ਆਈਪੀਐੱਲ ਮੈਚ ਦੌਰਾਨ ਉਹ ਆਪਣੀ ਟੀਮ ਕੇਕੇਆਰ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਰਿਸ਼ਭ ਪੰਤ ਦੇ ਕਾਰ ਹਾਦਸੇ ਬਾਰੇ ਗੱਲ ਕੀਤੀ
ਸ਼ਾਹਰੁਖ ਖਾਨ ਇਨ੍ਹੀਂ ਦਿਨੀਂ ਕ੍ਰਿਕਟ ਦੇ ਮੈਦਾਨ ‘ਤੇ ਨਜ਼ਰ ਆ ਰਹੇ ਹਨ। ਆਈਪੀਐੱਲ ਮੈਚ ਦੌਰਾਨ ਉਹ ਆਪਣੀ ਟੀਮ ਕੇਕੇਆਰ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਰਿਸ਼ਭ ਪੰਤ ਦੇ ਕਾਰ ਹਾਦਸੇ ਬਾਰੇ ਗੱਲ ਕੀਤੀ ਤੇ ਅੱਜ ਵੀ ਉਹ ਕ੍ਰਿਕਟਰ ਦੀ ਸਿਹਤ ਪ੍ਰਤੀ ਚਿੰਤਤ ਹਨ ਕਿਉਂਕਿ ਉਹ ਉਸ ਦੇ ਬੇਟੇ ਵਰਗਾ ਹੈ। ਰਿਸ਼ਭ ਪੰਤ ਇੰਡੀਅਨ ਪ੍ਰੀਮੀਅਰ ਲੀਗ 2024 ਵਿਚ ਦਿੱਲੀ ਟੀਮ ਦੇ ਕਪਤਾਨ ਵਜੋਂ ਖੇਡ ਰਹੇ ਹਨ। ਕਾਰ ਹਾਦਸੇ ਤੋਂ ਠੀਕ ਹੋਣ ਬਾਅਦ ਕ੍ਰਿਕਟਰ ਨੇ ਵਾਪਸੀ ਕੀਤੀ ਹੈ। ਅਜਿਹੇ ‘ਚ ਉਨ੍ਹਾਂ ਦੇ ਸਮਰਥਕ ਕਾਫੀ ਖ਼ੁਸ਼ ਹਨ। ਇਸ ਖ਼ੁਸ਼ੀ ‘ਚ ਸ਼ਾਹਰੁਖ ਖ਼ਾਨ ਵੀ ਸ਼ਾਮਿਲ ਹਨ। ਕੋਲਕਾਤਾ ਨਾਈਟ ਰਾਈਡਰਜ਼ ਦੇ ਮਾਲਕ ਸ਼ਾਹਰੁਖ ਖ਼ਾਨ ਨੇ ਹਾਲ ਹੀ ਵਿਚ ਸਟਾਰ ਸਪੋਰਟਸ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਰਿਸ਼ਭ ਪੰਤ ਦੇ ਕਾਰ ਐਕਸੀਡੈਂਟ ਨੂੰ ਦੇਖ ਕੇ ਉਨ੍ਹਾਂ ਨੂੰ ਕਿਵੇਂ ਲੱਗਿਆ। ਉਨ੍ਹਾਂ ਨੇ ਕ੍ਰਿਕਟਰ ਦੇ ਗੋਡੇ ਦੀ ਸੱਟ ਬਾਰੇ ਚਿੰਤਾ ਪ੍ਰਗਟਾਈ। ਸ਼ਾਹਰੁਖ ਖਾਨ ਨੇ ਰਿਸ਼ਭ ਪੰਤ ਨੂੰ ਆਪਣੇ ਬੇਟੇ ਵਰਗਾ ਦੱਸਿਆ ਕਿਉਂਕਿ ਉਸ ਦੀ ਉਮਰ ਦੇ ਸਾਰੇ ਕ੍ਰਿਕਟਰ ਅਦਾਕਾਰ ਦੇ ਵੱਡੇ ਬੇਟੇ ਆਰੀਅਨ ਖਾਨ ਵਰਗੇ ਹਨ। ਸ਼ਾਹਰੁਖ ਨੇ ਇਹ ਵੀ ਕਿਹਾ ਕਿ ਜਦੋਂ ਉਨ੍ਹਾਂ ਨੇ ਰਿਸ਼ਭ ਪੰਤ ਦੀ ਹਾਦਸੇ ਵਾਲੀ ਕਾਰ ਦੀ ਫੋਟੋ ਦੇਖੀ ਤਾਂ ਉਹ ਡਰ ਗਿਆ। ਸ਼ਾਹਰੁਖ ਨੇ ਕਿਹਾ, ‘ਮੈਂ ਕਾਰ ਦੀ ਵੀਡੀਓ ਦੇਖੀ, ਸੀਸੀਟੀਵੀ ਫੁਟੇਜ ਦੇਖੀ, ਉਨ੍ਹਾਂ ਨੂੰ ਦੇਖ ਕੇ ਮੇਰੇ ਹੋਸ਼ ਉੱਡ ਗਏ। ਪਤਾ ਨਹੀਂ ਕੀ ਹੋ ਗਿਆ, ਅਜਿਹੇ ‘ਚ ਕਈ ਬੁਰੇ ਖਿਆਲ ਆਉਂਦੇ ਹਨ। ਇਸ ਉਮਰ ਦੇ ਲੜਕੇ ਮੇਰੇ ਪੁੱਤਰਾਂ ਜਿਹੇ ਹਨ। ਮੇਰੀ ਟੀਮ ਵਿਚ ਵੀ ਕਈ ਹਨ, ਰਿਸ਼ਭ ਖੁਦ ਵੀ। ਬਹੁਤ ਸਾਰੇ ਨੌਜਵਾਨ ਲੜਕੇ ਹਨ।