ਅਰੁਣਾ ਇਰਾਨੀ ਹਿੰਦੀ ਸਿਨੇਮਾ ਦੀ ਇਕ ਇਕ ਮਸ਼ਹੂਰ ਅਭਿਨੇਤਰੀ ਹਨ।
ਅਰੁਣਾ ਇਰਾਨੀ ਹਿੰਦੀ ਸਿਨੇਮਾ ਦੀ ਇਕ ਇਕ ਮਸ਼ਹੂਰ ਅਭਿਨੇਤਰੀ ਹਨ। ਉਨ੍ਹਾਂ ਬਾਲ ਕਲਾਕਾਰ, ਨਾਇਕਾ, ਕਾਮੇਡੀਅਨ, ਚਰਿੱਤਰ ਅਭਿਨੇਤਰੀ ਤੇ ਖਲਨਾਇਕਾ ਸਮੇਤ ਵੱਡੇ ਪਰਦੇ ’ਤੇ ਕਈ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਈਆਂ ਹਨ। ਉਨ੍ਹਾਂ ਹਿੰਦੀ, ਕੰਨੜ, ਮਰਾਠੀ ਤੇ ਗੁਜਰਾਤੀ ਸਿਨੇਮਾ ਦੀਆਂ 300 ਤੋਂ ਵੱਧ ਫਿਲਮਾਂ ਵਿਚ ਕੰਮ ਕੀਤਾ ਹੈ। ਜ਼ਿਆਦਾਤਰ ਸਹਾਇਕ ਭੂਮਿਕਾਵਾਂ ਜਾਂ ਮੁੱਖ ਪਾਤਰ ਭੂਮਿਕਾਵਾਂ ਵਿਚ ਉਨ੍ਹਾਂ ਆਪਣੀ ਇਕ ਖ਼ਾਸ ਜਗ੍ਹਾ ਬਣਾਈ। ਉਨ੍ਹਾਂ ਨੂੰ ਸਰਬੋਤਮ ਸਹਾਇਕ ਭੂਮਿਕਾ ਲਈ ਫਿਲਮਫੇਅਰ ਐਵਾਰਡ ਮਿਲ ਚੁੱਕਾ ਹੈ। ਉਨ੍ਹਾਂ ਦੇ ਨਾਂ ਇਸ ਸ਼੍ਰੇਣੀ ਵਿਚ ਸਭ ਤੋਂ ਵੱਧ ਨਾਮਜ਼ਦਗੀਆਂ (10) ਜਿੱਤਣ ਦਾ ਰਿਕਾਰਡ ਹੈ। ‘ਪੇਟ ਪਿਆਰ ਔਰ ਪਾਪ’ (1985) ਤੇ ‘ਬੇਟਾ’ (1993) ਵਿਚ ਸ਼ਾਨਦਾਰ ਭੂਮਿਕਾਵਾਂ ਨਿਭਾਉਣ ਲਈ ਉਨ੍ਹਾਂ ਨੂੰ ਦੋ ਵਾਰ ਪੁਰਸਕਾਰ ਮਿਲੇ ਹਨ। ਜਨਵਰੀ 2012 ਵਿਚ ਉਨ੍ਹਾਂ ਨੂੰ 57ਵੇਂ ਫਿਲਮਫੇਅਰ ਐਵਾਰਡ ਸਮਾਗਮ ਵਿਚ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਅਰੁਣਾ ਇਰਾਨੀ ਦਾ ਜਨਮ 18 ਅਗਸਤ 1946 ਨੂੰ ਮੁੰਬਈ ਵਿਚ ਹੋਇਆ ਸੀ। ਆਪਣੇ ਜਨਮਦਿਨ ਬਾਰੇ ਗੱਲ ਕਰਦੇ ਹੋਏ ਇਕ ਇੰਟਰਵਿਊ ’ਚ ਉਨ੍ਹਾਂ ਕਿਹਾ ਸੀ ਕਿ ਵਿਕੀਪੀਡੀਆ ’ਤੇ ਦਿੱਤੀ ਗਈ ਮੇਰੇ ਜਨਮਦਿਨ ਦੀ ਤਰੀਕ ਗਲਤ ਹੈ ਤੇ ਕਈ ਸਾਲਾਂ ਤੋਂ ਅਜਿਹਾ ਹੀ ਚੱਲ ਰਿਹਾ ਹੈ। ਇਸੇ ਲਈ ਲੋਕ ਉਨ੍ਹਾਂ ਨੂੰ 3 ਮਈ ਨੂੰ ਜਨਮਦਿਨ ਦੀ ਵਧਾਈ ਦੇਣ ਲਈ ਫੋਨ ਕਰਦੇ ਹਨ ਕਿਉਂਕਿ ਇਹ ਉਨ੍ਹਾਂ ਨੂੰ ਅਸਲੀ ਲੱਗਦਾ ਹੈ ਪਰ ਅਜਿਹਾ ਨਹੀਂ ਹੈ। ਉਨ੍ਹਾਂ ਦੇ ਪਿਤਾ ਫਰੀਦੁਨ ਇਰਾਨੀ ਇਕ ਨਾਟਕ ਮੰਡਲੀ ਚਲਾਉਂਦੇ ਸਨ ਤੇ ਉਨ੍ਹਾਂ ਦੀ ਮਾਂ ਇਕ ਅਭਿਨੇਤਰੀ ਸਨ। ਉਹ ਅੱਠ ਭੈਣ-ਭਰਾਵਾਂ ਵਿਚੋਂ ਸਭ ਤੋਂ ਵੱਡੀ ਹੈ ਤੇ ਛੇਵੀਂ ਜਮਾਤ ਤੋਂ ਬਾਅਦ ਉਨ੍ਹਾਂ ਸਕੂਲ ਛੱਡ ਦਿੱਤਾ ਕਿਉਂਕਿ ਪਰਿਵਾਰ ਕੋਲ ਸਾਰੇ ਬੱਚਿਆਂ ਨੂੰ ਪੜ੍ਹਾਉਣ ਲਈ ਲੋੜੀਂਦੇ ਪੈਸੇ ਨਹੀਂ ਸਨ।
ਅਰੁਣਾ ਨੇ ਫਿਲਮ ‘ਗੰਗਾ ਜਮੁਨਾ’ (1961) ਵਿਚ ਬਾਲ ਕਲਾਕਾਰ ਵਜੋਂ ਆਪਣੇ ਅਭਿਨੈ ਕਰੀਅਰ ਦੀ ਸ਼ੁਰੂਆਤ ਕੀਤੀ। ਫਿਰ ਉਨ੍ਹਾਂ ਮਾਲਾ ਸਿਨ੍ਹਾ ਦੇ ਬਚਪਨ ਦਾ ਕਿਰਦਾਰ ਫਿਲਮ ‘ਅਨਪੜ੍ਹ’ (1962) ’ਚ ਨਿਭਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ‘ਜਹਾਂ ਆਰਾ’ (1964), ‘ਫਰਜ਼’ (1967), ‘ਉਪਕਾਰ’ (1967) ਤੇ ‘ਆਇਆ ਸਾਵਨ ਝੂਮ ਕੇ’ (1969) ਵਰਗੀਆਂ ਫਿਲਮਾਂ ਵਿਚ ਕਈ 1971 ਵਿਚ ਉਨ੍ਹਾਂ ਫਿਲਮ ‘ਕਾਰਵਾਂ’ ’ਚ ਕੰਮ ਕੀਤਾ ਅਤੇ ਮਹਿਮੂਦ ਦੀ ‘ਬਾਂਬੇ ਟੂ ਗੋਆ’ (1972), ‘ਗਰਮ ਮਸਾਲਾ’ (1972) ਤੇ ‘ਦੋ ਫੂਲ’ (1973) ’ਚ ਵੀ ਕਿਰਦਾਰ ਨਿਭਾਏ। ਉਨ੍ਹਾਂ ਦੀਆਂ ਹੋਰ ਫਿਲਮਾਂ ਵਿਚ ‘ਬੌਬੀ’ (1973), ‘ਫਕੀਰਾ’ (1976), ‘ਸਰਗਮ’ (1979), ‘ਰੈੱਡ ਰੋਜ਼’ (1980), ‘ਲਵ ਸਟੋਰੀ’ (1981) ਅਤੇ ‘ਰੌਕੀ’ (1981) ਸ਼ਾਮਲ ਹਨ। ਇਸ ਦੌਰਾਨ ਅਰੁਣਾ ਨੂੰ ਮਹਿਮੂਦ ਦੀ ਫਿਲਮ ‘ਬੰਬੇ ਟੂ ਗੋਆ’ (1972) ’ਚ ਹੀਰੋਇਨ ਦੀ ਭੂਮਿਕਾ ਮਿਲੀ। ਨਾਇਕ ਅਮਿਤਾਭ ਬੱਚਨ ਸਨ, ਜੋ ਉਦੋਂ ਤੱਕ ਸੰਘਰਸ਼ਸ਼ੀਲ ਕਲਾਕਾਰ ਸਨ। ‘ਬੰਬੇ ਟੂ ਗੋਆ’ ਹਿੱਟ ਰਹੀ ਪਰ ਅਰੁਣਾ ਬਤੌਰ ਹੀਰੋਇਨ ਆਪਣਾ ਕਰੀਅਰ ਨਹੀਂ ਬਣਾ ਸਕੀ ਪਰ ਕਈ ਫਿਲਮਾਂ ਵਿਚ ਸਹਾਇਕ ਭੂਮਿਕਾਵਾਂ ਨਿਭਾਉਂਦੇ ਹੋਏ ਉਨ੍ਹਾਂ ਕਈ ਹੀਰੋਇਨਾਂ ਨੂੰ ਵੀ ਪਿੱਛੇ ਛੱਡ ਦਿੱਤਾ। ‘ਖੇਲ-ਖੇਲ ਮੇਂ’, ‘ਮਿਲੀ’, ‘ਲੈਲਾ ਮਜਨੂੰ’, ‘ਸ਼ਾਲੀਮਾਰ’ ਆਦਿ ਉਨ੍ਹਾਂ ਦੀਆਂ ਮਹੱਤਵਪੂਰਨ ਫਿਲਮਾਂ ਸਨ। ਉਨ੍ਹਾਂ ਮਹਿਮੂਦ ਨਾਲ ਕਈ ਫਿਲਮਾਂ ’ਚ ਕੰਮ ਕੀਤਾ, ਜਿਨ੍ਹਾਂ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ। ਇਕੱਠੇ ਫਿਲਮਾਂ ਕਰਨ ਤੋਂ ਬਾਅਦ ਦੋਵਾਂ ਵਿਚਾਲੇ ਪਿਆਰ ਵਧਿਆ। ਬਾਲੀਵੁੱਡ ’ਚ ਅਰੁਣਾ ਤੇ ਮਹਿਮੂਦ ਦੇ ਪਿਆਰ ਦੀ ਚਰਚਾ ਸੀ। ਖ਼ਬਰ ਤਾਂ ਇੱਥੋਂ ਤੱਕ ਫੈਲ ਗਈ ਸੀ ਕਿ ਦੋਹਾਂ ਦਾ ਵਿਆਹ ਹੋ ਗਿਆ ਹੈ। ਮਹਿਮੂਦ ਨਾਲ ਆਪਣੇ ਰਿਸ਼ਤੇ ਬਾਰੇ ਗੱਲ ਕਰਦੇ ਹੋਏ ਅਰੁਣਾ ਇਰਾਨੀ ਨੇ ਇਕ ਵਾਰ ਇਕ ਦੱਸਿਆ ਸੀ ਕਿ ਫਿਲਮ ‘ਕਾਰਵਾਂ’ ਤੋਂ ਬਾਅਦ ਉਨ੍ਹਾਂ ਨੂੰ ਦੋ ਸਾਲ ਤੱਕ ਕੋਈ ਕੰਮ ਨਹੀਂ ਮਿਲਿਆ। ‘ਕਾਰਵਾਂ’ ਤੇ ‘ਬੰਬੇ ਟੂ ਗੋਆ’ ਬਹੁਤ ਹਿੱਟ ਸਾਬਤ ਹੋਈਆਂ। ਇਹ ਦੋਵੇਂ ਫਿਲਮਾਂ ਲਗਪਗ ਇਕੋ ਸਮੇਂ ਰਿਲੀਜ਼ ਹੋਈਆਂ ਸਨ ਪਰ ਕੁਝ ਲੋਕਾਂ ਨੂੰ ਇਹ ਗਲਤਫ਼ਹਿਮੀ ਸੀ ਕਿ ਉਨ੍ਹਾਂ ਦਾ ਤੇ ਮਹਿਮੂਦ ਦਾ ਵਿਆਹ ਹੋ ਗਿਆ ਸੀ। ਇਸ ਦੌਰਾਨ ਅਦਾਕਾਰਾ ਨੇ ਜਨਤਕ ਤੌਰ ’ਤੇ ਸਾਹਮਣੇ ਆ ਕੇ ਲੋਕਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਤਿੰਨ ਸਾਲ ਤੱਕ ਬੇਰੁਜ਼ਗਾਰ ਰਹਿਣਾ ਪਿਆ। ਛੋਟੇ ਕਿਰਦਾਰ ਨਿਭਾਏ। ਬਾਅਦ ਵਿਚ ਉਨ੍ਹਾਂ ‘ਔਲਾਦ’ (1968), ‘ਹਮਜੋਲੀ’ (1970), ‘ਦੇਵੀ’ (1970) ਤੇ ‘ਨਯਾ ਜ਼ਮਾਨਾ’ (1971) ਵਰਗੀਆਂ ਫਿਲਮਾਂ ’ਚ ਕਾਮੇਡੀਅਨ ਮਹਿਮੂਦ ਨਾਲ ਕੰਮ ਕੀਤਾ। 1980 ਤੇ 1990 ਦੇ ਦਹਾਕੇ ਦੇ ਅਖ਼ੀਰ ਵਿਚ ਅਰੁਣਾ ਨੇ ਮਾਂ ਦੀਆਂ ਭੂਮਿਕਾਵਾਂ ਨਿਭਾਉਣੀਆਂ ਸ਼ੁਰੂ ਕਰ ਦਿੱਤੀਆਂ, ਖ਼ਾਸ ਤੌਰ ’ਤੇ ‘ਬੇਟਾ’ ਫਿਲਮ (1992), ਜਿਸ ਲਈ ਉਨ੍ਹਾਂ ਆਪਣਾ ਦੂਜਾ ਫਿਲਮਫੇਅਰ ਸਰਬੋਤਮ ਸਹਾਇਕ ਅਦਾਕਾਰਾ ਦਾ ਐਵਾਰਡ ਜਿੱਤਿਆ। ਅਰੁਣਾ ਨੇ ਆਪਣੇ ਕਰੀਅਰ ਦੌਰਾਨ ਕਈ ਮਰਾਠੀ ਫਿਲਮਾਂ ਵੀ ਕੀਤੀਆਂ। ਇਸ ਦੇ ਨਾਲ ਸਾਲ 2000 ’ਚ ਉਨ੍ਹਾਂ ਸੀਰੀਅਲ ‘ਜ਼ਮਾਨਾ ਬਾਦਲ ਗਿਆ’ ਨਾਲ ਛੋਟੇ ਪਰਦੇ ’ਤੇ ਅਦਾਕਾਰੀ ਦੀ ਸ਼ੁਰੂਆਤ ਕੀਤੀ। ਉਨ੍ਹਾਂ ਵੱਖ-ਵੱਖ ਸੀਰੀਅਲਾਂ ’ਚ ਮੁੱਖ ਪਾਤਰ ਵਜੋਂ ਅਹਿਮ ਭੂਮਿਕਾਵਾਂ ਨਿਭਾਈਆਂ। ਉਨ੍ਹਾਂ ‘ਮਹਿੰਦੀ ਤੇਰੇ ਨਾਮ ਕੀ’, ‘ਦੇਸ ਮੇਂ ਨਿਕਲਾ ਹੋਗਾ ਚਾਂਦ’, ‘ਰੱਬਾ ਇਸ਼ਕ ਨਾ ਹੋਵੇ’ ਤੇ ਹੋਰ ਕਈ ਸੀਰੀਅਲਾਂ ਦਾ ਨਿਰਦੇਸ਼ਨ ਤੇ ਨਿਰਮਾਣ ਕੀਤਾ।