁਰਵੰਤ ਸਿੰਘ, ਲਵਦੀਪ ਸਿੰਘ, ਮਹਿੰਦਰ ਸ਼ੈਲੀ, ਦੀਪਕ ਸੇਤੀਆ, ਵਰਿੰਦਰ ਸਿੰਘ, ਚੋਣ ਕਾਨੂੰਗੋ ਗਗਨਦੀਪ ਕੌਰ, ਅੰਗਰੇਜ਼ ਸਿੰਘ, ਸ਼ਮਾ, ਪਿੱਪਲ ਸਿੰਘ, ਚਮਕੌਰ ਸਿੰਘ, ਪੋ੍ਗਰਾਮਰ ਤਿ੍ਲੋਚਨ ਸਿੰਘ ਆਦਿ ਹਾਜ਼ਰ ਸਨ।