ਸ਼ੁੱਕਰਵਾਰ ਦੇਰ ਸ਼ਾਮ ਨੂੰ ਅਸਮਾਨ ‘ਚ ਛਾਏ ਕਾਲੇ ਬੱਦਲ ਤੇ ਬਾਰਿਸ਼ ਦੀ ਕਿਣਮਿਣ ਸ਼ੁਰੂ ਹੋਣ ਕਾਰਨ ਮੰਡੀਆਂ ਵਿੱਚ ਲੱਗੇ ਕਣਕ ਦੇ ਅੰਬਾਰ ਮੀਂਹ ਨਾਲ ਭਿੱਜਣ ਦੇ ਡਰ ਕਾਰਨ ਗਹਿਰੀ ਚਿੰਤਾ ਵਿੱਚ ਡੁੱਬੇ ਹੋਏ ਹਨ। ਸ਼ੁੱਕਰਵਾਰ ਸ਼ਾਮ ਨੂੰ ਬਾਰਡਰ ਏਰੀਏ ਨਾਲ ਸੰਬੰਧਿਤ ਸੈਂਕੜੇ ਪਿੰਡਾਂ ਦੀ ਪ੍ਰਮੁੱਖ ਅਨਾਜ ਮੰਡੀ ਮੰਡੀ ਕਲਾਨੌਰ ਤੋਂ ਇਲਾਵਾ ਅਨਾਜ ਮੰਡੀ ਭਿਖਾਰੀ ਵਾਲ, ਵਡਾਲਾ ਬਾਂਗਰ, ਦੋਸਤਪੁਰ, ਰੁਡਿਆਣਾ ,ਸ਼ਾਹਪੁਰ ਗੁਰਾਇਆ ਆਦਿ ਅਨਾਜ ਮੰਡੀਆਂ ਵਿੱਚ ਵੇਖਿਆ ਗਿਆ ਕਿ ਨੀਲੇ ਅਸਮਾਨ ਹੇਠਾਂ ਕਣਕ ਦੇ ਅੰਬਾਰ ਲੱਗੇ ਹੋਏ ਹਨ।

ਇਸ ਸਬੰਧੀ ਕੁਝ ਆੜ੍ਹਤੀਆਂ ਨੇ ਦੱਸਿਆ ਕਿ ਇਸ ਵਾਰ ਕਣਕ ਦੀ ਫਸਲ ਦੀ ਕਟਾਈ ਪੰਜ ਛੇ ਦਿਨਾਂ ਵਿੱਚ ਵੱਡੇ ਪੱਧਰ ‘ਤੇ ਹੋਣ ਕਾਰਨ ਅਤੇ ਬਾਹਰੀ ਰਾਜਾਂ ਤੋਂ ਲੇਬਰ ਨਾ ਆਉਣ ਲੇਬਰ ਦੀ ਵੱਡੀ ਘਾਟ ਸਾਹਮਣੇ ਆਈ ਹੈ ਜਦ ਕਿ ਇਸ ਦੇ ਬਾਵਜੂਦ ਕਿਸਾਨਾਂ ਵੱਲੋਂ ਮੰਡੀਆਂ ਵਿੱਚ ਵੱਡੇ ਪੱਧਰ ‘ਤੇ ਕਣਕ ਲਿਆਂਦੀ ਗਈ ਹੈ । ਉਨ੍ਹਾਂ ਦੱਸਿਆ ਕਿ ਜੇਕਰ ਬਾਰਿਸ਼ ਜ਼ਿਆਦਾ ਹੁੰਦੀ ਹੈ ਤਾਂ ਮੰਡੀਆਂ ਵਿੱਚ ਪਈ ਕਣਕ ਮੀਂਹ ਦੇ ਪਾਣੀ ਨਾਲ ਭਿੱਜਣ ਕਾਰਨ ਨੁਕਸਾਨ ਹੋਣ ਦਾ ਖਦਸਾ ਹੈ । ਇਸ ਤੋਂ ਇਲਾਵਾ ਕਿਸਾਨ ਧਰਮ ਸਿੰਘ, ਸੁਖਦੇਵ ਸਿੰਘ ਨੇ ਦੱਸਿਆ ਕਿ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਥੋੜੀਆਂ ਹਨ ਉਨ੍ਹਾਂ ਦੀ ਕਟਾਈ ਹੋਣ ਵਾਲੀ ਹੈ ਤੇ ਜੇਕਰ ਬਾਰਿਸ਼ ਆਤੇ ਗੜੇਮਾਰੀ ਹੁੰਦੀ ਹੈ ਤਾਂ ਉਨ੍ਹਾਂ ਦੀ ਸੋਨੇ ਵਰਗੀ ਪੱਕੀ ਕਣਕ ਦੀ ਫਸਲ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਇਸ ਸਬੰਧੀ ਖੇਤੀਬਾੜੀ ਵਿਭਾਗ ਤੇ ਮੌਸਮ ਵਿਗਿਆਨੀ ਡਾਕਟਰ ਬਰੁਨ ਬਿਸ਼ਵਾਸ ਗੁਰਦਾਸਪੁਰ ਨੇ ਦੱਸਿਆ ਕਿ ਮੌਸਮ ਵਿਭਾਗ ਅਨੁਸਾਰ ਐਤਵਾਰ ਤੱਕ ਦਰਮਿਆਨੀ ਬਾਰਿਸ਼, ਗੜੇਮਾਰੀ ਤੇ ਬੱਦਲਵਾਈ ਹੋਣ ਦਾ ਅਨੁਮਾਨ ਹੈ।