ਰੋਸ਼ਨ ਕੁਮਾਰ ਅਰੋੜਾ ਸੋਮਵਾਰ ਤੜਕੇ 4 ਵਜੇ ਦੇ ਕਰੀਬ ਹਰਿਦੁਆਰ ਸਥਿਤ ਗੰਗਾ ਘਾਟ ‘ਤੇ ਇਸ਼ਨਾਨ ਕਰਨ ਗਿਆ ਸੀ
ਹਰਿਦੁਆਰ ਵਿਖੇ ਗੰਗਾ ‘ਚ ਡੁੱਬ ਕੇ ਲਾਪਤਾ ਹੋਏ ਰੋਸ਼ਨ ਕੁਮਾਰ ਅਰੋੜਾ ਦੀ ਭਾਲ ਜਾਰੀ ਹੈ। ਸ਼ਹਿਰ ਕੋਟ ਈਸੇ ਖਾਂ ਦਾ ਰਹਿਣ ਵਾਲਾ ਕਾਰੋਬਾਰੀ ਰੋਸ਼ਨ ਕੁਮਾਰ ਅਰੋੜਾ ਸੋਮਵਾਰ ਤੜਕੇ 4 ਵਜੇ ਦੇ ਕਰੀਬ ਹਰਿਦੁਆਰ ਸਥਿਤ ਗੰਗਾ ਘਾਟ ‘ਤੇ ਇਸ਼ਨਾਨ ਕਰਨ ਗਿਆ ਸੀ, ਜਿੱਥੇ ਉਹ ਤਿਲਕ ਗਿਆ ਤੇ ਤੇਜ਼ ਵਹਾਅ ਕਾਰਨ ਉੱਥੇ ਹੀ ਡੁੱਬ ਕੇ ਲਾਪਤਾ ਹੋ ਗਿਆ। ਜਾਣਕਾਰੀ ਅਨੁਸਾਰ ਪਰਿਵਾਰਕ ਮੈਂਬਰ ਹਰਿਦੁਆਰ ਪਹੁੰਚ ਗਏ ਹਨ ਤੇ ਸਥਾਨਕ ਪ੍ਰਸ਼ਾਸਨ ਦੀ ਮਦਦ ਨਾਲ ਰੌਸ਼ਨ ਲਾਲ ਅਰੋੜਾ ਦੀ ਭਾਲ ਕੀਤੀ ਜਾ ਰਹੀ ਹੈ।