RCB ਨੇ ਅਹਿਮਦਾਬਾਦ ਦੇ ਮੈਦਾਨ ‘ਤੇ ਗੁਜਰਾਤ ਟਾਈਟਨਸ ਨੂੰ 9 ਵਿਕਟਾਂ ਨਾਲ ਹਰਾਇਆ। ਵਿਲ ਜੈਕਸ ਤੇ ਵਿਰਾਟ ਕੋਹਲੀ ਸਾਹਮਣੇ ਗੁਜਰਾਤ ਦਾ ਗੇਂਦਬਾਜ਼ੀ ਹਮਲਾ ਮਜ਼ਾਕ ਬਣ ਕੇ ਰਹਿ ਗਿਆ। ਜੈਕਸ ਨੇ ਆਖ਼ਰੀ ਦੋ ਓਵਰਾਂ ਵਿਚ 57 ਦੌੜਾਂ ਬਣਾ ਕੇ ਸ਼ਾਨਦਾਰ ਸੈਂਕੜਾ ਲਗਾਇਆ। ਉੱਥੇ ਹੀ ਕਿੰਗ ਕੋਹਲੀ ਨੇ ਮੇਜ਼ਬਾਨ ਟੀਮ ਦੇ ਗੇਂਦਬਾਜ਼ਾਂ ਦੀ ਖ਼ੂਬ ਧੁਲਾਈ ਕੀਤੀ।
RCB ਨੇ ਅਹਿਮਦਾਬਾਦ ਦੇ ਮੈਦਾਨ ‘ਤੇ ਗੁਜਰਾਤ ਟਾਈਟਨਸ ਨੂੰ 9 ਵਿਕਟਾਂ ਨਾਲ ਹਰਾਇਆ। ਵਿਲ ਜੈਕਸ ਤੇ ਵਿਰਾਟ ਕੋਹਲੀ ਸਾਹਮਣੇ ਗੁਜਰਾਤ ਦਾ ਗੇਂਦਬਾਜ਼ੀ ਹਮਲਾ ਮਜ਼ਾਕ ਬਣ ਕੇ ਰਹਿ ਗਿਆ। ਜੈਕਸ ਨੇ ਆਖ਼ਰੀ ਦੋ ਓਵਰਾਂ ਵਿਚ 57 ਦੌੜਾਂ ਬਣਾ ਕੇ ਸ਼ਾਨਦਾਰ ਸੈਂਕੜਾ ਲਗਾਇਆ। ਉੱਥੇ ਹੀ ਕਿੰਗ ਕੋਹਲੀ ਨੇ ਮੇਜ਼ਬਾਨ ਟੀਮ ਦੇ ਗੇਂਦਬਾਜ਼ਾਂ ਦੀ ਖ਼ੂਬ ਧੁਲਾਈ ਕੀਤੀ। ਕਪਤਾਨ ਸ਼ੁਭਮਨ ਗਿੱਲ ਘਰੇਲੂ ਮੈਦਾਨ ‘ਤੇ ਸ਼ਰਮਨਾਕ ਹਾਰ ਤੋਂ ਦੁਖੀ ਨਜ਼ਰ ਆਏ।
ਸ਼ੁਭਮਨ ਗਿੱਲ ਨੇ ਹਾਰ ਦਾ ਦੋਸ਼ ਗੇਂਦਬਾਜ਼ਾਂ ‘ਤੇ ਮੜ੍ਹਿਆ। ਉਸ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਵਿਲ ਜੈਕਸ ਤੇ ਕੋਹਲੀ ਦੀ ਸ਼ਾਨਦਾਰ ਹਿਟਿੰਗ ਦੇਖਣ ਨੂੰ ਮਿਲੀ। ਸਾਨੂੰ ਅਗਲੇ ਮੈਚ ਵਿਚ ਬਿਹਤਰ ਯੋਜਨਾ ਨਾਲ ਆਉਣਾ ਹੋਵੇਗਾ ਅਤੇ ਉਸ ‘ਤੇ ਅਮਲ ਵੀ ਕਰਨਾ ਹੋਵੇਗਾ। ਜਦੋਂ ਤੁਸੀਂ ਬੱਲੇਬਾਜ਼ੀ ਕਰਦੇ ਹੋ ਤਾਂ ਹਮੇਸ਼ਾ ਹੀ 15 ਤੋਂ 20 ਜ਼ਿਆਦਾ ਦੌੜਾਂ ਬਣਾਉਣਾ ਚਾਹੁੰਦੇ ਹਾਂ। ਸਾਨੂੰ ਲੱਗਿਆ ਸੀ ਕਿ 200 