ਫਿਲਮ ਅਦਾਕਾਰ ਸਲਮਾਨ ਖ਼ਾਨ ਦੇ ਘਰ ਬਾਹਰ ਫਾਇਰਿੰਗ ਮਾਮਲੇ ’ਚ ਸ਼ੁੱਕਰਵਾਰ ਨੂੰ ਜੇਲ੍ਹ ’ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਖ਼ਿਲਾਫ਼ ਲੁਕਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ। 14 ਅਪ੍ਰੈਲ ਨੂੰ ਸਵੇਰੇ ਬਿਹਾਰ ਵਾਸੀ ਵਿਕੀ ਗੁਪਤਾ ਤੇ ਸਾਗਰ ਪਾਲ ਨੇ ਬਾਂਦਰਾ ਸਥਿਤ ਗੈਲੇਕਸੀ ਅਪਾਰਟਮੈਂਟ ’ਚ ਅਦਾਕਾਰ ਸਲਮਾਨ ਖਾਨ ਦੇ ਘਰ ਬਾਹਰ ਫਾਇਰਿੰਗ ਕੀਤੀ ਸੀ।

ਪੁਲਿਸ ਅਧਿਕਾਰੀ ਨੇ ਕਿਹਾ ਕਿ ਅਨਮੋਲ ਬਿਸ਼ਨੋਈ ਨੇ ਫਾਇਰਿੰਗ ਦੇ ਜ਼ਿੰਮੇਵਾਰੀ ਲਈ ਸੀ ਤੇ ਜਾਂਚ ’ਚ ਵੀ ਉਸ ਦੇ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਹੈ। ਉਹ ਕੈਨੇਡਾ ’ਚ ਰਹਿੰਦਾ ਹੈ ਤੇ ਅਮਰੀਕਾ ਵੀ ਜਾਂਦਾ ਰਹਿੰਦਾ ਹੈ। ਹਾਲਾਂਕਿ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੀ ਉਸ ਵੱਲੋਂ ਕੀਤੀ ਗਈ ਫੇਸਬੁੱਕ ਪੋਸਟ ਦਾ ਆਈਪੀ ਅਡਰੈੱਸ ਪੁਰਤਗਾਲ ਦਾ ਮਿਲਿਆ ਸੀ। ਮਾਮਲੇ ’ਚ ਅਨਮੋਲ ਤੇ ਲਾਰੈਂਸ ਬਿਸ਼ਨੋਈ ਦੋਵਾਂ ਨੂੰ ਹੀ ਲੁੜੀਂਦੇ ਮੁਲਜ਼ਮ ਦੇ ਰੂਪ ’ਚ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਗੁਜਰਾਤ ਦੀ ਸਾਬਰਮਤੀ ਜੇਲ੍ਹ ’ਚ ਬੰਦ ਗੈਂਗਸਟਰ ਲਾਰੈਂਸ ਨੂੰ ਵੀ ਹਿਰਾਸਤ ’ਚ ਲੈ ਸਕਦੀ ਹੈ ਤੇ ਉਸ ’ਤੇ ਸਖ਼ਤ ਮਹਾਰਾਸ਼ਟਰ ਸੰਗਠਿਤ ਅਪਰਾਧ ਕੰਟਰੋਲ ਐਕਟ ਲਾਉਣ ’ਤੇ ਵਿਚਾਰ ਕਰ ਰਹੀ ਹੈ।
ਮਾਮਲੇ ’ਚ ਪੁਲਿਸ ਫਾਇਰਿੰਗ ਕਰਨ ਦੇ ਮੁਲਜ਼ਮਾਂ ਵਿੱਕੀ, ਸਾਗਰ ਪਾਲ ਸਮੇਤ ਦੋਵੇਂ ਮੁਲਜ਼ਮਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਵਾਲੇ ਸੋਨੂੰ ਕੁਮਾਰ ਸੁਭਾਸ਼ ਚੰਦਰ ਬਿਸ਼ਨੋਈ ਤੇ ਅਨੁਜ ਥਾਪਨ ਨੂੰ ਪੰਜਾਬ ’ਚੋਂ ਗਿ੍ਰਫਤਾਰ ਕਰ ਚੁੱਕੀ ਹੈ। ਇਧਰ, ਸੋਨੂੰ ਕੁਮਾਰ ਤੇ ਅਨੁਜ ਥਾਪਨ ਨੂੰ ਪੁਲਿਸ ਨੇ ਸ਼ੁੱਕਰਵਾਰ ਨੂੰ ਕੋਰਟ ’ਚ ਪੇਸ਼ ਕੀਤਾ, ਜਿਥੇ ਉਨ੍ਹਾਂ ਨੂੰ 30 ਅਪ੍ਰੈਲ ਤਕ ਪੁਲਿਸ ਕਸਟਡੀ ’ਚ ਭੇਜ ਦਿੱਤਾ ਗਿਆ।