ਦਾ ਟੀਚਾ ਵਧੀਆ ਹੈ। ਹਾਲਾਂਕਿ ਬਦਕਿਸਮਤੀ ਕਿ ਚੀਜ਼ਾਂ ਸਾਡੇ ਹਿਸਾਬ ਨਾਲ ਨਹੀਂ ਹੋਈਆਂ। ਅਸੀਂ ਵਿਚਲੇ ਓਵਰਾਂ ‘ਚ ਵਿਕਟਾਂ ਲੈਣ ‘ਚ ਨਾਕਾਮ ਰਹੇ। ਮੈਨੂੰ ਲੱਗਦਾ ਹੈ ਕਿ ਇਹੀ ਸਾਡੇ ਲਈ ਟਰਨਿੰਗ ਪੁਆਇੰਟ ਰਿਹਾ।’
ਵਿਰਾਟ ਕੋਹਲੀ ਅਤੇ ਵਿਲ ਜੈਕਸ ਨੇ ਗੁਜਰਾਤ ਦੇ ਗੇਂਦਬਾਜ਼ਾਂ ਨਾਲ ਤਬਾਹੀ ਮਚਾਈ। ਦੂਜੇ ਵਿਕਟ ਲਈ ਜੈਕ ਅਤੇ ਕੋਹਲੀ ਨੇ ਮਿਲ ਕੇ 166 ਦੌੜਾਂ ਦੀ ਅਟੁੱਟ ਸਾਂਝੇਦਾਰੀ ਕੀਤੀ। ਜੈਕਸ ਨੇ ਧਮਾਕੇਦਾਰ ਤਰੀਕੇ ਨਾਲ ਬੱਲੇਬਾਜ਼ੀ ਕੀਤੀ ਅਤੇ 41 ਗੇਂਦਾਂ ‘ਤੇ 100 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਸ ਪਾਰੀ ਦੌਰਾਨ ਆਰਸੀਬੀ ਦੇ ਬੱਲੇਬਾਜ਼ ਨੇ 5 ਚੌਕੇ ਅਤੇ 10 ਛੱਕੇ ਜੜੇ।
ਦੂਜੇ ਪਾਸੇ ਵਿਰਾਟ ਨੇ ਵੀ ਗੇਂਦਬਾਜ਼ਾਂ ਨੂੰ ਖ਼ੂਬ ਧੋਤਾ। ਕੋਹਲੀ ਨੇ 44 ਗੇਂਦਾਂ ਵਿੱਚ ਨਾਬਾਦ 70 ਦੌੜਾਂ ਬਣਾਈਆਂ। ਇਸ ਪਾਰੀ ਦੌਰਾਨ ਕਿੰਗ ਕੋਹਲੀ ਨੇ 159 ਦੇ ਸਟ੍ਰਾਈਕ ਰੇਟ ਨਾਲ ਖੇਡਦੇ ਹੋਏ 6 ਚੌਕੇ ਅਤੇ 3 ਛੱਕੇ ਜੜੇ। ਇਸ ਪਾਰੀ ਨਾਲ ਵਿਰਾਟ ਨੇ IPL 2024 ‘ਚ 500 ਦੌੜਾਂ ਵੀ ਪੂਰੀਆਂ ਕਰ ਲਈਆਂ ਹਨ।
RCB ਨੇ IPL ਦੇ ਇਤਿਹਾਸ ‘ਚ ਦੂਜਾ ਸਭ ਤੋਂ ਵੱਡਾ ਪਿੱਛਾ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। 14 ਸਾਲਾਂ ਬਾਅਦ ਆਰਸੀਬੀ ਨੇ 200 ਤੋਂ ਵੱਧ ਦੌੜਾਂ ਦਾ ਟੀਚਾ ਸਫਲਤਾਪੂਰਵਕ ਹਾਸਲ ਕੀਤਾ। ਇਸ ਤੋਂ ਪਹਿਲਾਂ ਸਾਲ 2010 ਵਿੱਚ ਟੀਮ ਨੇ 204 ਦੌੜਾਂ ਦਾ ਪਿੱਛਾ ਕੀਤਾ ਸੀ।